ਯੁਵਰਾਜ-ਮਾਨਸੀ ਨੇ ਪੁੱਤਰ ਰੇਦਾਨ ਨਾਲ ਇੰਝ ਮਨਾਈ ਦੀਵਾਲੀ, ਖ਼ਾਸ ਕੱਪੜਿਆਂ ''ਚ ਨਜ਼ਰ ਆਇਆ ਪੂਰਾ ਹੰਸ ਪਰਿਵਾਰ

11/16/2020 1:44:58 PM

ਜਲੰਧਰ (ਬਿਊਰੋ) : ਪੰਜਾਬੀ ਗਾਇਕ ਤੇ ਅਦਾਕਾਰ ਯੁਵਰਾਜ ਹੰਸ ਸ਼ੋਸਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੇ ਹਨ। ਉਹ ਇੰਨੀਂ ਦਿਨੀਂ ਆਪਣੇ ਜਲੰਧਰ ਵਾਲੇ ਘਰ 'ਚ ਆਪਣੇ ਪਰਿਵਾਰ ਨਾਲ ਕੁਆਲਟੀ ਸਮਾਂ ਬਤੀਤ ਕਰ ਰਹੇ ਹਨ। ਹੰਸ ਪਰਿਵਾਰ ਨੇ ਰੇਦਾਨ ਹੰਸ ਦੀ ਪਹਿਲੀ ਦੀਵਾਲੀ ਨੂੰ ਬਹੁਤ ਹੀ ਖ਼ਾਸ ਢੰਗ ਦੇ ਨਾਲ ਸੈਲੀਬ੍ਰੇਟ ਕੀਤਾ ਹੈ। ਯੁਵਰਾਜ ਹੰਸ ਨੇ ਆਪਣੇ ਪੂਰੇ ਪਰਿਵਾਰ ਦੀਆਂ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਸਾਂਝੀਆਂ ਕੀਤੀਆਂ ਹਨ ਤੇ ਨਾਲ ਹੀ ਸਭ ਨੂੰ ਦੀਵਾਲੀ ਦੀ ਵਧਾਈਆਂ ਵੀ ਦਿੱਤੀਆਂ ਸਨ। ਤਸਵੀਰਾਂ 'ਚ ਸਾਰਾ ਪਰਿਵਾਰ ਕਾਲੇ ਰੰਗ ਦੇ ਕੱਪੜਿਆਂ 'ਚ ਵਿਖਾਈ ਦੇ ਰਿਹਾ ਹੈ। ਇਨ੍ਹਾਂ ਤਸਵੀਰਾਂ 'ਚ ਯੁਵਰਾਜ ਹੰਸ ਆਪਣੀ ਪਤਨੀ, ਬੇਟੇ, ਵੱਡੇ ਭਰਾ-ਭਾਬੀ ਤੇ ਮਾਤਾ-ਪਿਤਾ ਨਾਲ ਦਿਖਾਈ ਦੇ ਰਹੇ ਹਨ। ਦਰਸ਼ਕਾਂ ਵਲੋਂ ਯੁਵਰਾਜ ਹੰਸ ਦੇ ਪਰਿਵਾਰ ਦੀਆਂ ਇਹ ਪੋਸਟਾਂ ਕਾਫ਼ੀ ਪਸੰਦ ਕੀਤੀਆਂ ਜਾ ਰਹੀਆਂ ਹਨ। 

PunjabKesari

ਦੱਸ ਦਈਏ ਕਿ ਬੀਤੇ ਕੁਝ ਦਿਨ ਪਹਿਲਾਂ ਹੰਸ ਪਰਿਵਾਰ ਦੇ ਘਰ ਦੀ ਰੌਣਕ ਰੇਦਾਨ ਹੰਸ ਪੂਰੇ ਛੇ ਮਹੀਨਿਆਂ ਦਾ ਹੋ ਚੁੱਕਾ ਹੈ। ਇਸ ਦਿਨ ਨੂੰ ਖ਼ਾਸ ਬਣਾਉਣ ਲਈ ਮਾਨਸੀ ਸ਼ਰਮਾ ਤੇ ਯੁਵਰਾਜ ਹੰਸ ਨੇ ਜਸ਼ਨ ਦਾ ਖ਼ਾਸ ਪ੍ਰਬੰਧ ਕੀਤਾ ਸੀ। ਇਹ ਖ਼ਾਸ ਸੈਲੀਬ੍ਰੇਸ਼ਨ ਉਨ੍ਹਾਂ ਨੇ ਆਪਣੇ ਜਲੰਧਰ ਵਾਲੇ ਘਰ 'ਚ ਪੂਰੇ ਪਰਿਵਾਰ ਨਾਲ ਸੈਲੀਬ੍ਰੇਟ ਕੀਤਾ ਗਿਆ ਸੀ। ਇਸ ਦੌਰਾਨ ਦੀਆਂ ਕਾਫ਼ੀ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਸਨ।

 
 
 
 
 
 
 
 
 
 
 
 
 
 
 
 

A post shared by Yuvraaj Hans (@yuvrajhansofficial)

ਰੇਦਾਨ ਦੇ 6 ਮਹੀਨੇ ਦੇ ਹੋਣ 'ਤੇ ਸੈਲੀਬ੍ਰੇਸ਼ਨ ਦੀਆਂ ਵੀਡੀਓਜ਼ ਤੇ ਤਸਵੀਰਾਂ ਨੂੰ ਉਸ ਦੇ ਤਾਏ ਨਵਰਾਜ ਹੰਸ ਤੇ ਤਾਈ ਅਜੀਤ ਮਹਿੰਦੀ ਨੇ ਆਪਣੇ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਸਨ। ਇਸ ਤੋਂ ਇਲਾਵਾ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਦਿੱਗਜ ਗਾਇਕ ਹੰਸ ਰਾਜ ਹੰਸ ਆਪਣੇ ਪੋਤੇ 'ਤੇ ਪਿਆਰ ਲੁਟਾਉਂਦੇ ਹੋਏ ਨਜ਼ਰ ਆਏ ਸਨ। 

 
 
 
 
 
 
 
 
 
 
 
 
 
 
 
 

A post shared by Mansi Sharma (@mansi_sharma6)

ਦੱਸਣਯੋਗ ਹੈ ਕਿ ਹੰਸ ਪਰਿਵਾਰ ਦੀ ਨੂੰਹ ਮਾਨਸੀ ਸ਼ਰਮਾ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੀ ਹੈ। ਵਿਆਹ ਤੋਂ ਬਾਅਦ ਮਾਨਸੀ ਸ਼ਰਮਾ ਨੇ ਪਹਿਲੀ ਵਾਰ ਕਰਵਾ ਚੌਥ ਦਾ ਵਰਤ ਰੱਖਿਆ ਸੀ, ਜਿਸ ਨੂੰ ਲੈ ਕੇ ਉਹ ਬਹੁਤ ਹੀ ਉਤਸੁਕ ਸੀ। ਉਨ੍ਹਾਂ ਨੇ ਇਸ ਦਿਨ ਨੂੰ ਖ਼ਾਸ ਬਣਾਉਂਦੇ ਹੋਏ ਬਹੁਤ ਹੀ ਪਿਆਰ ਜਿਹਾ ਫੋਟੋਸ਼ੂਟ ਕਰਵਾਇਆ ਸੀ, ਜਿਸ ਦੀਆਂ ਵੀਡੀਓਜ਼ ਤੇ ਤਸਵੀਰਾਂ ਮਾਨਸੀ ਸ਼ਰਮਾ ਤੇ ਯੁਵਰਾਜ ਹੰਸ ਨੇ ਆਪਣੇ-ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸਾਂਝੀਆਂ ਕੀਤੀਆਂ ਸਨ। 

PunjabKesari
ਜੇ ਗੱਲ ਕਰੀਏ ਯੁਵਰਾਜ ਹੰਸ ਦੇ ਵਰਕ ਫਰੰਟ ਦੀ ਤਾਂ ਉਹ ਕਮਾਲ ਦੇ ਅਦਾਕਾਰ ਹੋਣ ਦੇ ਨਾਲ-ਨਾਲ ਵਧੀਆ ਗਾਇਕ ਵੀ ਹਨ। ਯੁਵਰਾਜ ਹੰਸ ਪੰਜਾਬੀ ਫ਼ਿਲਮਾਂ 'ਚ ਕਾਫ਼ੀ ਸਰਗਰਮ ਹਨ। ਉਨ੍ਹਾਂ ਦੀਆਂ ਬਹੁਤ ਸਾਰੀਆਂ ਫ਼ਿਲਮਾਂ ਰਿਲੀਜ਼ਿੰਗ ਲਈ ਤਿਆਰ ਹਨ। ਯੁਵਰਾਜ ਹੰਸ ਤੇ ਮਾਨਸੀ ਸ਼ਰਮਾ ਦੀ ਜੋੜੀ ਪੰਜਾਬੀ ਫ਼ਿਲਮ 'ਪਰਿੰਦੇ' 'ਚ ਵੀ ਨਜ਼ਰ ਆਵੇਗੀ।


sunita

Content Editor sunita