ਪਤਨੀ ਯੁਵਿਕਾ ਚੌਧਰੀ ਨਾਲ ਪ੍ਰਿੰਸ ਨਰੂਲਾ ਨੇ ਇੰਝ ਮਨਾਇਆ ਜਨਮਦਿਨ, ਵੀਡੀਓ ਵਾਇਰਲ

11/24/2020 1:33:06 PM

ਜਲੰਧਰ (ਵੈੱਬ ਡੈਸਕ) : 'ਕਿੰਗ ਆਫ਼ ਰਿਐਲਿਟੀ ਸ਼ੋਅਜ਼' ਅਖਵਾਉਣ ਮਸ਼ਹੂਰ ਅਦਾਕਾਰ ਪ੍ਰਿੰਸ ਨਰੂਲਾ ਅੱਜ ਆਪਣਾ ਜਨਮਿਦਨ ਸੈਲੀਬ੍ਰੇਟ ਕਰ ਰਹੇ ਹਨ। ਉਨ੍ਹਾਂ ਦੇ ਜਨਮਦਿਨ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਖ਼ੂਬ ਵਾਇਰਲ ਹੋ ਰਹੇ ਹਨ। ਉਨ੍ਹਾਂ ਦੇ ਬਰਥਡੇ ਸੈਲੀਬ੍ਰੇਸ਼ਨ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ, ਜਿਸ 'ਚ ਪ੍ਰਿੰਸ ਨਰੂਲਾ ਦੀ ਪਤਨੀ ਯੁਵਿਕਾ ਅਤੇ ਉਨਾਂ ਦਾ ਇਕ ਹੋਰ ਦੋਸਤ ਬਰਥਡੇ ਦਾ ਕੇਕ ਕੱਟਦੇ ਹੋਏ ਨਜ਼ਰ ਆ ਰਹੇ ਹਨ।

 
 
 
 
 
 
 
 
 
 
 
 
 
 
 
 

A post shared by Yuvikachaudhary (@yuvikachaudhary)

 ਦੱਸ ਦਈਏ ਪ੍ਰਿੰਸ ਨਰੂਲਾ ਤੇ ਯੁਵਿਕਾ ਨੇ ਸਾਲ 2018 'ਚ ਵਿਆਹ ਕਰਵਾਇਆ ਸੀ। ਦੋਵਾਂ ਦੀ ਲਵ ਸਟੋਰੀ ਟੀ. ਵੀ. ਦੇ ਰਿਐਲਿਟੀ ਸ਼ੋਅ ਤੋਂ ਹੀ ਸ਼ੁਰੂ ਹੋਈ ਸੀ।

 
 
 
 
 
 
 
 
 
 
 
 
 
 
 
 

A post shared by Yuvikachaudhary (@yuvikachaudhary)

ਜੇ ਗੱਲ ਕਰੀਏ ਪ੍ਰਿੰਸ ਨਰੂਲਾ ਦੀ ਤਾਂ ਉਨ੍ਹਾਂ ਦੇ ਸੁਫ਼ਨਿਆਂ ਨੂੰ ਖੰਭ ਟੈਲੇਂਟ ਹੰਟ ਸ਼ੋਅ 'ਮਿਸਟਰ ਪੰਜਾਬ' ਨਾਲ ਲੱਗੇ ਸਨ। ਜੀ ਹਾਂ ਉਨ੍ਹਾਂ ਨੇ ਟੀ. ਵੀ. ਦੇ ਮਸ਼ਹੂਰ ਰਿਐਲਿਟੀ ਸ਼ੋਅ 'ਮਿਸਟਰ ਪੰਜਾਬ 2014' 'ਚ ਭਾਗ ਲਿਆ ਸੀ, ਜਿਸ 'ਚ ਉਹ ਦੂਜੇ ਰਨਰਅੱਪ ਰਹੇ ਸਨ ਪਰ ਇਸ ਸ਼ੋਅ ਤੋਂ ਬਾਅਦ ਉਨ੍ਹਾਂ ਨੇ ਕਈ ਰਿਐਲਿਟੀ ਸ਼ੋਅ ਜਿੱਤੇ ਤੇ ਮਨੋਰੰਜਨ ਜਗਤ ਦੀ ਦੁਨੀਆਂ 'ਚ ਚੰਗਾ ਨਾਂ ਬਣਾਇਆ। ਉਹ ਟੀਵੀ ਦੇ ਕਈ ਸੀਰੀਅਲਾਂ 'ਚ ਕੰਮ ਕਰ ਚੁੱਕੇ ਹਨ ਅਤੇ ਹਾਲ ਹੀ 'ਚ ਉਨ੍ਹਾਂ ਨੇ ਇਕ ਹੋਰ ਖ਼ਿਤਾਬ ਆਪਣੇ ਨਾਮ ਕਰ ਲਿਆ ਹੈ। ਉਹ 'ਨੱਚ ਬੱਲੀਏ 9' 'ਚ ਪ੍ਰਿੰਸ ਨਰੂਲਾ ਅਤੇ ਯੁਵੀਕਾ ਚੌਧਰੀ ਜੇਤੂ ਰਹੇ।


sunita

Content Editor sunita