ਅਰਮਾਨ ਮਲਿਕ ਦੇ ਦੂਜੇ ਵਿਆਹ ਦਾ ਖੁੱਲ੍ਹਿਆ ਰਾਜ਼, ਪਾਇਲ ਘਰਵਾਲੀ ਜਾਂ ਭਾਬੀ! ਕ੍ਰਿਤਿਕਾ ਨੇ ਖੋਲ੍ਹੇ ਭੇਦ

Tuesday, Feb 25, 2025 - 03:22 PM (IST)

ਅਰਮਾਨ ਮਲਿਕ ਦੇ ਦੂਜੇ ਵਿਆਹ ਦਾ ਖੁੱਲ੍ਹਿਆ ਰਾਜ਼, ਪਾਇਲ ਘਰਵਾਲੀ ਜਾਂ ਭਾਬੀ! ਕ੍ਰਿਤਿਕਾ ਨੇ ਖੋਲ੍ਹੇ ਭੇਦ

ਮੁੰਬਈ- ਯੂਟਿਊਬਰ ਅਰਮਾਨ ਮਲਿਕ ਆਪਣੇ ਦੋ ਵਿਆਹਾਂ ਨੂੰ ਲੈ ਕੇ ਹਮੇਸ਼ਾ ਸੁਰਖੀਆਂ 'ਚ ਰਹਿੰਦਾ ਹੈ ਅਤੇ ਤੁਹਾਨੂੰ ਦੱਸ ਦੇਈਏ ਕਿ ਉਹ ਕ੍ਰਿਤਿਕਾ ਅਤੇ ਪਾਇਲ ਦੋਵਾਂ ਨਾਲ ਵਿਆਹਿਆ ਹੋਇਆ ਹੈ। ਹੁਣ ਅਰਮਾਨ ਮਲਿਕ ਵੀ ਚਾਰ ਬੱਚਿਆਂ ਦਾ ਪਿਤਾ ਬਣ ਗਿਆ ਹੈ। ਪਾਇਲ ਮਲਿਕ ਤਿੰਨ ਬੱਚਿਆਂ ਦੀ ਮਾਂ ਹੈ ਜਦਕਿ ਕ੍ਰਿਤਿਕਾ ਇੱਕ ਬੱਚੇ ਦੀ ਮਾਂ ਹੈ ਪਰ ਇਸ ਦੌਰਾਨ, ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।ਵਾਇਰਲ ਹੋ ਰਹੇ ਇਸ ਵੀਡੀਓ 'ਚ, ਅਰਮਾਨ ਮਲਿਕ ਆਪਣੀਆਂ ਦੋਵੇਂ ਪਤਨੀਆਂ ਪਾਇਲ ਅਤੇ ਕ੍ਰਿਤਿਕਾ ਨਾਲ ਇੱਕ ਪੋਡਕਾਸਟ 'ਚ ਬੈਠੇ ਦਿਖਾਈ ਦੇ ਰਹੇ ਹਨ। ਇਸ ਦੌਰਾਨ, ਕ੍ਰਿਤਿਕਾ ਨੂੰ ਇਹ ਦੱਸਦੇ ਹੋਏ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਉਸ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਅਰਮਾਨ ਨਾਲ ਵਿਆਹ ਕਰਨ ਲਈ ਮਨਾ ਲਿਆ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ, ਬਹੁਤ ਸਾਰੇ ਲੋਕ ਪਾਇਲ ਲਈ ਬੁਰਾ ਮਹਿਸੂਸ ਕਰ ਰਹੇ ਹਨ।

ਇਹ ਵੀ ਪੜ੍ਹੋ- ਅਦਾਕਾਰਾ ਰੰਜਨਾ ਨਾਚਿਆਰ ਨੇ ਭਾਜਪਾ ਤੋਂ ਦਿੱਤਾ ਅਸਤੀਫਾ

ਇਸ ਵਾਇਰਲ ਵੀਡੀਓ 'ਚ ਕ੍ਰਿਤਿਕਾ ਮਲਿਕ ਇਹ ਕਹਿੰਦੀ ਹੋਈ ਦਿਖਾਈ ਦੇ ਰਹੀ ਹੈ, "ਮੈਨੂੰ ਅਰਮਾਨ ਜੀ ਨਾਲ ਪਿਆਰ ਹੋ ਗਿਆ ਸੀ ਅਤੇ ਮੈਂ ਉਨ੍ਹਾਂ ਨਾਲ ਵਿਆਹ ਕਰਨਾ ਚਾਹੁੰਦੀ ਸੀ। ਜੇ ਮੈਂ ਇਹ ਘਰ ਦੱਸਦੀ ਤਾਂ ਮੈਨੂੰ ਪਤਾ ਸੀ ਕਿ ਕੋਈ ਵੀ ਇਹ ਰਿਸ਼ਤੇ ਲਈ ਨਹੀਂ ਮੰਨਦਾ। ਮੈਂ ਉਨ੍ਹਾਂ ਨਾਲ ਭੱਜ ਵੀ ਨਹੀਂ ਸਕਦੀ ਸੀ, ਕਿਉਂਕਿ ਮੈਂ ਆਪਣੇ ਮਾਪਿਆਂ ਨੂੰ ਨਹੀਂ ਛੱਡਣਾ ਨਹੀਂ ਚਾਹੁੰਦੀ ਸੀ। ਮੈਂ ਪੂਰੀ ਤਰ੍ਹਾਂ ਫਸ ਗਈ ਸੀ।"ਕ੍ਰਿਤਿਕਾ ਮਲਿਕ ਨੇ ਅੱਗੇ ਕਿਹਾ, "ਫਿਰ ਮੈਂ ਸੋਚਿਆ, ਮੈਂ ਇੱਕ ਕੰਮ ਕਰਾਂਗੀ, ਮੈਂ ਝੂਠ ਬੋਲਾਂਗੀ। ਮੈਂ ਆਪਣੀ ਮਾਂ ਨੂੰ ਕਿਹਾ ਕਿ ਮੈਨੂੰ ਕਿਸੇ ਨਾਲ ਪਿਆਰ ਹੋ ਗਿਆ ਹੈ। ਤੁਸੀਂ ਉਸ ਨੂੰ ਮਿਲੋ ਤਾਂ ਮੇਰੀ ਮਾਂ ਨੇ ਕਿਹਾ ਠੀਕ ਹੈ। ਜਦੋਂ ਮੇਰੀ ਮਾਂ ਉਸ ਨੂੰ ਮਿਲੀ ਤਾਂ ਉਸ ਨੇ ਪੁੱਛਿਆ ਕਿ ਇਹ ਕੁੜੀ ਕੌਣ ਹੈ ਤਾਂ ਮੈਂ ਕਿਹਾ ਕਿ ਉਹ ਉਨ੍ਹਾਂ ਦੀ ਭਾਬੀ ਹੈ।"

 

 
 
 
 
 
 
 
 
 
 
 
 
 
 
 
 

A post shared by Payal Malik Fanpage 🧿 (@payalmaliik16)

ਕ੍ਰਿਤਿਕਾ ਨੇ ਦੱਸਿਆ ਕਿ "ਮੰਮੀ ਨੇ ਕਿਹਾ ਕਿ ਮੈਨੂੰ ਇੱਕ ਗੱਲ ਸਮਝ ਨਹੀਂ ਆ ਰਹੀ। ਜੇ ਉਹ ਉਨ੍ਹਾਂ ਦੀ ਭਾਬੀ ਹੈ ਤਾਂ ਠੀਕ ਹੈ, ਮੈਂ ਸਹਿਮਤ ਹਾਂ ਪਰ ਉਸ ਨੇ ਆਪਣੇ ਹੱਥਾਂ 'ਤੇ ਭਾਬੀ ਦਾ ਨਾਮ ਕਿਉਂ ਲਿਖਿਆ ਹੈ। ਇਸ ਲਈ ਮੈਂ ਉਨ੍ਹਾਂ ਨੂੰ ਕਿਹਾ ਕਿ ਮੰਮੀ, ਉਹ ਆਪਣੀ ਭਾਬੀ ਨੂੰ ਬਹੁਤ ਪਿਆਰ ਕਰਦੇ ਹਨ। ਇਸੇ ਲਈ ਮੈਂ ਉਨ੍ਹਾਂ ਨੂੰ ਝੂਠ ਬੋਲਿਆ ਅਤੇ ਕਿਹਾ ਕਿ ਮੈਨੂੰ ਨਹੀਂ ਪਤਾ ਕਿ ਮੈਂ ਸਿਰਫ਼ ਉਨ੍ਹਾਂ ਨਾਲ ਹੀ ਵਿਆਹ ਕਰਾਂਗੀ।"

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Priyanka

Content Editor

Related News