‘ਯੁਧਰਾ’ ਤੋਂ ਮਾਲਵਿਕਾ ਤੇ ਸਿਧਾਂਤ ਦਾ ਨਵਾਂ ਪਾਰਟੀ ਐਂਥਮ ‘ਸੋਹਣੀ ਲਗਦੀ’ ਰਿਲੀਜ਼!
Tuesday, Sep 10, 2024 - 10:24 AM (IST)

ਮੁੰਬਈ (ਬਿਊਰੋ) - ਸਿਧਾਂਤ ਚਤੁਰਵੇਦੀ ਅਤੇ ਮਾਲਵਿਕਾ ਮੋਹਨਨ ਸਟਾਰਰ ਫਿਲਮ ‘ਯੁਧਰਾ’ ਦਾ ਮਚ-ਅਵੇਟਿਡ ਕਲੱਬ ਐਂਥਮ ‘ਸੋਹਣੀ ਲਗਦੀ’ ਹੁਣ ਰਿਲੀਜ਼ ਹੋ ਗਿਆ ਹੈ। ਇਹ ਟ੍ਰੈਕ ਬੌਸਕੋ-ਸੀਜ਼ਰ ਦੁਆਰਾ ਕੋਰੀਓਗ੍ਰਾਫ਼ ਕੀਤਾ ਗਿਆ ਨਵਾਂ ਪਾਰਟੀ ਗੀਤ ਬਣਨ ਲਈ ਤਿਆਰ ਹੈ। ਸਿਧਾਂਤ ਅਤੇ ਮਾਲਵਿਕਾ ‘ਸੋਹਣੀ ਲਗਦੀ’ ਵਿਚ ਆਪਣਾ ਸਰਵੋਤਮ ਪ੍ਰਦਰਸ਼ਨ ਕਰਦੇ ਨਜ਼ਰ ਆ ਰਹੇ ਹਨ।
ਪ੍ਰੇਮ ਅਤੇ ਹਰਦੀਪ ਦੁਆਰਾ ਤਿਆਰ ਕੀਤਾ ਗਿਆ ਅਤੇ ਜਾਜ਼ ਧਾਮੀ ਅਤੇ ਸੋਨਾ ਰੀਲੇ ਦੁਆਰਾ ਗਾਏ ਗਏ ਇਸ ਗਾਣੇ ’ਚ ਰਾਜ ਰਣਜੋਧ ਦੇ ਪ੍ਰਭਾਵਸ਼ਾਲੀ ਬੀਟਸ ਅਤੇ ਆਕਰਸ਼ਕ ਬੋਲ ਹਨ। ਇਹ ਗਾਣਾ ਨੱਚਣ-ਟੱਪਣ ਲਈ ਬਣਾਇਆ ਗਿਆ ਹੈ ਤਾਂ ਕਿ ਇਹ ਤੁਹਾਡੀਆਂ ਪਲੇਅਲਿਸਟਾਂ ਅਤੇ ਡਾਂਸ ਫਲੋਰ ’ਤੇ ਉਭਰ ਕੇ ਨਜ਼ਰ ਆਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।