ਗਵਾਹ ਬਣੇ ਕੁੰਦਰਾ ਦੇ ਕਰਮਚਾਰੀਆਂ ਨੇ ਖੋਲ੍ਹੀ ਪੋਲ, ਕੰਪਨੀ ਤੋਂ ਹੀ ਅਪਲੋਡ ਹੁੰਦੀਆਂ ਸਨ ਅਸ਼ਲੀਲ ਫਿਲਮਾਂ

2021-07-27T16:22:07.313

ਮੁੰਬਈ (ਇੰਟ.) : ਅਸ਼ਲੀਲ ਫਿਲਮ ਰੈਕੇਟ ’ਚ ਗ੍ਰਿਫਤਾਰ ਰਾਜ ਕੁੰਦਰਾ ਦੇ ਹੀ 4 ਕਰਮਚਾਰੀਆਂ ਵਲੋਂ ਮਾਮਲੇ ਦੇ ਵਾਅਦਾ ਖਿਲਾਫ ਗਵਾਹ ਬਣ ਜਾਣ ਨਾਲ ਕੁੰਦਰਾ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਇਨ੍ਹਾਂ ਚਾਰੇ ਕਰਮਚਾਰੀਆਂ ਦਾ ਕਹਿਣਾ ਹੈ ਕਿ ਮਾਮਲਾ ਉਜਾਗਰ ਹੋਣ ਤੋਂ ਬਾਅਦ ਉਨ੍ਹਾਂ ਨੂੰ ਵੀਡੀਓ ਕਲਿੱਪ ਡਿਲੀਟ ਕਰਨ ਲਈ ਕਿਹਾ ਗਿਆ ਸੀ। ਚਾਰਾਂ ਨੇ ਇਹ ਵੀ ਦੱਸਿਆ ਕਿ ਕੰਪਨੀ ਤੋਂ ਹੀ ਪੋਰਨ ਫਿਲਮਾਂ ਅਪਲੋਡ ਕੀਤੀਆਂ ਜਾਂਦੀਆਂ ਸਨ। ਇਸ ਦਰਮਿਆਨ ਮਾਮਲੇ ਵਿਚ ਫਰਾਰ ਮੁਲਜ਼ਮ ਯਸ਼ ਠਾਕੁਰ ਨਾਲ ਸਬੰਧਤ ਖੁਲਾਸੇ ਵਿਚ ਇਕ ਆਈ. ਬੀ. ਕਰਮਚਾਰੀ ਦਾ ਨਾਂ ਵੀ ਜੁੜ ਗਿਆ ਹੈ। ਪਤਾ ਲੱਗਾ ਹੈ ਕਿ ਯਸ਼ ਠਾਕੁਰ ਨੇ ਉਸ ਕਰਮਚਾਰੀ ਨਾਲ ਪਹਿਲਾਂ ਦੋਸਤੀ ਕੀਤੀ ਅਤੇ ਫਿਰ ਉਸ ਨੂੰ ਇਕ ਐਪ ਖੋਲ੍ਹਣ ਲਈ ਮਨਾਇਆ। ਮੁੰਬਈ ਪੁਲਸ ਨੂੰ ਦਿੱਤੇ ਬਿਆਨ ’ਚ ਕਰਮਚਾਰੀ ਨੇ ਦੱਸਿਆ ਕਿ ਉਸ ਨੇ ਆਪਣੀ ਪਤਨੀ ਦਾ ਨਾਂ ਐਪ ’ਤੇ ਰਜਿਸਟਰਡ ਕਰਵਾਇਆ ਸੀ। ਯਸ਼ ਠਾਕੁਰ ਨੇ ਉਸ ਵਿਚ ਪੁਰਸਕਾਰ ਜੇਤੂ ਸ਼ਾਰਟ ਫਿਲਮਾਂ ਅਪਲੋਡ ਕਰਨ ਦੀ ਗੱਲ ਕਹੀ ਸੀ ਪਰ ਬਾਅਦ ’ਚ ਜਦੋਂ ਉਹ ਅਸ਼ਲੀਲ ਫਿਲਮਾਂ ਅਪਲੋਡ ਕਰਨ ਲੱਗਾ ਤਾਂ ਕਰਮਚਾਰੀ ਨੇ ਉਸ ਦਾ ਵਿਰੋਧ ਕੀਤਾ। ਓਧਰ ਭਾਜਪਾ ਨੇਤਾ ਆਸ਼ੀਸ਼ ਸ਼ੇਲਾਰ ਨੇ ਰਾਜ ਕੁੰਦਰਾ ਗ੍ਰਿਫਤਾਰੀ ਮਾਮਲੇ ’ਚ ਸੂਬਾ ਸਰਕਾਰ ’ਤੇ ਹਮਲਾ ਬੋਲਦਿਆਂ ਕਾਰਵਾਈ ਵਿਚ ਦੇਰੀ ਦਾ ਦੋਸ਼ ਲਾਇਆ ਅਤੇ ਕਿਹਾ ਕਿ ਜਿਸ ਤਰ੍ਹਾਂ ਦਾ ਡਰੱਗ ਮਾਫੀਆ ਹੈ, ਉਸੇ ਤਰ੍ਹਾਂ ਚਾਈਲਡ ਪੋਰਨੋਗ੍ਰਾਫੀ ਰੈਕੇਟ ਨਜ਼ਰ ਆ ਰਿਹਾ ਹੈ। ਚਾਈਲਡ ਪੋਰਨੋਗ੍ਰਾਫੀ ਵੱਡੀ ਹੈ। ਇਸ ਲਈ ਮਲਟੀ ਮਨਿਸਟ੍ਰੀਅਲ ਟਾਸਕ ਫੋਰਸ ਬਣਾ ਕੇ ਇਸ ਦੀ ਜਾਂਚ ਲਈ ਮੈਂ ਕੇਂਦਰੀ ਗ੍ਰਹਿ ਮੰਤਰੀ ਨੂੰ ਲਿਖਿਆ ਹੈ।

ਇਹ ਵੀ ਪੜ੍ਹੋ : ਖੁਲਾਸਾ : ਸ਼ਿਲਪਾ ਸ਼ੈਟੀ ਨੂੰ ਪਤੀ ਦੇ ਕਾਲੇ ਕਾਰੋਬਾਰ ਦੀ ਸੀ ਪੂਰੀ ਜਾਣਕਾਰੀ

PunjabKesari

ਕੁੰਦਰਾ ਦੀ ਕੰਪਨੀ ਖ਼ਿਲਾਫ਼ ਧੋਖਾਦੇਹੀ ਦੀ ਸ਼ਿਕਾਇਤ
ਅਹਿਮਦਾਬਾਦ ਦੇ ਇਕ ਕਾਰੋਬਾਰੀ ਨੇ ਮੁੰਬਈ ਅਪਰਾਧ ਸ਼ਾਖਾ ਤੇ ਸਾਈਬਰ ਪੁਲਸ ਕੋਲ ਸ਼ਿਕਾਇਤ ਦਰਜ ਕਰਵਾ ਕੇ ਦੋਸ਼ ਲਾਇਆ ਹੈ ਕਿ ਉਸ ਨੂੰ ਇਕ ਆਨਲਾਈਨ ਕ੍ਰਿਕਟ ਮੁਹਾਰਤ ਆਧਾਰਤ ਖੇਡ ਲਈ ਡਿਸਟ੍ਰੀਬਿਊਟਰ ਬਣਾਉਣ ਦੇ ਬਹਾਨੇ ਕਾਰੋਬਾਰੀ ਰਾਜ ਕੁੰਦਰਾ ਦੀ ਕੰਪਨੀ ਵਲੋਂ 3 ਲੱਖ ਰੁਪਏ ਦੀ ਠੱਗੀ ਕੀਤੀ ਗਈ।

ਇਹ ਵੀ ਪੜ੍ਹੋ : ਰੋਜ਼ਾਨਾ 10 ਲੱਖ ਤੋਂ ਵੱਧ ਕਮਾਉਂਦਾ ਸੀ ਰਾਜ ਕੁੰਦਰਾ, ਸ਼ਰਲਿਨ ਤੇ ਪੂਨਮ ਪਾਂਡੇ ਨੇ ਕੀਤੇ ਵੱਡੇ ਖੁਲਾਸੇ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ

 


Anuradha

Content Editor Anuradha