ਬੰਦ ਹੋ ਜਾਵੇਗਾ ਸਵ. ਅਦਾਕਾਰ ਦਿਲੀਪ ਕੁਮਾਰ ਦਾ ਟਵਿਟਰ ਅਕਾਊਂਟ, ਪਤਨੀ ਨੇ ਦਿੱਤੀ ਸਹਿਮਤੀ

Thursday, Sep 16, 2021 - 12:19 PM (IST)

ਬੰਦ ਹੋ ਜਾਵੇਗਾ ਸਵ. ਅਦਾਕਾਰ ਦਿਲੀਪ ਕੁਮਾਰ ਦਾ ਟਵਿਟਰ ਅਕਾਊਂਟ, ਪਤਨੀ ਨੇ ਦਿੱਤੀ ਸਹਿਮਤੀ

ਮੁੰਬਈ- ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸਵ. ਦਿਲੀਪ ਕੁਮਾਰ 7 ਜੁਲਾਈ ਨੂੰ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਸਨ।  ਉਨ੍ਹਾਂ ਦੇ ਦਿਹਾਂਤ ਨਾਲ ਉਨ੍ਹਾਂ ਦੇ ਚਾਹੁਣ ਵਾਲਿਆਂ ਦਾ ਦਿਲ ਟੁੱਟ ਗਿਆ ਸੀ। ਅੱਜ ਭਾਵੇਂ ਹੀ ਅਦਾਕਾਰ ਇਸ ਦੁਨੀਆ 'ਚ ਨਹੀਂ ਰਹੇ ਪਰ ਉਹ ਯਾਦ ਬਣ ਕੇ ਹਮੇਸ਼ਾ ਪ੍ਰਸ਼ੰਸਕਾਂ ਦੇ ਦਿਲਾਂ 'ਚ ਸਮਾਏ ਹੋਏ ਹਨ। ਇਸ ਦੌਰਾਨ ਖਬਰ ਮਿਲੀ ਹੈ ਕਿ ਦਿਲੀਪ ਕੁਮਾਰ ਦਾ ਟਵਿਟਰ ਅਕਾਊਂਟ ਬੰਦ ਹੋ ਜਾਵੇਗਾ। ਇਸ ਦੇ ਲਈ ਉਨ੍ਹਾਂ ਦੀ ਪਤਨੀ ਸਾਇਰਾ ਬਾਨੋ ਨੇ ਸਹਿਮਤੀ ਦੇ ਦਿੱਤੀ ਹੈ।

PunjabKesari
ਇਸ ਗੱਲ ਦੀ ਜਾਣਕਾਰੀ ਉਨ੍ਹਾਂ ਦੇ ਕਰੀਬੀ ਦੋਸਤ ਫੈਸਲ ਫਾਰੂਕੀ ਨੇ ਦਿੱਤੀ ਹੈ। ਉਨ੍ਹਾਂ ਨੇ ਬੁੱਧਵਾਰ ਨੂੰ ਦਿਲੀਪ ਕੁਮਾਰ ਦੇ ਅਧਿਕਾਰਿਕ ਟਵਿਟਰ ਅਕਾਊਂਟ 'ਤੇ ਇਕ ਟਵੀਟ ਕੀਤਾ। ਜਿਸ 'ਚ ਉਨ੍ਹਾਂ ਨੇ ਲਿਖਿਆ- ਬਹੁਤ ਚਰਚਾ ਅਤੇ ਵਿਚਾਰ-ਵਟਾਂਦਰੇ ਤੋਂ ਬਾਅਦ ਅਤੇ ਸਾਇਰਾ ਬਾਨੇ ਦੀ ਸਹਿਮਤੀ ਨਾਲ ਮੈਂ ਪ੍ਰਿਯ ਦਿਲੀਪ ਕੁਮਾਰ ਸਾਹਿਬ ਦੇ ਇਸ ਟਵਿਟਰ ਅਕਾਊਂਟ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ। ਇਸ ਦੇ ਨਾਲ ਉਨ੍ਹਾਂ ਨੇ ਯੂਜ਼ਰਸ ਦੇ ਪਿਆਰ ਅਤੇ ਸਮਰਥਨ ਦੇ ਲਈ ਧੰਨਵਾਦ ਵੀ ਕੀਤਾ ਹੈ। 


ਦੱਸ ਦੇਈਏ ਕਿ ਦਿਲੀਪ ਕੁਮਾਰ 98 ਸਾਲ ਦੀ ਉਮਰ 'ਚ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਸਨ। ਉਨ੍ਹਾਂ ਨੂੰ ਕਾਫੀ ਸਮੇਂ ਤੋਂ ਸਾਹ ਸਬੰਧੀ ਸਮੱਸਿਆ ਸੀ ਜਿਸ ਨਾਲ ਜੂਝਨ ਤੋਂ ਬਾਅਦ 7 ਜੁਲਾਈ ਨੂੰ ਉਨ੍ਹਾਂ ਦਾ ਹਿੰਦੂਜਾ ਹਸਪਤਾਲ 'ਚ ਦਿਹਾਂਤ ਹੋ ਗਿਆ ਸੀ। ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਹੁਣ ਤੱਕ ਉਨ੍ਹਾਂ ਦਾ ਟਵਿਟਰ ਅਕਾਊਂਟ ਐਕਟੀਵੇਟ ਸੀ ਪਰ ਹੁਣ ਇਸ ਨੂੰ ਬੰਦ ਕੀਤਾ ਜਾ ਰਿਹਾ ਹੈ। 
ਜਾਣਕਾਰੀ ਲਈ ਦੱਸ ਦੇਈਏ ਕਿ ਸਵ. ਦਿਲੀਪ ਕੁਮਾਰ ਦੇ ਟਵਿਟਰ ਅਕਾਊਂਟ 'ਤੇ 619.6 ਹਜ਼ਾਰ ਤੋਂ ਜ਼ਿਆਦਾ ਫੋਲੋਅਰਜ਼ ਹਨ। ਇਹ ਪੇਜ਼ ਨਵੰਬਰ 2011 'ਚ ਬਣਾਇਆ ਗਿਆ ਸੀ।


author

Aarti dhillon

Content Editor

Related News