ਤੀਜੇ ਵਿਆਹ ਦੀਆਂ ਤਿਆਰੀਆਂ ਸ਼ੁਰੂ ! ਬੱਚਿਆਂ ਦੀ ਨੈਨੀ ਨੂੰ ਗੋਦੀ ਚੁੱਕ ਕੇ ਨੱਚਿਆ YouTuber ਅਰਮਾਨ ਮਲਿਕ
Tuesday, Dec 23, 2025 - 12:47 PM (IST)
ਐਂਟਰਟੇਨਮੈਂਟ ਡੈਸਕ- ਮਸ਼ਹੂਰ ਯੂਟਿਊਬਰ ਅਰਮਾਨ ਮਲਿਕ ਇੱਕ ਵਾਰ ਫਿਰ ਸੁਰਖੀਆਂ ਵਿਚ ਆ ਗਏ ਹਨ। ਇਸ ਵਾਰ ਉਹ ਆਪਣੀਆਂ ਪਤਨੀਆਂ ਕਰਕੇ ਨਹੀਂ ਸਗੋਂ ਆਪਣੇ ਬੱਚਿਆਂ ਦੀ ਨੈਨੀ ਕਾਰਨ ਸੁਰਖੀਆਂ ਵਿਚ ਹਨ। ਦਰਅਸਲ ਅਰਮਾਨ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਆਪਣੇ ਨਵੇਂ ਗੀਤ 'ਵੱਲਾ ਵੱਲਾ' 'ਤੇ ਇੱਕ ਰੀਲ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ ਵਿੱਚ ਅਰਮਾਨ ਬੱਚਿਆਂ ਦੀ ਨੈਨੀ, ਜਿਸਦਾ ਨਾਮ ਲਕਸ਼ਿਆ ਹੈ, ਨੂੰ ਆਪਣੀ ਗੋਦ ਵਿੱਚ ਚੁੱਕ ਕੇ ਨੱਚਦੇ ਹੋਏ ਦਿਖਾਈ ਦੇ ਰਹੇ ਹਨ। ਵੀਡੀਓ ਵਿੱਚ ਦੋਵਾਂ ਦੀ ਕੈਮਿਸਟਰੀ ਦੇਖ ਕੇ ਪ੍ਰਸ਼ੰਸਕ ਅਤੇ ਸੋਸ਼ਲ ਮੀਡੀਆ ਯੂਜ਼ਰਸ ਹੈਰਾਨ ਰਹਿ ਗਏ ਹਨ।
ਇਹ ਵੀ ਪੜ੍ਹੋ: 16 ਸਾਲਾਂ ਬਾਅਦ ਆਈ ਰਿਸ਼ਤੇ 'ਚ ਦਰਾੜ ! ਪਤੀ ਤੋਂ ਵੱਖ ਹੋਈ ਮਸ਼ਹੂਰ ਅਦਾਕਾਰਾ
ਦੱਸਣਯੋਗ ਹੈ ਕਿ ਕੁਝ ਸਮਾਂ ਪਹਿਲਾਂ ਵੀ ਅਰਮਾਨ ਮਲਿਕ ਅਤੇ ਲਕਸ਼ਿਆ ਦੇ ਤੀਜੇ ਵਿਆਹ ਦੀਆਂ ਖਬਰਾਂ ਸੁਰਖੀਆਂ ਵਿੱਚ ਸਨ, ਹਾਲਾਂਕਿ ਉਸ ਸਮੇਂ ਅਰਮਾਨ ਨੇ ਇਨ੍ਹਾਂ ਖਬਰਾਂ ਨੂੰ ਨਕਾਰ ਦਿੱਤਾ ਸੀ। ਹੁਣ ਇਸ ਤਾਜ਼ਾ ਵੀਡੀਓ ਤੋਂ ਬਾਅਦ ਯੂਜ਼ਰਸ ਨੇ ਉਨ੍ਹਾਂ ਦੀ ਆਲੋਚਨਾ ਕਰਨੀ ਸ਼ੁਰੂ ਕਰ ਦਿੱਤੀ ਹੈ। ਇੱਕ ਯੂਜ਼ਰ ਨੇ ਟਿੱਪਣੀ ਕਰਦਿਆਂ ਲਿਖਿਆ ਕਿ, ਅਜਿਹੀਆਂ ਹਰਕਤਾਂ ਕਰਦੇ ਹਨ ਅਤੇ ਫਿਰ ਬਾਅਦ ਵਿੱਚ ਸਫਾਈਆਂ ਦਿੰਦੇ ਰਹਿੰਦੇ ਹਨ। ਉਥੇ ਹੀ ਇਕ ਹੋਰ ਯੂਜ਼ਰ ਨੇ ਲਿਖਿਆ, ਤੀਜੇ ਵਿਆਹ ਦੀ ਤਿਆਰੀ ਚੱਲ ਰਹੀ ਹੈ। ਇਕ ਹੋਰ ਲਿਖਿਆ, ਕ੍ਰਿਤਿਕਾ ਅਤੇ ਪਾਇਲ ਕਹਿਣਗੀਆਂ- AI ਹੈ ਇਹ, ਸਾਡੇ ਗੁੱਡੂ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਅਰਮਾਨ ਮਲਿਕ ਦੀਆਂ ਪਹਿਲਾਂ ਹੀ ਦੋ ਪਤਨੀਆਂ ਹਨ ਅਤੇ ਉਨ੍ਹਾਂ ਦੇ 4 ਬੱਚੇ ਹਨ। ਇਹ ਵੀ ਸਾਹਮਣੇ ਆਇਆ ਹੈ ਕਿ ਉਹ ਜਲਦੀ ਹੀ 5ਵੇਂ ਬੱਚੇ ਦੇ ਪਿਤਾ ਬਣਨ ਵਾਲੇ ਹਨ।
ਇਹ ਵੀ ਪੜ੍ਹੋ: ਠੰਡ 'ਚ ਦਵਾਈ ਦਾ ਕੰਮ ਕਰਦੀ ਹੈ Rum ? ਮਾਹਰਾਂ ਨੇ ਦੱਸੀ ਸੱਚਾਈ
