ਹੁਣ ਤੇਲਗੂ ਫਿਲਮਾਂ ''ਚ ਕੰਮ ਕਰੇਗੀ ਅਦਾਕਾਰਾ ਦੀਪਿਕਾ
Tuesday, Jun 07, 2016 - 04:40 PM (IST)

ਮੁੰਬਈ—ਬਾਲੀਵੁੱਡ ਦੀ ਡਿੰਪਲ ਸੈਕਸੀ ਗਰਲ ਦੀਪਿਕਾ ਪਾਦੁਕੋਣ ਹੁਣ ਤੇਲਗੂ ਫਿਲਮਾਂ ''ਚ ਵੀ ਕੰਮ ਕਰਦੀ ਨਜ਼ਰ ਆਵੇਗੀ। ਫਿਲਮ ''ਬਾਜੀਰਾਵ ਮਸਤਾਨੀ'' ਤੋਂ ਬਾਅਦ ਦੀਪਿਕਾ ਨੇ ਹੁਣ ਤੱਕ ਕੋਈ ਵੀ ਹਿੰਦੀ ਫਿਲਮ ਸਾਈਨ ਨਹੀਂ ਕੀਤੀ ਹੈ। ਇਸ ਤੋਂ ਬਾਅਦ ਉਹ ਹਾਲੀਵੁੱਡ ਫਿਲਮ ''ਟ੍ਰਿਪਲ ਐਕਸ'' ''ਚ ਕਾਫੀ ਰੁੱਝੀ ਹੋਈ ਹੈ। ਕਿਹਾ ਜਾਂਦਾ ਹੈ ਕਿ ਬਾਲੀਵੁੱਡ, ਹਾਲੀਵੁੱਡ ਤੋਂ ਬਾਅਦ ਦੀਪਿਕਾ ਹੁਣ ਤੇਲਗੂ ਫਿਲਮਾਂ ''ਚ ਕੰਮ ਕਰਨ ਜਾ ਰਹੀ ਹੈ।
ਚਰਚਾ ਹੈ ਕਿ ਦੀਪਿਕਾ ਦੀ ਤੇਲਗੂ ਫਿਲਮਕਾਰ ਨਾਲ ਗੱਲਬਾਤ ਚੱਲ ਰਹੀ ਹੈ। ਇਹ ਅਸਲੀ ਰੂਪ ''ਚ ਵਿਜੈ ਮੁਰਗਦਾਸ ਦੀ ਫਿਲਮ ''ਕੱਥੀ'' ਦਾ ਤੇਲਗੂ ਰੀਮੇਕ ਹੋਵੇਗੀ। ਇਸ ਫਿਲਮ ਨਾਲ ਜੁੜੀ ਖਾਸ ਗੱਲ ਇਹ ਹੈ ਕਿ ਉਹ ਦੱਖਣ ਭਾਰਤੀ ਅਦਾਕਾਰ ਚਿਰੰਜੀਵ ਨਾਲ ਵਾਪਸੀ ਕਰ ਰਹੇ ਹਨ। ਉਨ੍ਹਾਂ ਦੀ ਇਹ 150 ਵੀ ਫਿਲਮ ਹੋਵੇਗੀ। ਇਸ ਫਿਲਮ ਨੂੰ ਲੈ ਕੇ ਪਹਿਲਾਂ ਤੋਂ ਹੀ ਉਨਾਂ ਦੇ ਪ੍ਰੰਸ਼ਸਕਾਂ ''ਚ ਕਾਫੀ ਉਤਸ਼ਾਹ ਹੈ।