ਫ਼ਿਲਮ ਫੈਸਟੀਵਲ ''ਚ ਪ੍ਰੀਮੀਅਰ ਹੋਵੇਗਾ ਬੋਮਨ ਇਰਾਨੀ ਦੀ ਫ਼ਿਲਮ ''The Mehta Boys''

Wednesday, Sep 04, 2024 - 02:51 PM (IST)

ਫ਼ਿਲਮ ਫੈਸਟੀਵਲ ''ਚ ਪ੍ਰੀਮੀਅਰ ਹੋਵੇਗਾ ਬੋਮਨ ਇਰਾਨੀ ਦੀ ਫ਼ਿਲਮ ''The Mehta Boys''

ਐਂਟਰਟੇਨਮੈਂਟ ਡੈਸਕ (ਬਿਊਰੋ) - ਹੋਰ ਓਟੀਟੀ ਪਲੇਟਫਾਰਮਾਂ ਦੀ ਤਰ੍ਹਾਂ ਪ੍ਰਾਈਮ ਵੀਡੀਓ ਭਾਰਤ ਦਾ ਇੱਕ ਪ੍ਰਸਿੱਧ ਮਨੋਰੰਜਨ ਪਲੇਟਫਾਰਮ ਹੈ। ਪ੍ਰਾਈਮ ਵੀਡੀਓ ਨੇ ਆਪਣੀ ਅਗਲੀ ਫ਼ਿਲਮ 'ਦਿ ਮਹਿਤਾ ਬੁਆਏਜ਼' ਦੇ ਵਿਸ਼ੇਸ਼ World Premiere ਦਾ ਐਲਾਨ ਕੀਤਾ ਹੈ। ਇਹ ਫ਼ਿਲਮ 19 ਅਤੇ 22 ਸਤੰਬਰ 2024 ਦਰਮਿਆਨ 15ਵੇਂ ਸ਼ਿਕਾਗੋ ਸਾਊਥ ਏਸ਼ੀਅਨ ਫ਼ਿਲਮ ਫੈਸਟੀਵਲ 'ਚ ਦਿਖਾਈ ਜਾਵੇਗੀ। ਫ਼ਿਲਮ ਦਾ ਪ੍ਰੀਮੀਅਰ 20 ਸਤੰਬਰ ਨੂੰ ਫੈਸਟੀਵਲ ਦੀ ਸ਼ੁਰੂਆਤੀ ਰਾਤ ਨੂੰ ਹੋਵੇਗਾ। 'ਦਿ ਮਹਿਤਾ ਬੁਆਏਜ਼' ਇਰਾਨੀ ਮੂਵੀਟੋਨ ਐੱਲ. ਐੱਲ. ਪੀ. ਅਤੇ ਚਾਕਬੋਰਡ ਐਂਟਰਟੇਨਮੈਂਟ ਐੱਲ. ਐੱਲ. ਪੀ. ਦੁਆਰਾ ਨਿਰਮਿਤ ਹੈ।

ਇਸ ਦਾ ਨਿਰਦੇਸ਼ਨ ਬੋਮਨ ਇਰਾਨੀ ਨੇ ਕੀਤਾ ਹੈ। ਫ਼ਿਲਮ ਦਾ ਸਕ੍ਰੀਨਪਲੇ ਇਰਾਨੀ ਅਤੇ ਅਲੈਗਜ਼ੈਂਡਰ ਡਿਨੇਲਾਰਿਸ ਜੂਨੀਅਰ ਦੁਆਰਾ ਮਿਲ ਕੇ ਲਿਖਿਆ ਗਿਆ ਹੈ। ਅਲੈਗਜ਼ੈਂਡਰ ਡਿਨੇਲਾਰਿਸ ਜੂਨੀਅਰ ਉਹੀ ਹਨ ਜਿਸ ਨੇ ਫ਼ਿਲਮ 'ਬਰਡਮੈਨ' ਲਈ Best Original Screenplay ਦਾ ਆਸਕਰ ਜਿੱਤਿਆ ਹੈ। ਬੋਮਨ ਇਰਾਨੀ, ਅਵਿਨਾਸ਼ ਤਿਵਾੜੀ, ਸ਼੍ਰੇਆ ਚੌਧਰੀ ਅਤੇ ਪੂਜਾ ਸਰੂਪ ਵਰਗੇ ਬਹੁਤ ਹੀ ਪ੍ਰਤਿਭਾਸ਼ਾਲੀ ਕਲਾਕਾਰਾਂ ਨੇ ਫ਼ਿਲਮ 'ਚ ਕੰਮ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ -  ਕੰਗਨਾ ਰਣੌਤ ਦੇ ਵਿਵਾਦਿਤ ਬਿਆਨ 'ਤੇ ਬੱਬੂ ਮਾਨ ਦਾ ਆਇਆ ਅਜਿਹਾ ਰਿਐਕਸ਼ਨ

ਕੀ ਹੈ 'ਦਿ ਮਹਿਤਾ ਬੁਆਏਜ਼' ਦੀ ਕਹਾਣੀ
'ਦਿ ਮਹਿਤਾ ਬੁਆਏਜ਼' ਇੱਕ ਪਿਤਾ ਅਤੇ ਪੁੱਤਰ ਦੀ ਕਹਾਣੀ ਹੈ, ਜਿਨ੍ਹਾਂ ਦੇ ਵਿਚਾਰਾਂ 'ਚ ਮਤਭੇਦ ਹਨ ਪਰ ਉਹ ਕਿਸੇ ਕਾਰਨ 48 ਘੰਟੇ ਇਕੱਠੇ ਬਿਤਾਉਣ ਲਈ ਮਜ਼ਬੂਰ ਹਨ। ਇਹ ਫ਼ਿਲਮ ਉਨ੍ਹਾਂ ਦੇ ਔਖੇ ਸਫ਼ਰ ਨੂੰ ਦਰਸਾਉਂਦੀ ਹੈ। ਇਹ ਫ਼ਿਲਮ ਉਸ ਉਲਝਣ 'ਤੇ ਵੀ ਡੂੰਘਾਈ ਨਾਲ ਵਿਚਾਰ ਕਰਦੀ ਹੈ, ਜੋ ਅਕਸਰ ਪਿਤਾ-ਪੁੱਤਰ ਦੇ ਰਿਸ਼ਤੇ 'ਚ ਮੌਜੂਦ ਹੁੰਦਾ ਹੈ। 20 ਸਤੰਬਰ ਨੂੰ ਸਕ੍ਰੀਨਿੰਗ ਤੋਂ ਬਾਅਦ ਬੋਮਨ ਇਰਾਨੀ, ਲੇਖਕ ਅਲੈਗਜ਼ੈਂਡਰ ਡਿਨਲੇਰਿਸ ਜੂਨੀਅਰ, ਅਵਿਨਾਸ਼ ਤਿਵਾਰੀ ਅਤੇ ਸ਼੍ਰੇਆ ਚੌਧਰੀ ਅਤੇ ਨਿਰਮਾਤਾ ਦਾਨੇਸ਼ ਇਰਾਨੀ ਅਤੇ ਅੰਕਿਤਾ ਬੱਤਰਾ ਨਾਲ ਚਰਚਾ ਕੀਤੀ ਜਾਵੇਗੀ। ਅਗਲੇ ਦਿਨ, 21 ਸਤੰਬਰ ਨੂੰ, ਬੋਮਨ ਇਰਾਨੀ ਅਤੇ ਅਲੈਗਜ਼ੈਂਡਰ ਡਿਨਲੇਰਿਸ ਜੂਨੀਅਰ 'ਦਿ ਮਹਿਤਾ ਬੁਆਏਜ਼' ਦੇ ਰਾਈਟਿੰਗ ਪ੍ਰੋਸੈਸ ‘ਤੇ ਮਾਸਟਰ ਕਲਾਸ ਦਾ ਆਯੋਜਨ ਕਰਨਗੇ।

ਇਹ ਖ਼ਬਰ ਵੀ ਪੜ੍ਹੋ -  ਹਰਿਆਣਵੀਂ ਡਾਂਸਰ ਸਪਨਾ ਚੌਧਰੀ ਅੱਜ ਕਰੇਗੀ ਵੱਡਾ ਐਲਾਨ

15 ਸਾਲਾਂ ਤੋਂ ਫ਼ਿਲਮ ਫੈਸਟੀਵਲ ਦਾ ਕੀਤਾ ਜਾ ਰਿਹੈ ਆਯੋਜਨ 
ਸ਼ਿਕਾਗੋ ਸਾਊਥ ਏਸ਼ੀਅਨ ਫ਼ਿਲਮ ਫੈਸਟੀਵਲ ਇਸ ਸਾਲ 15 ਸਾਲ ਪੂਰੇ ਕਰੇਗਾ, ਇਹ ਫੈਸਟੀਵਲ ਦੱਖਣੀ ਏਸ਼ੀਆਈ ਫ਼ਿਲਮ ਨਿਰਮਾਤਾਵਾਂ ਦੀ ਪ੍ਰਤਿਭਾ ਅਤੇ ਰਚਨਾਤਮਕਤਾ ਨੂੰ ਸੈਲੀਬ੍ਰੇਟ ਕਰਦਾ ਹੈ। ਆਪਣੀ ਸ਼ੁਰੂਆਤ ਤੋਂ ਲੈ ਕੇ, ਇਸ ਫੈਸਟੀਵਲ ਨੇ ਪ੍ਰਤਿਭਾਸ਼ਾਲੀ ਵਿਅਕਤੀਆਂ ਨੂੰ ਆਪਣੀਆਂ ਵਿਲੱਖਣ ਕਹਾਣੀਆਂ ਅਤੇ ਵਿਚਾਰਾਂ ਨੂੰ ਸ਼ਿਕਾਗੋ ਦੇ ਦਰਸ਼ਕਾਂ ਨਾਲ ਸਾਂਝਾ ਕਰਨ ਦਾ ਮੌਕਾ ਪ੍ਰਦਾਨ ਕਰਦਾ ਹੈ। ਵੱਖ-ਵੱਖ ਫ਼ਿਲਮਾਂ ਰਾਹੀਂ, CSAFF ਦੱਖਣੀ ਏਸ਼ੀਆਈ ਸਿਨੇਮਾ ਦੀ ਵਿਭਿੰਨਤਾ ਅਤੇ ਦੁਨੀਆ ਭਰ ਦੇ ਫ਼ਿਲਮ ਉਦਯੋਗਾਂ 'ਤੇ ਇਸ ਦੇ ਪ੍ਰਭਾਵ ਨੂੰ ਦਰਸਾਉਂਦਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News