ਬੁੱਕ ਕਰੋ ‘ਗੱਡੀ ਜਾਂਦੀ ਐ ਛਲਾਂਗਾਂ ਮਾਰਦੀ’ ਫ਼ਿਲਮ ਦੀ ਟਿਕਟ ਤੇ ਜਿੱਤੋ iphone 15 ਤੇ Nano Car

09/26/2023 6:42:58 PM

ਐਂਟਰਟੇਨਮੈਂਟ ਡੈਸਕ– ਪੰਜਾਬੀ ਫ਼ਿਲਮ ‘ਗੱਡੀ ਜਾਂਦੀ ਐ ਛਲਾਂਗਾਂ ਮਾਰਦੀ’ 28 ਸਤੰਬਰ ਨੂੰ ਦੁਨੀਆ ਭਰ ’ਚ ਵੱਸਦੇ ਪੰਜਾਬੀਆਂ ਲਈ ਰਿਲੀਜ਼ ਹੋ ਰਹੀ ਹੈ। ਇਸ ਫ਼ਿਲਮ ਦੀ ਐਡਵਾਂਸ ਬੁਕਿੰਗ ਵੀ ਸ਼ੁਰੂ ਹੋ ਗਈ ਹੈ, ਜਿਸ ਨਾਲ ਫ਼ਿਲਮ ਦੀ ਟੀਮ ਨੇ ਇਕ ਖ਼ਾਸ ਆਫਰ ਜਾਰੀ ਕੀਤਾ ਹੈ।

ਇਸ ਆਫਰ ਤਹਿਤ ਫ਼ਿਲਮ ਦੀ ਟਿਕਟ ਬੁੱਕ ਕਰਕੇ ਤੁਸੀਂ ਨਵਾਂ iphone 15 ਤੇ Nano Car ਜਿੱਤ ਸਕਦੇ ਹੋ। ਇਸ ਸਬੰਧੀ ਐਮੀ ਵਿਰਕ ਨੇ ਖ਼ੁਦ ਵੀਡੀਓ ਸਾਂਝੀ ਕਰਕੇ ਜਾਣਕਾਰੀ ਦਿੱਤੀ ਹੈ।

ਇਹ ਖ਼ਬਰ ਵੀ ਪੜ੍ਹੋ : ਕੁੱਲ੍ਹੜ ਪਿੱਜ਼ਾ ਕੱਪਲ ਦੇ ਵਿਵਾਦ ’ਤੇ ਬੋਲੇ ਐਮੀ ਵਿਰਕ, ‘ਕਿਸੇ ਦੇ ਪਰਿਵਾਰ ਨੂੰ ਇੰਨਾ ਜ਼ਲੀਲ ਨਾ ਕਰੋ’

ਇਸ ਲਈ ਨਿਯਮ ਬੇਹੱਦ ਸੌਖੇ ਹਨ। ਤੁਸੀਂ 28 ਤਾਰੀਖ਼ ਤੋਂ ਪਹਿਲਾਂ ਫ਼ਿਲਮ ਦੀ ਟਿਕਟ ਬੁੱਕ ਕਰਨੀ ਹੈ। ਫਿਰ ਇਸ ਟਿਕਟ ਨੂੰ ਤੁਸੀਂ @whitehillstudios ਨੂੰ ਟੈਗ ਕਰਕੇ #gjacm1stdayticket ਤੇ #gjacmiphone15 ਹੈਸ਼ਟੈਗਸ ਨਾਲ ਇੰਸਟਾਗ੍ਰਾਮ ’ਤੇ ਪੋਸਟ ਕਰਨਾ ਹੈ। ਤੁਸੀਂ +91 7347002712 ਨੰਬਰ ’ਤੇ ਟਿਕਟ ਨੂੰ ਵ੍ਹਟਸਐਪ ਵੀ ਕਰ ਸਕਦੇ ਹੋ।

ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਇਸ ਆਫਰ ’ਚ ਹਿੱਸਾ ਭਾਰਤ ’ਚ ਵੱਸਦੇ ਲੋਕ ਹੀ ਲੈ ਸਕਦੇ ਹਨ ਤੇ ਉਮਰ ਹੱਦ 18 ਸਾਲ ਜਾਂ ਇਸ ਤੋਂ ਵੱਧ ਹੋਣੀ ਚਾਹੀਦੀ ਹੈ।

 
 
 
 
 
 
 
 
 
 
 
 
 
 
 
 

A post shared by Ammy virk (@ammyvirk)

ਫ਼ਿਲਮ ’ਚ ਐਮੀ ਵਿਰਕ, ਬੀਨੂੰ ਢਿੱਲੋਂ, ਜਸਵਿੰਦਰ ਭੱਲਾ, ਬੀ. ਐੱਨ. ਸ਼ਰਮਾ, ਜੈਸਮੀਨ ਬਾਜਵਾ, ਮਾਹੀ ਸ਼ਰਮਾ, ਹਰਦੀਪ ਗਿੱਲ, ਮਲਕੀਤ ਰੌਣੀ, ਹਨੀ ਮੱਟੂ, ਸੀਮਾ ਕੌਸ਼ਲ, ਸਤਵਿੰਦਰ ਕੌਰ, ਪਰਮਿੰਦਰ ਗਿੱਲ, ਗੁਰੀ ਘੁੰਮਣ, ਮੋਹਨ ਕੰਬੋਜ ਤੇ ਵਿਜੇ ਟੰਡਨ ਅਹਿਮ ਭੂਮਿਕਾਵਾਂ ਨਿਭਾਅ ਰਹੇ ਹਨ।

ਫ਼ਿਲਮ ਨੂੰ ਸਮੀਪ ਕੰਗ ਨੇ ਡਾਇਰੈਕਟ ਕੀਤਾ ਹੈ। ਫ਼ਿਲਮ ਦੀ ਕਹਾਣੀ ਨਰੇਸ਼ ਕਥੂਰੀਆ ਨੇ ਲਿਖੀ ਹੈ, ਜਿਸ ਨੂੰ ਗੁਨਬੀਰ ਸਿੰਘ ਸਿੱਧੂ, ਮਨਮੋਰਦ ਸਿੰਘ ਸਿੱਧੂ ਤੇ ਸੰਦੀਪ ਬਾਂਸਲ ਨੇ ਪ੍ਰੋਡਿਊਸ ਕੀਤਾ ਹੈ, ਜੋ 28 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News