ਯਾਮਿਨੀ ਫਿਲਮਸ ਨੇ ਕੀਤੀ ''ਮਿਊਜ਼ਿਕ ਸਕੂਲ'' ਦੀ ਘੋਸ਼ਣਾ

Monday, Sep 06, 2021 - 05:09 PM (IST)

ਯਾਮਿਨੀ ਫਿਲਮਸ ਨੇ ਕੀਤੀ ''ਮਿਊਜ਼ਿਕ ਸਕੂਲ'' ਦੀ ਘੋਸ਼ਣਾ

ਮੁੰਬਈ (ਬਿਊਰੋ) - ਯਾਮਿਨੀ ਫਿਲਮਸ ਨੇ ਅੱਜ ਮਿਊਜ਼ਿਕਲ ਸਕੂਲ ਦੀ ਘੋਸ਼ਣਾ ਕੀਤੀ। ਇਲਿਆਰਾਜਾ ਦੁਆਰਾ ਸੰਗੀਤਬਧ ਕੀਤੇ ਗਏ ਇਸ ਮਿਊਜ਼ਿਕਲ ਨੂੰ ਬ੍ਰਾਡਵੇ ਦੇ ਕੋਰਿਓਗ੍ਰਾਫ਼ਰ ਏਡਮ ਮਰੀ ਕੋਰਿਓਗ੍ਰਾਫ ਕਰਨਗੇ। ਪਾਪਾ ਰਾਵ ਬਿਆਲਾ ਦੁਆਰਾ ਲਿਖਤ ਅਤੇ ਨਿਰਦੇਸ਼ਿਤ ਇਸ ਮਿਊਜ਼ਿਕਲ ਵਿਚ ਸ਼ਰਮਨ ਜੋਸ਼ੀ, ਸ਼ਰਿਆ ਸਰਨ, ਸੁਹਾਸਿਨੀ ਮੁਲੇ, ਬੇਂਜਾਮਿਨ ਗਿਲਾਨੀ, ਪ੍ਰਕਾਸ਼ ਰਾਜ, ਤੇਲੁਗੁ ਕਾਮੇਡਿਅਨ ਬ੍ਰਹਮਾਨੰਦਮ, ਵਿਨੇ ਵਰਮਾ, ਗਰੇਸੀ ਗੋਸਵਾਮੀ ਅਤੇ ਓਜੂ ਬਰੁਆ ਨਜ਼ਰ ਆਉਣਗੇ। ਸਿਨੇਮੈਟੋਗ੍ਰਾਫ਼ਰ ਕਿਰਨ ਦੇਵਹੰਸ ਪਾਪਾ ਰਾਵ ਬਿਆਲਾ ਦੇ ਨਿਰਦੇਸ਼ਨ ਵਿਚ ਬਣਨ ਵਾਲੀ ਇਸ ਫ਼ਿਲਮ ਵਿਚ ਸ਼ਾਮਲ ਹਨ। ਇਸ ਮਿਊਜ਼ਿਕਲ ਦਾ ਮਹੂਰਤ 15 ਅਕਤੂਬਰ ਨੂੰ ਕੀਤਾ ਜਾਵੇਗਾ।

ਇਹ ਖ਼ਬਰ ਵੀ ਪੜ੍ਹੋ- ਸਿਧਾਰਥ ਦੀ ਮੌਤ ਦੇ ਸਦਮੇ 'ਚ ਸ਼ਹਿਨਾਜ਼ ਨੇ ਛੱਡਿਆ ਖਾਣਾ-ਪੀਣਾ, ਦਿਲ 'ਤੇ ਪੱਥਰ ਧਰ ਸ਼ੁਕਲਾ ਦੀ ਮਾਂ ਕਰ ਰਹੀ ਇਹ ਕੰਮ

12 ਗਾਣਿਆਂ ਦੀ ਇਹ ਸੀਰੀਜ਼ ਸਾਡੀ ਉਸ ਅਕਾਲਪਨਿਕ ਸਿੱਖਿਆ ਪ੍ਰਣਾਲੀ ਦੇ ਦਬਾਅ ਬਾਰੇ ਵਿਚ ਹੈ, ਜਿਸ ਵਿਚ ਬੱਚਿਆਂ ਨੂੰ ਸਮੀਕਰਣ ਰਟਵਾ ਕੇ ਉਨ੍ਹਾਂ ਨੂੰ ਸਿਰਫ਼ ਡਾਕਟਰ ਅਤੇ ਇੰਜੀਨੀਅਰ ਬਣਨ ਦਾ ਟੀਚਾ ਦਿੱਤਾ ਜਾਂਦਾ ਹੈ ਅਤੇ ਇਸ ਵਿਚ ਖੇਡ ਅਤੇ ਕਲਾ ਲਈ ਸਮਰੱਥ ਸਮਾਂ ਤਕ ਨਹੀਂ ਦਿੱਤਾ ਜਾਂਦਾ। ਹੈਦਰਾਬਾਦ ਵਿਚ ਸਥਾਪਤ ਇਹ ਹਾਸੇ ਵਾਲੀ ਸੰਗੀਤ ਯਾਤਰਾ ਨਿਸ਼ਚਿਤ ਰੂਪ ਨਾਲ ਉਨ੍ਹਾਂ ਲੋਕਾਂ ਨੂੰ ਪਸੰਦ ਆਵੇਗੀ, ਜੋ ਪਿਆਰ ਕਰਨ, ਸੁਫ਼ਨੇ ਦੇਖਣ, ਹੱਸਣ ਅਤੇ ਗਾਣੇ ਦੀ ਇੱਛਾ ਰੱਖਦੇ ਹਨ। ਇਹ ਆਪਣੇ ਖ਼ੂਬਸੂਰਤ ਖੁੱਲ੍ਹੇ ਆਸਮਾਨ ਅਤੇ ਵਿਸ਼ਾਲ ਸਮੁੰਦਰ ਕੰਢੇ ਨਾਲ ਗੋਵਾ ਦੇ ਭਾਵਾਂ ਦਾ ਵੀ ਜਸ਼ਨ ਮਨਾਏਗਾ। ਐਕਟਰ ਸ਼ਰਮਨ ਜੋਸ਼ੀ ਕਹਿੰਦੇ ਹਨ, ''ਮੈਨੂੰ ਪਾਪਾ ਰਾਵ ਦੀ ਮਿਊਜ਼ਿਕਲ ਸਕੂਲ ਦਾ ਹਿੱਸਾ ਬਣ ਕੇ ਬੇਹੱਦ ਖੁਸ਼ੀ ਹੋ ਰਹੀ ਹੈ। ਇਹ ਮੇਰੀ ਪਹਿਲੀ ਬਹੁ-ਭਾਸ਼ੀ ਫ਼ਿਲਮ ਹੈ। ਅਦਾਕਾਰਾ ਸ਼ਰਿਆ ਸਰਨ ਕਹਿੰਦੀ ਹੈ, ''ਇਹ ਇਕ ਸੁਫ਼ਨਾ ਸੱਚ ਹੋਣ ਵਾਂਗ ਹੈ। ਇਲਿਆਰਾਜਾ ਹਮੇਸ਼ਾ ਤੋਂ ਸਾਡੇ ਸਭ ਦੇ ਪ੍ਰੇਰਨਾਸਰੋਤ ਰਹੇ ਹਨ।''

ਇਹ ਖ਼ਬਰ ਵੀ ਪੜ੍ਹੋ-  ਸਿਧਾਰਥ ਸ਼ੁਕਲਾ ਦੀ ਮੌਤ 'ਤੇ ਦਿਲਜੀਤ ਦੋਸਾਂਝ ਦੀ ਖ਼ਾਸ ਪੋਸਟ, ਲਿਖੀ ਇਹ ਗੱਲ


author

sunita

Content Editor

Related News