YRF 25 ਜੁਲਾਈ ਨੂੰ ‘ਵਾਰ 2’ ਦਾ ਟ੍ਰੇਲਰ ਲਾਂਚ ਕਰ ਮਨਾਏਗਾ ਰਿਤਿਕ ਰੋਸ਼ਨ ਤੇ NTR ਦੇ 25 ਸਾਲ ਦਾ ਸਿਨੇਮਾਈ ਸਫ਼ਰ
Thursday, Jul 24, 2025 - 09:49 AM (IST)

ਐਂਟਰਟੇਨਮੈਂਟ ਡੈਸਕ- ਯਸ਼ਰਾਜ ਫਿਲਮਜ਼ ਦੀ ਬਲਾਕਬਸਟਰ ਸਪਾਈ ਯੂਨੀਵਰਸ ਦੀ ਮਚ-ਅਵੇਟਿਡ ਫਿਲਮ ‘ਵਾਰ 2’ ਵਿਚ ਰਿਤਿਕ ਰੋਸ਼ਨ ਅਤੇ ਐੱਨ.ਟੀ.ਆਰ. ਨੂੰ ਇਕੱਠੇ ਲਿਆ ਕੇ ਨਿਰਮਾਤਾ ਆਦਿੱਤਿਆ ਚੋਪੜਾ ਨੇ ਦਰਸ਼ਕਾਂ ਲਈ ਇਕ ਡਰੀਮ ਪ੍ਰਾਜੈਕਟ ਪੇਸ਼ ਕੀਤਾ ਹੈ। ਰਿਤਿਕ ਰੋਸ਼ਨ ਅਤੇ ਐੱਨ.ਟੀ.ਆਰ. ਦੋਵੇਂ ਹੀ ਆਪਣੇ ਫਿਲਮੀ ਕਰੀਅਰ ਦੇ 25 ਸਾਲ ਪੂਰੇ ਕਰ ਰਹੇ ਹਨ। ਵਾਈ.ਆਰ.ਐੱਫ. ਇਸ ਖਾਸ ਮੂਮੈਂਟ ਨੂੰ 25 ਜੁਲਾਈ ਨੂੰ ‘ਵਾਰ 2’ ਦਾ ਟ੍ਰੇਲਰ ਰਿਲੀਜ਼ ਕਰ ਕੇ ਮਨਾਉਣ ਜਾ ਰਿਹਾ ਹੈ।
ਵਾਈ.ਆਰ.ਐੱਫ. ਨੇ ਟ੍ਰੇਲਰ ਲਾਂਚ ਦਾ ਐਲਾਨ ਕਰਦੇ ਹੋਏ ਸਪੈਸ਼ਲ ਪੋਸਟ ਸ਼ੇਅਰ ਕਰ ਲਿਖਿਆ- ‘2025 ਵਿਚ, ਭਾਰਤੀ ਸਿਨੇਮੇ ਦੇ ਦੋ ਆਈਕਾਨਸ ਆਪਣੇ ਸ਼ਾਨਦਾਰ ਕਰੀਅਰ ਦੇ 25 ਸਾਲ ਪੂਰੇ ਕਰ ਰਹੇ ਹਨ। ਇਸ ਇਕ ਵਾਰ ਮਿਲਣ ਵਾਲੇ ਮੌਕੇ ਨੂੰ ਸੈਲੀਬ੍ਰੇਟ ਕਰਨ ਲਈ ਵਾਈ.ਆਰ.ਐੱਫ. ਨੇ 25 ਜੁਲਾਈ ਨੂੰ ‘ਵਾਰ 2’ ਦਾ ਟ੍ਰੇਲਰ ਲਾਂਚ ਕਰਨ ਦਾ ਫੈਸਲਾ ਲਿਆ ਹੈ।