ਪਹਿਲੀ ਵਾਰ ਯੁਵਰਾਜ ਹੰਸ ਤੇ ਮਾਨਸੀ ਸ਼ਰਮਾ ਨੇ ਦਿਖਾਇਆ ਪੁੱਤਰ ਦਾ ਮੂੰਹ

6/24/2020 9:15:03 AM

ਜਲੰਧਰ (ਬਿਊਰੋ) — ਪੰਜਾਬੀ ਫ਼ਿਲਮ ਉਦਯੋਗ ਤੇ ਸੰਗੀਤ ਜਗਤ ਦੇ ਨਾਮੀ ਗਾਇਕ ਤੇ ਅਦਾਕਾਰ ਯੁਵਰਾਜ ਹੰਸ ਅਤੇ ਮਾਨਸੀ ਸ਼ਰਮਾ ਨੇ ਆਪਣੇ ਪੁੱਤਰ ਹਰੀਦਾਨ ਯੁਵਰਾਜ ਹੰਸ ਦੀਆਂ ਕੁਝ ਨਵੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਦੀ ਖ਼ਾਸ ਗੱਲ ਇਹ ਹੈ ਕਿ ਇਸ 'ਚ ਹਰੀਦਾਨ ਦੀ ਸ਼ਕਲ/ਮੂੰਹ ਵੀ ਵਿਖਾਈ ਦੇ ਰਿਹਾ ਹੈ। ਤਸਵੀਰਾਂ ਦੀ ਗੱਲ ਕੀਤੀ ਜਾਵੇ ਤਾਂ ਇੱਕ ਤਸਵੀਰ 'ਚ ਮਾਨਸੀ ਸ਼ਰਮਾ ਨੇ ਹਰੀਦਾਨ ਨੂੰ ਗੋਦ 'ਚ ਚੁੱਕਿਆ ਹੋਇਆ ਹੈ ਅਤੇ ਦੂਜੀ ਤਸਵੀਰ 'ਚ ਯੁਵਰਾਜ ਹੰਸ ਵਿਖਾਈ ਦੇ ਰਹੇ ਹਨ। ਇਕ ਹੋਰ ਤਸਵੀਰ 'ਚ ਯੁਵਰਾਜ ਪੁੱਤਰ ਹਰੀਦਾਨ ਨਾਲ ਸੁੱਤੇ ਨਜ਼ਰ ਆ ਰਹੇ ਹਨ।
PunjabKesari
ਦੱਸ ਦਈਏ ਕਿ ਇਸ ਤੋਂ ਪਹਿਲਾਂ ਜਿੰਨੀਆਂ ਵੀ ਤਸਵੀਰਾਂ ਹਰੀਦਾਨ ਦੀਆਂ ਯੁਵਰਾਜ ਹੰਸ ਵੱਲੋਂ ਸ਼ੇਅਰ ਕੀਤੀਆਂ ਗਈਆਂ ਸਨ, ਉਨ੍ਹਾਂ 'ਚ ਹਰੀਦਾਨ ਦਾ ਕਦੇ ਵੀ ਚਿਹਰਾ ਨਹੀਂ ਵਿਖਾਇਆ ਗਿਆ ਸੀ। ਇਸ ਦਾ ਕਾਰਨ ਵੀ ਯੁਵਰਾਜ ਹੰਸ ਨੇ ਇੱਕ ਪੋਸਟ ਸਾਂਝੀ ਕਰਕੇ ਦੱਸਿਆ ਸੀ।
PunjabKesari
ਯੁਵਰਾਜ ਹੰਸ ਨੇ ਦੱਸਿਆ ਸੀ ਕਿ ਉਨ੍ਹਾਂ ਦੇ ਘਰ ਵਾਲਿਆਂ ਨੇ ਹਰੀਦਾਨ ਦਾ ਚਿਹਰਾ ਦਿਖਾਉਣ ਤੋਂ ਮਨਾ ਕੀਤਾ ਹੋਇਆ ਹੈ ਕਿਉਂਕਿ ਉਹ ਆਖਦੇ ਹਨ ਕਿ ਜਦੋਂ ਤੱਕ ਹਰੀਦਾਨ 40 ਦਿਨਾਂ ਦਾ ਨਹੀਂ ਹੋ ਜਾਂਦਾ ਇਸ ਦਾ ਚਿਹਰਾ ਜਨਤਕ ਨਹੀਂ ਦਿਖਾਇਆ ਜਾਵੇਗਾ। ਸ਼ਾਇਦ ਇਸੇ ਲਈ ਹਰੀਦਾਨ ਦਾ ਦੋਹਾਂ ਨੇ ਚਿਹਰਾ ਦਿਖਾਇਆ ਹੈ ।

 
 
 
 
 
 
 
 
 
 
 
 
 
 

Hey #corona 😬😬 #hredaanyuvraajhans

A post shared by Yuvraaj Hans (@yuvrajhansofficial) on Jun 22, 2020 at 5:14am PDTਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

Content Editor sunita