'ਅਦਾਲਤ ਨਾ ਹੋਵੇ, ਤਾਂ ਮੇਰਾ ਕਤਲ ਈ ਕਰਵਾ ਦੇਣ...', ਜਾਣੋ ਸਿੱਧੂ 'ਤੇ ਕਿਤਾਬ ਲਿਖਣ ਵਾਲੇ ਨੇ ਕਿਉਂ ਆਖੀ ਇਹ ਗੱਲ!

Saturday, Feb 15, 2025 - 11:03 AM (IST)

'ਅਦਾਲਤ ਨਾ ਹੋਵੇ, ਤਾਂ ਮੇਰਾ ਕਤਲ ਈ ਕਰਵਾ ਦੇਣ...', ਜਾਣੋ ਸਿੱਧੂ 'ਤੇ ਕਿਤਾਬ ਲਿਖਣ ਵਾਲੇ ਨੇ ਕਿਉਂ ਆਖੀ ਇਹ ਗੱਲ!

ਮਾਨਸਾ- ਲੇਖਕ ਮਨਜਿੰਦਰ ਮਾਖਾ ਨੇ ਆਪਣੇ ਦੋਸਤ ਮਰਹੂਮ ਸਿੱਧੂ ਮੂਸੇਵਾਲਾ ਦੇ ਜੀਵਨ 'ਤੇ ਕਿਤਾਬ ਲਿਖੀ ਹੈ। ਕਿਤਾਬ ਦਾ ਨਾਮ 'The Real Reason Why Legend Died' ਹੈ। ਇਸ ਕਿਤਾਬ ਕਰਕੇ ਮਨਜਿੰਦਰ ਸਿੰਘ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ, ਜਦੋਂ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਉਸ ਦੇ (ਮਨਜਿੰਦਰ ਮਾਖਾ) ਖਿਲਾਫ ਦਸੰਬਰ, 2024  'ਚ ਮਾਮਲਾ ਦਰਜ ਕਰਵਾ ਦਿੱਤਾ ਅਤੇ ਇਲਜ਼ਾਮ ਲਾਇਆ ਕਿ ਇਹ ਕਿਤਾਬ ‘ਬੇਬੁਨਿਆਦ ਬਦਨਾਮੀ ਦੇ ਦੋਸ਼ਾਂ’ ’ਤੇ ਅਧਾਰਿਤ ਹੈ। ਇਸ ਨੂੰ ਲੈ ਕੇ ਪੁਲਸ ਮਾਖਾ ਦੇ ਘਰ ਲਗਾਤਾਰ ਛਾਪੇਮਾਰੀ ਕਰ ਰਹੀ ਸੀ। ਆਖਰਕਾਰ ਪੰਜਾਬ ਹਰਿਆਣਾ ਹਾਈ ਕੋਰਟ ਤੋਂ ਮਾਖਾ ਨੂੰ ਜ਼ਮਾਨਤ ਮਿਲ ਗਈ ਹੈ।

ਇਹ ਵੀ ਪੜ੍ਹੋ- ਮਸ਼ਹੂਰ YOUTUBER ਹੋਇਆ ਲਾਪਤਾ, ਪੁਲਸ ਕਰ ਰਹੀ ਹੈ ਜਾਂਚ

ਕਿਤਾਬ ਦੀ ਫੋਟੋ ਵੀ ਕੀਤੀ ਸੀ ਸਾਂਝੀ
ਕਿਤਾਬ ਲਿਖਣ ਤੋਂ ਬਾਅਦ ਮਨਜਿੰਦਰ ਮਾਖਾ ਨੇ ਫੇਸਬੁੱਕ 'ਤੇ ਉਸ ਦੀ ਤਸਵੀਰ ਵੀ ਸ਼ੇਅਰ ਕੀਤੀ ਸੀ ਹਾਲਾਂਕਿ ਮਨਜਿੰਦਰ ਮਾਖਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਹੁਣ ਪੋਸਟ ਨੂੰ ਹਟਾ ਦਿੱਤਾ ਹੈ। ਜ਼ਿਕਰਯੋਗ ਹੈ ਕਿ ਮਨਜਿੰਦਰ ਮਾਖਾ ਸਿੱਧੂ ਮੂਸੇ ਵਾਲੇ ਦਾ ਨਜ਼ਦੀਕੀ ਦੋਸਤ ਸੀ, ਜਿਨ੍ਹਾਂ ਵੱਲੋਂ ਸਿੱਧੂ ਮੂਸੇ ਵਾਲਾ ਦੀ ਮੌਤ ਤੋਂ ਬਾਅਦ ਉਸ ਦੇ ਜੀਵਨ 'ਤੇ ਕਿਤਾਬ ਲਿਖੀ ਗਈ ਅਤੇ ਇਸ ਕਿਤਾਬ 'ਚ ਸਿੱਧੂ ਮੂਸੇਵਾਲੇ ਦੇ ਬਚਪਨ ਦੀਆਂ ਤਸਵੀਰਾਂ ਨੂੰ ਪ੍ਰਕਾਸ਼ਿਤ ਕੀਤਾ ਗਿਆ ਸੀ। ਇਸ ਦੇ ਨਾਲ ਹੀ ਇਸ ਕਿਤਾਬ ਦੇ 'ਚ ਸਿੱਧੂ ਮੂਸੇਵਾਲਾ ਦੇ ਕੇਂਦਰ ਦੇ ਵੱਡੇ ਲੀਡਰਾਂ ਦੇ ਨਾਲ ਸਬੰਧਾਂ ਤੋਂ ਇਲਾਵਾ ਲਾਰੈਂਸ ਬਿਸ਼ਨੋਈ ਅਤੇ ਹੋਰ ਗੈਂਗਸਟਰ ਗਰੁੱਪਾਂ ਦਾ ਵੀ ਜ਼ਿਕਰ ਕੀਤਾ ਗਿਆ ਸੀ।

PunjabKesari

ਇਸ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਇਸ ਕਿਤਾਬ 'ਤੇ ਇਤਰਾਜ ਜਤਾਉਂਦੇ ਹੋਏ ਮਾਨਸਾ ਐਸ.ਐਸ.ਪੀ. ਨੂੰ ਸ਼ਿਕਾਇਤ ਦੇ ਕੇ ਮਨਜਿੰਦਰ ਮਾਖਾ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਸੀ। ਇਸ ਤੋਂ ਬਾਅਦ ਮਾਨਸਾ ਸਦਰ ਪੁਲਸ ਵੱਲੋਂ ਮਨਜਿੰਦਰ ਮਾਖਾ ਦੇ ਖਿਲਾਫ ਸਿੱਧੂ ਮੂਸੇ ਵਾਲਾ ਦੇ ਪਿਤਾ ਦੇ ਬਿਆਨਾਂ 'ਤੇ ਮਾਮਲਾ ਦਰਜ ਕੀਤਾ ਗਿਆ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Priyanka

Content Editor

Related News