ਯਾਮੀ ਗੌਤਮ ਨੇ ਬਾਲੀਵੁੱਡ ਐਵਾਰਡਜ਼ ਨੂੰ ਦੱਸਿਆ FAKE, ਆਸਕਰ ਜਿੱਤਣ ''ਤੇ Cilian Murphy ਨੂੰ ਦਿੱਤੀ ਵਧਾਈ

Tuesday, Mar 12, 2024 - 01:38 PM (IST)

ਯਾਮੀ ਗੌਤਮ ਨੇ ਬਾਲੀਵੁੱਡ ਐਵਾਰਡਜ਼ ਨੂੰ ਦੱਸਿਆ FAKE, ਆਸਕਰ ਜਿੱਤਣ ''ਤੇ Cilian Murphy ਨੂੰ ਦਿੱਤੀ ਵਧਾਈ

ਬਾਲੀਵੁੱਡ ਡੈਸਕ: ਬਾਲੀਵੁੱਡ ਅਦਾਕਾਰਾ ਯਾਮੀ ਗੌਤਮ ਨੇ ਆਸਕਰ ਜੇਤੂ ਅਦਾਕਾਰ ਕਿਲੀਅਨ ਮਰਫੀ ਨੂੰ ਸੋਸ਼ਲ ਮੀਡੀਆ 'ਤੇ ਵਧਾਈ ਦਿੱਤੀ ਹੈ। ਯਾਮੀ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਕਿਲੀਅਨ ਨੂੰ ਵਧਾਈ ਦਿੰਦੇ ਹੋਏ ਇੱਕ ਪੋਸਟ ਲਿਖਿਆ ਯਾਮੀ ਨੇ ਲਿਖਿਆ ਕਿ ਕਿਲੀਅਨ ਦੀ ਜਿੱਤ ਇਸ ਗੱਲ ਦਾ ਸਬੂਤ ਹੈ ਕਿ ਅੰਤ 'ਚ 'ਟੈਲੰਟ ਹੀ ਸਭ ਤੋਂ ਉੱਪਰ ਰਹਿੰਦਾ ਹੈ'। ਯਾਮੀ ਗੌਤਮ ਇਨ੍ਹੀਂ ਦਿਨੀਂ ਸਫਲਤਾ ਦੀਆਂ ਸਿਖਰਾਂ 'ਤੇ ਹੈ। ਜਿੱਥੇ ਪਿਛਲੇ ਸਾਲ ਦੀ OTT ਰਿਲੀਜ਼ 'ਚੋਰ ਨਿਕਲ ਕੇ ਭਾਗਾ' ਵਿਚ ਉਸ ਦੇ ਕੰਮ ਦੀ ਬਹੁਤ ਸ਼ਲਾਘਾ ਕੀਤੀ ਗਈ ਸੀ, ਉੱਥੇ ਹੀ ਉਨ੍ਹਾਂ ਦੀ ਫ਼ਿਲਮ 'OMG 2' ਨੇ ਵੀ ਬਾਕਸ ਆਫਿਸ 'ਤੇ ਚੰਗਾ ਪ੍ਰਦਰਸ਼ਨ ਕੀਤਾ। ਹੁਣ ਉਨ੍ਹਾਂ ਦੀ ਫਿਲਮ 'ਆਰਟੀਕਲ 370' ਸਿਨੇਮਾਘਰਾਂ 'ਚ ਧੂਮ ਮਚਾ ਰਹੀ ਹੈ। 

ਇਹ ਖ਼ਬਰ ਵੀ ਪੜ੍ਹੋ - ਸੰਨੀ ਦਿਓਲ ਦੀ ਫ਼ਿਲਮ 'ਲਾਹੌਰ 1947' 'ਚ ਪੁੱਤਰ ਕਰਨ ਦੀ ਹੋਈ ਐਂਟਰੀ, ਪ੍ਰਿਟੀ ਜ਼ਿੰਟਾ ਵੀ ਕਰ ਰਹੀ ਵਾਪਸੀ

ਕਿਲੀਅਨ ਨੂੰ ਪਿਛਲੇ ਸਾਲ ਦੀਆਂ ਸਭ ਤੋਂ ਵੱਡੀਆਂ ਗਲੋਬਲ ਹਿੱਟ ਫਿਲਮਾਂ ਵਿੱਚੋਂ ਇੱਕ ਕ੍ਰਿਸਟੋਫਰ ਨੋਲਨ ਦੀ ਫਿਲਮ 'ਓਪਨਹਾਈਮਰ' ਲਈ ਆਸਕਰ 2024 ਵਿਚ 'ਸਰਬੋਤਮ ਅਦਾਕਾਰ' ਦਾ ਪੁਰਸਕਾਰ ਮਿਲਿਆ ਹੈ। ਇਸ ਦੀ ਵਧਾਈ ਦਿੰਦੇ ਹੋਏ ਯਾਮੀ ਨੇ ਲਿਖਿਆ, 'ਪਿਛਲੇ ਕੁਝ ਸਾਲਾਂ ਤੋਂ ਕਿਸੇ ਵੀ FAKE ਫਿਲਮ ਐਵਾਰਡ 'ਤੇ ਭਰੋਸਾ ਨਾ ਕਰਨ ਕਾਰਨ ਮੈਂ ਉਨ੍ਹਾਂ 'ਚ ਜਾਣਾ ਬੰਦ ਕਰ ਦਿੱਤਾ ਸੀ। ਪਰ ਅੱਜ ਮੈਂ ਇਕ ਅਸਾਧਾਰਨ ਅਦਾਕਾਰ ਲਈ ਬਹੁਤ ਖੁਸ਼ ਹਾਂ, ਜੋ ਸਬਰ, ਦ੍ਰਿੜਤਾ ਅਤੇ ਬਹੁਤ ਸਾਰੀਆਂ ਭਾਵਨਾਵਾਂ ਲਈ ਜਾਣਿਆ ਜਾਂਦਾ ਹੈ। ਯਾਮੀ ਨੇ ਅੱਗੇ ਲਿਖਿਆ, 'ਸਭ ਤੋਂ ਵੱਡੇ ਗਲੋਬਲ ਪਲੇਟਫਾਰਮ 'ਤੇ ਉਸ ਨੂੰ ਸਨਮਾਨਿਤ ਹੁੰਦੇ ਦੇਖਣਾ ਸਾਨੂੰ ਦੱਸਦਾ ਹੈ ਕਿ ਅੰਤ ਵਿਚ ਇਹ ਤੁਹਾਡੀ ਪ੍ਰਤਿਭਾ ਹੈ ਜੋ ਹਰ ਚੀਜ਼ ਤੋਂ ਉੱਪਰ ਹੋਵੇਗੀ। ਕਿਲੀਅਨ ਮਰਫੀ ਨੂੰ ਵਧਾਈ।' ਦੱਸ ਦਈਏ ਕਿਕਿਲੀਅਨ 1998 ਤੋਂ ਹਾਲੀਵੁੱਡ ਫਿਲਮਾਂ ਵਿਚ ਕੰਮ ਕਰ ਰਹੇ ਹਨ ਅਤੇ ਉਨ੍ਹਾਂ ਨੇ ਕਈ ਅਜਿਹੇ ਕਿਰਦਾਰ ਨਿਭਾਏ ਹਨ ਜੋ ਐਕਟਿੰਗ ਵਿਚ ਆਈਕੋਨਿਕ ਮੰਨੇ ਜਾਂਦੇ ਹਨ। ਫਿਰ ਵੀ ਉਸ ਨੂੰ ਆਸਕਰ ਪੁਰਸਕਾਰ ਪ੍ਰਾਪਤ ਕਰਨ ਵਿਚ 25 ਸਾਲ ਤੋਂ ਵੱਧ ਦਾ ਸਮਾਂ ਲੱਗ ਗਿਆ।

ਇਹ ਖ਼ਬਰ ਵੀ ਪੜ੍ਹੋ - ਰਿਲੀਜ਼ ਹੁੰਦੇ ਸਾਰ 'ਸ਼ੈਤਾਨ' ਨੇ ਮਚਾਈ ਧੂਮ, ਤੋੜਿਆ 'ਰੇਡ' ਅਤੇ 'ਸਿੰਘਮ' ਜਿਹੀਆਂ ਫ਼ਿਲਮਾਂ ਦਾ ਰਿਕਾਰਡ

ਯਾਮੀ ਦੀ ਫ਼ਿਲਮ 'ਆਰਟੀਕਲ 370' ਦਾ ਚੰਗਾ ਪ੍ਰਦਰਸ਼ਨ ਜਾਰੀ

ਬਾਲੀਵੁੱਡ 'ਚ ਯਾਮੀ ਦੀ ਤਾਜ਼ਾ ਸਫਲਤਾ ਦੀ ਗੱਲ ਕਰੀਏ ਤਾਂ ਉਸ ਦੀ ਫਿਲਮ 'ਆਰਟੀਕਲ 370' 23 ਫਰਵਰੀ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ। ਇਸ ਫਿਲਮ ਨੇ ਪਹਿਲੇ ਦਿਨ ਤੋਂ ਹੀ ਸਿਨੇਮਾਘਰਾਂ 'ਚ ਲੋਕਾਂ ਦਾ ਦਿਲ ਜਿੱਤਣਾ ਸ਼ੁਰੂ ਕਰ ਦਿੱਤਾ। ਹੁਣ ਇਹ ਫਿਲਮ ਬਾਕਸ ਆਫਿਸ 'ਤੇ ਤੀਜੇ ਹਫਤੇ 'ਚ ਚੱਲ ਰਹੀ ਹੈ। ਨਵੇਂ ਵੀਕੈਂਡ ਦੀ ਸ਼ੁਰੂਆਤ 'ਚ ਵੀ ਫਿਲਮ ਮਜ਼ਬੂਤ ​​ਬਣੀ ਹੋਈ ਹੈ। ਵਪਾਰਕ ਰਿਪੋਰਟਾਂ ਦੱਸਦੀਆਂ ਹਨ ਕਿ ਐਤਵਾਰ ਨੂੰ 3.4 ਕਰੋੜ ਰੁਪਏ ਦੀ ਕਲੈਕਸ਼ਨ ਦੇ ਨਾਲ 'ਆਰਟੀਕਲ 370' ਨੇ ਆਪਣੇ ਤੀਜੇ ਹਫਤੇ ਦੇ ਅੰਤ ਵਿਚ ਲਗਭਗ 8 ਕਰੋੜ ਰੁਪਏ ਇਕੱਠੇ ਕੀਤੇ ਹਨ। ਕਰੀਬ 20 ਕਰੋੜ ਰੁਪਏ 'ਚ ਬਣੀ ਇਹ ਫਿਲਮ 17 ਦਿਨਾਂ 'ਚ 65 ਕਰੋੜ ਰੁਪਏ ਤੋਂ ਜ਼ਿਆਦਾ ਦੀ ਕਮਾਈ ਕਰਕੇ ਬਾਕਸ ਆਫਿਸ 'ਤੇ ਸੁਪਰਹਿੱਟ ਹੋ ਗਈ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News