ਪ੍ਰਿਯੰਕਾ ਚੋਪੜਾ ਨੂੰ ਕਿਉਂ ਹਟਾਉਣਾ ਪਿਆ ਅਕਾਊਂਟ ਤੋਂ ਪਤੀ ਦਾ ਸਰਨੇਮ, ਖ਼ੁਦ ਦੱਸਿਆ ਕਾਰਨ

Thursday, Dec 23, 2021 - 01:32 PM (IST)

ਮੁੰਬਈ- ਅਦਾਕਾਰਾ ਪ੍ਰਿਯੰਕਾ ਚੋਪੜਾ ਕੰਮ ਦੇ ਨਾਲ-ਨਾਲ ਆਪਣੀ ਪਰਸਨਲ ਜ਼ਿੰਦਗੀ ਨੂੰ ਲੈ ਕੇ ਵੀ ਚਰਚਾ 'ਚ ਰਹਿੰਦੀ ਹੈ। ਬੀਤੇ ਦਿਨੀਂ ਪ੍ਰਿਯੰਕਾ ਵਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਪਤੀ ਨਿਕ ਜੋਨਸ ਦਾ ਸਰਨੇਮ ਹਟਾਉਣ ਤੋਂ ਬਾਅਦ ਕਾਫੀ ਸੁਰਖੀਆਂ 'ਚ ਆ ਗਈ ਸੀ, ਸਰਨੇਮ ਹਟਾਉਣ ਤੋਂ ਬਾਅਦ ਖ਼ਬਰਾਂ ਆਉਣ ਲੱਗੀਆਂ ਸਨ ਕਿ ਜੋੜਾ ਤਲਾਕ ਲੈ ਰਿਹਾ ਹੈ ਪਰ ਬਾਅਦ 'ਚ ਇਨ੍ਹਾਂ ਖਬਰਾਂ ਨੂੰ ਅਫਵਾਹਾਂ ਦੱਸਿਆ ਗਿਆ। ਉਧਰ ਹੁਣ ਪਤੀ ਨਿਕ ਜੋਨਸ ਦਾ ਸਰਨੇਮ ਹਟਾ ਚੁੱਕੀ ਪ੍ਰਿਯੰਕਾ ਨੇ ਪਹਿਲੀ ਵਾਰ ਇਸ ਮਾਮਲੇ 'ਚ ਆਪਣੀ ਚੁੱਪੀ ਤੋੜੀ ਹੈ।

PunjabKesari
ਰਿਪੋਰਟ ਅਨੁਸਾਰ ਪ੍ਰਿਯੰਕਾ ਤੋਂ ਉਨ੍ਹਾਂ ਦੇ ਸੋਸ਼ਲ ਮੀਡੀਆ ਪ੍ਰੋਫਾਈਲ ਤੋਂ ਜੋਨਸ ਸਰਨੇਮ ਹਟਾਉਣ ਨੂੰ ਲੈ ਕੇ ਸਵਾਲ ਕੀਤਾ ਗਿਆ ਤਾਂ ਅਦਾਕਾਰਾ ਨੇ ਕਿਹਾ ਕਿ ਮੈਂ ਸਿਰਫ਼ ਚਾਹੁੰਦੀ ਸੀ ਕਿ ਮੇਰਾ ਯੂਜ਼ਰਨੇਮ ਮੇਰੇ ਟਵਿੱਟਰ ਨਾਲ ਮੈਚ ਹੋਵੇ'। ਮੈਂ ਇਹ ਦੇਖ ਕੇ ਕਾਫੀ ਹੈਰਾਨ ਹਾਂ ਕਿ ਲੋਕਾਂ ਲਈ ਇਹ ਇੰਨਾ ਮੁੱਦਾ ਬਣ ਗਿਆ। ਇਹ ਸੋਸ਼ਲ ਮੀਡੀਆ ਹੈ ਯਾਰ ਤੋ ਚਿਲ ਰਹੋ ਤੁਸੀਂ ਸਾਰੇ'। 

PunjabKesari
ਦੱਸ ਦੇਈਏ ਕਿ ਹਾਲ ਹੀ 'ਚ ਪ੍ਰਿਯੰਕਾ ਨੇ ਸੋਸ਼ਲ ਮੀਡੀਆ 'ਤੇ ਕੁਝ ਸਕ੍ਰੀਨਸ਼ਾਰਟ ਸਾਂਝੇ ਕੀਤੇ ਹਨ। ਇਨ੍ਹਾਂ ਸਕ੍ਰੀਨਸ਼ਾਰਟ 'ਚ ਪ੍ਰਿਯੰਕਾ ਨੂੰ ਨਿਕ ਦੀ ਪਤਨੀ ਕਹਿ ਕੇ ਸੰਬੋਧਤ ਕੀਤਾ ਗਿਆ ਸੀ। ਅਜਿਹੇ 'ਚ ਪ੍ਰਿਯੰਕਾ ਨੇ ਸਵਾਲ ਪੁੱਛਿਆ ਕਿ ਹੁਣ ਵੀ ਔਰਤਾਂ ਦੇ ਨਾਲ ਅਜਿਹਾ ਵਿਵਹਾਰ ਕਿੰਝ ਹੋ ਸਕਦਾ ਹੈ। ਅਦਾਕਾਰਾ ਨੇ ਕਿਹਾ ਕਿ-ਮੈਂ ਹੁਣ ਤੱਕ ਦੀ ਸਭ ਤੋਂ ਵੱਕਾਰੀ ਫ੍ਰੈਂਚਾਇਜੀ 'ਚੋਂ ਇਕ ਦਾ ਪ੍ਰਚਾਰ ਕਰਦੀ ਰਹੀ ਹਾਂ। ਮੈਨੂੰ ਹਾਲੇ ਵੀ ਨਿਕ ਜੋਨਸ ਦੀ ਪਤਨੀ ਕਹਿ ਕੇ ਸੰਬੋਧਤ ਕੀਤਾ ਜਾ ਰਿਹਾ ਹੈ।

PunjabKesari
ਕੰਮ ਦੀ ਗੱਲ ਕਰੀਏ ਤਾਂ ਪ੍ਰਿਯੰਕਾ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਮੈਟਰਿਕਸ' ਦੇ ਪ੍ਰਮੋਸ਼ਨ 'ਚ ਰੁੱਝੀ ਹੈ। ਹਾਲ ਹੀ 'ਚ ਫਿਲਮ ਦਾ ਪ੍ਰੀਮੀਅਰ ਰੱਖਿਆ ਗਿਆ ਸੀ। ਇਸ 'ਚ ਉਹ ਕਿਯਾਨੂ ਰੀਵਸ ਦੇ ਨਾਲ ਨਜ਼ਰ ਆਵੇਗੀ। ਪ੍ਰਿੁਯੰਕਾ ਇਸ 'ਚ ਸਤੀ ਦਾ ਕਿਰਦਾਰ ਨਿਭਾ ਰਹੀ ਹੈ। ਪ੍ਰਿਯੰਕਾ ਦੇ ਕਿਰਦਾਰ ਦੇ ਪੋਸਟਰ ਨੂੰ ਕਾਫੀ ਚੰਗਾ ਰਿਸਪਾਂਸ ਮਿਲਿਆ ਹੈ। ਇਹ ਫਿਲਮ 22 ਦਸੰਬਰ ਨੂੰ ਰਿਲੀਜ਼ ਹੋ ਗਈ ਹੈ।


Aarti dhillon

Content Editor

Related News