ਸਵਰਾ ਭਾਸਕਰ ਦੇ ਵਿਆਹ ’ਤੇ ਇੰਨਾ ਰੌਲ਼ਾ ਕਿਉਂ : ਵਿਨੀਤ ਨਾਰਾਇਣ

02/20/2023 11:50:22 AM

ਆਪਣੇ ਕ੍ਰਾਂਤੀਕਾਰੀ ਵਿਚਾਰਾਂ ਦੇ ਲਈ ਹਮੇਸ਼ਾ ਚਰਚਾ ’ਚ ਰਹਿਣ ਵਾਲੀ ਸਿਨੇ ਤਾਰਿਕਾ ਸਵਰਾ ਭਾਸਕਰ ਨੇ ਫਹਾਦ ਨਾਲ ਵਿਆਹ ਕਰ ਕੇ ਭਗਤਾਂ ਅਤੇ ਗੈਰ-ਭਗਤਾਂ ਨੂੰ ਬਿਆਨਬਾਜ਼ੀ ਲਈ ਨਵਾਂ ਮਸਾਲਾ ਦੇ ਦਿੱਤਾ ਹੈ। ਜਿੱਥੇ ਭਗਤ ਆਪਣੀ ਭੜਾਸ ਕੱਢਣ ਲਈ ਸੋਸ਼ਲ ਮੀਡੀਆ ’ਤੇ ਬੜੀਆਂ ਘਟੀਆ ਦਰਜੇ ਦੀਆਂ ਟਕੋਰਾਂ ਲਗਾ ਰਹੇ ਹਨ, ਉੱਥੇ ਹੀ ਗੈਰ-ਭਗਤ ਸਵਰਾ ਨੂੰ ਇਸ ਦਲੇਰੀ ਭਰੇ ਕਦਮ ਦੀ ਵਧਾਈ ਦੇ ਰਹੇ ਹਨ। ਪਹਿਲਾਂ ਭਗਤਾਂ ਦੀ ਗੱਲ ਕਰ ਲਈਏ। ਹਿੰਦੂ-ਮੁਸਲਮਾਨ ਦਰਮਿਆਨ ਵਿਆਹ ਕੋਈ ਨਵਾਂ ਜਾਂ ਅਣਹੋਣੀ ਗੱਲ ਨਹੀਂ ਹੈ।

ਲਵ ਜਿਹਾਦ ਦਾ ਤੂਫਾਨ ਮਚਾਉਣ ਵਾਲੇ ਰਾਸ਼ਟਰੀ ਸਵੈਮਸੇਵਕ ਸੰਘ ਤੇ ਭਾਜਪਾ ਦੇ ਨੇਤਾਵਾਂ ਦੇ ਪਰਿਵਾਰਾਂ ’ਚ ਵੀ ਅਜਿਹੇ ਬੜੇ ਵਿਆਹ ਹੋਏ ਹਨ। ਭਾਜਪਾ ਦੇ ਜਨਰਲ ਸਕੱਤਰ ਰਾਮਲਾਲ ਦੀ ਭਤੀਜੀ ਸ਼੍ਰਿਆ ਗੁਪਤਾ ਦਾ ਵਿਆਹ ਹਾਲ ਹੀ ’ਚ ਲਖਨਊ ’ਚ ਕਾਂਗਰਸੀ ਆਗੂ ਦੇ ਪੁੱਤਰ ਫੇਜਾਨ ਕਰੀਮ ਨਾਲ ਹੋਇਆ ਤਾਂ ਦੇਸ਼ ਅਤੇ ਸੂਬੇ ਦੇ ਭਾਜਪਾ ਤੇ ਸੰਘ ਦੇ ਵੱਡੇ-ਵੱਡੇ ਨੇਤਾ ਵਧਾਈ ਦੇਣ ਪੁੱਜੇ। ਤੇਜ਼ ਤਰਾਰ ਹਿੰਦੂਵਾਦੀ ਨੇਤਾ ਤੇ ਭਾਜਪਾ ਦੇ ਸੰਸਦ ਮੈਂਬਰ ਡਾ. ਸੁਬਰਾਮਣੀਅਮ ਸਵਾਮੀ ਦੀ ਧੀ ਸੁਹਾਸਿਨੀ ਨੇ ਵਿਦੇਸ਼ ਸਕੱਤਰ ਦੇ ਪੁੱਤਰ ਨਦੀਮ ਹੈਦਰ ਨਾਲ ਨਿਕਾਹ ਕੀਤਾ ਅਤੇ ਉਹ ਸੁਖੀ ਜ਼ਿੰਦਗੀ ਜੀਅ ਰਹੇ ਹਨ। ਮਗਧ ’ਚ ਜਨਮੇ ਭਾਜਪਾ ਦੇ ਕੇਂਦਰੀ ਮੰਤਰੀ ਤੇ ਉੱਪ-ਪ੍ਰਧਾਨ ਰਹੇ ਮੁਖਤਾਰ ਅੱਬਾਸ ਨਕਵੀ ਨੇ ਹਿੰਦੂ ਔਰਤ ਸੀਮਾ ਨਾਲ ਵਿਆਹ ਕਰਵਾਇਆ ਅਤੇ ਅੱਜ ਤੱਕ ਸੁਖੀ ਜ਼ਿੰਦਗੀ ਜੀਅ ਰਹੇ ਹਨ। ਇਸੇ ਤਰ੍ਹਾਂ ਭਾਜਪਾ ਦੇ ਹੀ ਨੇਤਾ ਸਈਅਦ ਸ਼ਾਹਨਵਾਜ਼ ਹੁਸੈਨ ਨੇ ਹਿੰਦੂ ਔਰਤ ਰੇਨੂੰ ਨਾਲ ਵਿਆਹ ਕਰਵਾਇਆ ਅਤੇ ਅੱਜ ਤੱਕ ਬੜੀ ਵਧੀਆ ਵਿਆਹੁਤਾ ਜ਼ਿੰਦਗੀ ਬਤੀਤ ਕਰ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ‘ਪਠਾਨ’ ਲਈ ਹਫ਼ਤਾ ਭਰ ਟਿਕਟ ਦੀ ਕੀਮਤ ਰਹੇਗੀ 110 ਰੁਪਏ, ਟੀਮ ਨੇ ਕੀਤਾ ਐਲਾਨ

 

ਮੌਜੂਦਾ ਸਮੇਂ ਕੇਂਦਰੀ ਮੰਤਰੀ ਸਮ੍ਰਿਤੀ ਮਲਹੋਤਰਾ ਆਪਣੀ ਸਹੇਲੀ ਦੇ ਪਾਰਸੀ ਪਤੀ ਨਾਲ ਵਿਆਹ ਕਰ ਕੇ ਸਮ੍ਰਿਤੀ ਈਰਾਨੀ ਬਣ ਗਈ। ਬਿਹਾਰ ਦੇ ਸਾਬਕਾ ਉਪ-ਮੁੱਖ ਮੰਤਰੀ ਸੁਸ਼ੀਲ ਕੁਮਾਰ ਮੋਦੀ ਦੀ ਪਤਨੀ ਜੇਸਿਸ ਜਾਰਜ ਇਸਾਈ ਹਨ। ਅਟਲ ਜੀ ਦੀ ਕੈਬਨਿਟ ’ਚ ਮੰਤਰੀ ਰਹੇ ਸਿਕੰਦਰ ਬਖਤ ਦੀ ਪਤਨੀ ਰਾਜ ਸ਼ਰਮਾ ਸੀ। ਇਹ ਕੁਝ ਉਦਾਹਰਣਾਂ ਕਾਫੀ ਹਨ ਇਹ ਦੱਸਣ ਲਈ ਕਿ ਵਿਆਹ ਦੋ ਇਨਸਾਨਾਂ ਦੇ ਦਰਮਿਆਨ ਦਾ ਮਾਮਲਾ ਹੁੰਦਾ ਹੈ, ਜੋ ਇਕ ਧਰਮ ਦੇ ਵੀ ਹੋ ਸਕਦੇ ਹਨ ਅਤੇ ਵੱਖ-ਵੱਖ ਧਰਮ ਦੇ ਵੀ। ਇਸ ਲਈ ਜੋ ਭਗਤ ਭਾਈਚਾਰਾ ਸਵਰਾ ਭਾਸਕਰ ਨੂੰ ਦਾਜ ’ਚ ਫ੍ਰਿਜ ਲਿਜਾਣ ਦੀ ਸਲਾਹ ਦੇ ਕੇ ਿਵਅੰਗ ਕਰ ਰਿਹਾ ਹੈ, ਉਸ ਨੂੰ ਆਪਣੀ ਬੁੱਧੀ ਸ਼ੁੱਧ ਕਰ ਲੈਣੀ ਚਾਹੀਦੀ ਹੈ। ਆਪਣੀ ਪਾਰਟਨਰ ਸ਼ਰਧਾ ਦੀ ਹੱਤਿਆ ਕਰ ਕੇ ਉਸ ਦੇ ਟੁਕੜੇ ਫ੍ਰਿਜ ’ਚ ਰੱਖਣ ਵਾਲੇ ਅਪਰਾਧੀ ਆਫਤਾਬ ਪੂਨਾਵਾਲਾ ਦੇ ਇਸ ਘਿਨੌਣੇ ਕਾਰੇ ’ਤੇ ਦੇਸ਼ ’ਚ ਪਿਛਲੇ ਸਾਲ ਮੀਡੀਆ ’ਚ ਖੂਬ ਬਵਾਲ ਮਚਿਆ। ਇਸ ਨੂੰ ਮੁਸਲਮਾਨਾਂ ਦੀ ਲਵ ਜਿਹਾਦ ਦੱਸ ਕੇ ਿਹੰਦੂ ਲੜਕੀਆਂ ਨੂੰ ਮੁਸਲਮਾਨ ਲੜਕਿਆਂ ਤੋਂ ਦੂਰ ਰਹਿਣ ਦੀ ਖੂਬ ਸਲਾਹ ਦਿੱਤੀ ਗਈ।

ਭਗਤਾਂ ਦਾ ਮੰਨਣਾ ਹੈ ਕਿ ਹਰ ਮੁਸਲਮਾਨ ਪਤੀ ਆਪਣੀ ਹਿੰਦੂ ਪਤਨੀ ਨਾਲ ਅਜਿਹਾ ਹੀ ਸਲੂਕ ਕਰਦਾ ਹੈ ਜਦਕਿ ਸ਼ਰਧਾ ਦੀ ਹੱਤਿਆ ਦੇ ਬਾਅਦ ਤੋਂ ਵੀ ਦਰਜਨਾਂ ਮਾਮਲੇ ਅਜਿਹੇ ਸਾਹਮਣੇ ਆ ਚੁੱਕੇ ਹਨ ਜਦੋਂ ਹਿੰਦੂ ਲੜਕੇ ਨੇ ਿਹੰਦੂ ਪਤਨੀ ਦੀ ਘਿਨੌਣੀ ਹੱਤਿਆ ਕੀਤੀ ਹੈ। ਹੈਰਾਨੀ ਹੈ ਕਿ ਇਸ ਨੂੰ ਨਾ ਤਾਂ ਲਵ ਿਜਹਾਦ ਕਿਹਾ ਗਿਆ ਹੈ ਅਤੇ ਨਾ ਹੀ ਇਸ ’ਤੇ ਮੀਡੀਆ ਉਛਲਿਆ। ਪਿਛਲੇ ਹਫਤੇ ਹੀ ਸਾਹਿਲ ਗਹਿਲੋਤ ਨੇ ਆਪਣੀ ਪ੍ਰੇਮਿਕਾ ਨਿੱਕੀ ਯਾਦਵ ਦੀ ਹੱਤਿਆ ਕਰ ਕੇ ਉਸ ਦੀ ਲਾਸ਼ ਨੂੰ ਵੱਢ ਕੇ ਫ੍ਰਿਜ ’ਚ ਲੁਕਾ ਦਿੱਤਾ। ਇਸ ਨੂੰ ਵੀ ਕੋਈ ਲਵ ਜਿਹਾਦ ਨਹੀਂ ਕਹਿ ਰਿਹਾ। ਸਾਫ ਜ਼ਾਹਿਰ ਹੈ ਕਿ ਭਗਤਾਂ ਦੇ ਦਿਮਾਗ ’ਚ ਹੀ ਕਚਰਾ ਭਰਿਆ ਹੈ ਜੋ ਕਿਸੇ ਅਪਰਾਧ ਨੂੰ ਅਪਰਾਧ ਵਾਂਗ ਨਹੀਂ ਸਗੋਂ ਲਵ ਜਿਹਾਦ ਵਾਂਗ ਹੀ ਦੇਖਦੇ ਹਨ।

ਇਹ ਖ਼ਬਰ ਵੀ ਪੜ੍ਹੋ : ਅਕਸ਼ੇ ਕੁਮਾਰ ਨੂੰ ਮਿਲਣ ਲਈ ਫੈਨ ਨੇ ਤੋੜ ਦਿੱਤੇ ਬੈਰੀਕੇਡ, ਅੱਗੇ ਜੋ ਹੋਇਆ, ਉਸ ਨੂੰ ਦੇਖ ਹੈਰਾਨ ਹੋਏ ਲੋਕ

ਇਹ ਸਹੀ ਹੈ ਕਿ ਭਾਰਤੀ ਸਮਾਜ ਆਪਣੀਆਂ ਰਵਾਇਤਾਂ ਅਤੇ ਧਾਰਮਿਕ ਆਸਥਾਵਾਂ ਨਾਲ ਬੜਾ ਡੂੰਘਾ ਜੁੜਿਆ ਹੈ। ਇਸ ਲਈ ਦੋ ਧਰਮਾਂ ਦਰਮਿਆਨ ਦੇ ਵਿਆਹ ਨੂੰ ਸਮਾਜ ਵੱਲੋਂ ਜਲਦੀ ਆਮ ਪ੍ਰਵਾਨਗੀ ਨਹੀਂ ਮਿਲਦੀ। ਦੂਜੇ ਪਾਸੇ ਅਜਿਹਾ ਵਿਆਹ ਕਰਨ ਵਾਲੇ ਜੋੜੇ ਉਂਗਲੀਆਂ ’ਤੇ ਗਿਣੇ ਜਾ ਸਕਦੇ ਹਨ। ਆਜ਼ਾਦ ਅਤੇ ਅਗਾਂਹਵਧੂ ਵਿਚਾਰਾਂ ਵਾਲੇ ਹੀ ਅਜਿਹਾ ਜੋਖਮ ਉਠਾਉਂਦੇ ਹਨ। ਰੋਚਕ ਗੱਲ ਇਹ ਹੈ ਕਿ ਭਾਜਪਾ ਤੇ ਸੰਘ ਦੇ ਸਭ ਤੋਂ ਵੱਡੇ ਨੇਤਾ ਸਰਸੰਘਚਾਲਕ ਡਾ. ਮੋਹਨ ਭਾਗਵਤ ਕਹਿੰਦੇ ਹਨ ਕਿ ਹਿੰਦੂਆਂ ਅਤੇ ਮੁਸਲਮਾਨਾਂ ਦਾ ਡੀ.ਐੱਨ.ਏ. ਇਕ ਹੀ ਹੈ ਤਾਂ ਫਿਰ ਸਵਰਾ ਅਤੇ ਫਹਾਦ ਦੇ ਵਿਆਹ ’ਤੇ ਸੰਘ ਪਰਿਵਾਰ ’ਚ ਇੰਨੀ ਬੇਚੈਨੀ ਕਿਉਂ? ਡਾ. ਭਾਗਵਤ ਤਾਂ ਇੱਥੋਂ ਤੱਕ ਕਹਿੰਦੇ ਹਨ ਕਿ ‘‘ਮੁਸਲਮਾਨਾਂ ਦੇ ਬਿਨਾਂ ਨਹੀਂ ਬਚੇਗਾ ਹਿੰਦੂਤਵ।’’ ਜਦੋਂ ਸਰਸੰਘਚਾਲਕ ਦੇ ਇਹ ਵਿਚਾਰ ਹਨ ਤਾਂ ਸਵਰਾ ਭਾਸਕਰ ਨੇ ਕੀ ਗਲਤ ਕਰ ਿਦੱਤਾ ਜੋ ਕਿ ਸੰਘ ਪਰਿਵਾਰ ਇੰਨਾ ਉੱਤੇਜਿਤ ਹੋ ਰਿਹਾ ਹੈ।

ਗੈਰ-ਭਗਤ ਸਵਰਾ ਅਤੇ ਫਹਾਦ ਦੇ ਵਿਆਹ ਤੋਂ ਇਸ ਲਈ ਖੁਸ਼ ਹਨ ਕਿ ਖਬਰ ਨੇ ਭਗਤਾਂ ਦਾ ਦਿਲ ਸਾੜ ਦਿੱਤਾ ਹੈ। ਗੱਲ ਇਹ ਵੀ ਨਹੀਂ ਹੈ। ਸਵਰਾ ਨੇ ਭਗਤਾਂ ਦਾ ਦਿਲ ਸਾੜਣ ਦੇ ਲਈ ਫਹਾਦ ਨਾਲ ਵਿਆਹ ਨਹੀਂ ਕਰਵਾਇਅਾ ਸਗੋਂ ਉਸ ਨੂੰ ਫਹਾਦ ਦੀ ਸਖਸ਼ੀਅਤ ਚੰਗੀ ਲੱਗੀ ਤਾਂ ਹੀ ਉਸ ਨੇ ਇਹ ਕਦਮ ਚੁੱਕ ਲਿਆ। ਮਹੱਤਵਪੂਰਨ ਗੱਲ ਇਹ ਹੈ ਕਿ ਇਸ ਵਿਆਹ ਦੇ ਲਈ ਸਵਰਾ ਨੇ ਆਪਣਾ ਧਰਮ ਨਹੀਂ ਬਦਲਿਆ।

ਦੋਵਾਂ ਨੇ ਮੈਜਿਸਟ੍ਰੇਟ ਦੇ ਸਾਹਮਣੇ ਆਪਣੇ ਵਿਆਹ ਦੀ ਰਜਿਸਟ੍ਰੇਸ਼ਨ ਆਪਣੇ ਪਰਿਵਾਰਾਂ ਦੀ ਹਾਜ਼ਰੀ ’ਚ ਕਰਵਾਈ। ਇਸ ੇ ਲਈ ਮੁੱਲਾ ਨੇ ਇਸ ਵਿਆਹ ਨੂੰ ਸ਼ਰੀਅਤ ਦੇ ਕਾਨੂੰਨ ਤੋਂ ਜਾਇਜ਼ ਨਹੀਂ ਮੰਨਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਵਿਆਹ ਕਰਨ ਵਾਲੇ ਅੱਲ੍ਹਾ ਨੂੰ ਸਮਰਪਿਤ ਨਹੀਂ ਹੁੰਦੇ ਉਦੋਂ ਤੱਕ ਇਹ ਵਿਆਹ ਉਨ੍ਹਾਂ ਨੂੰ ਕਬੂਲ ਨਹੀਂ ਪਰ ਸਵਰਾ ਅਤੇ ਫਹਾਦ ਇਸ ਨਿਯਮ ਨੂੰ ਨਹੀਂ ਮੰਨਦੇ। ਇਸ ਲਈ ਉਨ੍ਹਾਂ ਨੇ ਭਾਰਤ ਦੇ ਕਾਨੂੰਨ ਦੇ ਅਧੀਨ ਜਾਇਜ਼ ਵਿਆਹ ਕੀਤਾ ਹੈ। ਆਸ ਕੀਤੀ ਜਾਣੀ ਚਾਹੀਦੀ ਹੈ ਕਿ ਇਕੋ ਜਿਹੇ ਵਿਚਾਰਾਂ ਵਾਲੇ ਇਹ ਨੌਜਵਾਨ ਸੁਖੀ ਵਿਆਹੁਤਾ ਜ਼ਿੰਦਗੀ ਜਿਊਣਗੇ ਅਤੇ ਆਪਣੇ ਵਿਚਾਰਾਂ ਅਨੁਸਾਰ ਸਮਾਜ ਦੀ ਭਲਾਈ ਲਈ ਕੰਮ ਕਰਨਗੇ।

ਇਹ ਖ਼ਬਰ ਵੀ ਪੜ੍ਹੋ : ਪ੍ਰਿਅੰਕਾ ਚੋਪੜਾ ਨੇ ਦਿਖਾਈ ਧੀ ਮਾਲਤੀ ਦੀ ਪੂਰੀ ਤਸਵੀਰ, ਦੇਖਦੇ ਹੀ ਦਿਲ ਹਾਰ ਬੈਠੇ ਫੈਨਜ਼

 

ਭਾਰਤੀ ਸਮਾਜ ਅਤੇ ਸੰਵਿਧਾਨ ਦੀ ਇਹੀ ਖਾਸੀਅਤ ਹੈ ਕਿ ਹਰ ਬਾਲਗ ਨਾਗਰਿਕ ਨੂੰ ਉਸ ਦੀ ਮਰਜ਼ੀ ਦੇ ਅਨੁਸਾਰ ਜ਼ਿੰਦਗੀ ਜਿਊਣ ਦੀ ਛੋਟ ਦਿੰਦਾ ਹੈ। ਸਵਰਾ ਅਤੇ ਫਹਾਦ ਨੇ ਇਸੇ ਛੋਟ ਦਾ ਲਾਭ ਉਠਾ ਕੇ ਆਪਣੀ ਵਿਆਹੁਤਾ ਜ਼ਿੰਦਗੀ ਦਾ ਫੈਸਲਾ ਲਿਆ ਹੈ ਤਾਂ ਇਸ ’ਤੇ ਵਿਵਾਦ ਕਿਉਂ? ਜੇਕਰ ਇਹ ਵਿਆਹ ਇੰਨਾ ਹੀ ਗਲਤ ਹੈ ਤਾਂ ਸੰਘ ਅਤੇ ਭਾਜਪਾ ਦੇ ਵੱਡੇ ਨੇਤਾਵਾਂ ਦੇ ਅੰਤਰਧਰਮੀ ਵਿਆਹਾਂ ’ਤੇ ਸੰਘ ਨੇ ਅਜਿਹਾ ਬਵਾਲ ਿਕਉਂ ਨਹੀਂ ਮਚਾਇਆ ਸੀ? ਜ਼ਾਹਿਰ ਹੈ ਕਿ ਪਿਛਲੇ 8 ਸਾਲਾਂ ਤੋਂ ਸੰਘ ਅਤੇ ਭਾਜਪਾ ਹਰ ਮੁੱਦੇ ’ਤੇ ਇਸੇ ਤਰ੍ਹਾਂ 2 ਮਖੌਟੇ ਲਗਾਈ ਨਜ਼ਰ ਆਉਂਦੇ ਹਨ। ਇਸੇ ਲਈ ਅੱਜ ਦੇਸ਼ ’ਚ ਗੰਭੀਰ ਮੁੱਦਿਆਂ ਨੂੰ ਛੱਡ ਕੇ ਸਾਰੀ ਊਰਜਾ ਅਜਿਹੇ ਹੀ ਫਜ਼ੂਲ ਵਿਸ਼ਿਆਂ ਨੂੰ ਉਛਾਲਣ ’ਤੇ ਬਰਬਾਦ ਹੋ ਰਹੀ ਹੈ ਜਿਸ ਨਾਲ ਸਮਾਜ ’ਚ ਟਕਰਾਅ ਪੈਦਾ ਹੋ ਰਿਹਾ ਹੈ ਜਿਸ ਨੂੰ ਸਵਰਾ ਅਤੇ ਫਹਾਦ ਨੇ ਘਟਾਉਣ ਦੀ ਦਿਸ਼ਾ ’ਚ ਇਹ ਕਦਮ ਚੁੱਕਿਆ ਹੈ ਜਿਸ ਦੇ ਲਈ ਅਸੀਂ ਉਨ੍ਹਾਂ ਨੂੰ ਸੁੱਭਕਾਮਨਾਵਾਂ ਦਿੰਦੇ ਹਾਂ।


ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


sunita

Content Editor

Related News