ਸੋਸ਼ਲ ਮੀਡੀਆ ਤੋਂ ਕਰਨ ਔਜਲਾ ਨੇ ਕਿਉਂ ਬਣਾਈ ਦੂਰੀ, ਸਾਹਮਣੇ ਆਈ ਇਹ ਵਜ੍ਹਾ

Monday, Jan 10, 2022 - 11:06 AM (IST)

ਸੋਸ਼ਲ ਮੀਡੀਆ ਤੋਂ ਕਰਨ ਔਜਲਾ ਨੇ ਕਿਉਂ ਬਣਾਈ ਦੂਰੀ, ਸਾਹਮਣੇ ਆਈ ਇਹ ਵਜ੍ਹਾ

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਕਰਨ ਔਜਲਾ ਸੋਸ਼ਲ ਮੀਡੀਆ ’ਤੇ ਬੇਹੱਦ ਸਰਗਰਮ ਰਹਿੰਦੇ ਸਨ ਪਰ ਪਿਛਲੇ ਕੁਝ ਮਹੀਨਿਆਂ ਤੋਂ ਕਰਨ ਔਜਲਾ ਨੇ ਆਪਣੀ ਸਰਗਰਮੀ ਘਟਾ ਦਿੱਤੀ ਹੈ। ਕਰਨ ਔਜਲਾ ਨੇ ਅੱਜ ਆਪਣੀ ਸਰਗਰਮੀ ਘਟਾਉਣ ਦੀ ਵਜ੍ਹਾ ਵੀ ਦੱਸੀ ਹੈ।

ਇਹ ਖ਼ਬਰ ਵੀ ਪੜ੍ਹੋ : ਗਿੱਪੀ ਗਰੇਵਾਲ ਨੇ ਇਕੱਠੀ ਕੀਤੀ ਪੰਜਾਬੀ ਮਿਊਜ਼ਿਕ ਤੇ ਫ਼ਿਲਮ ਇੰਡਸਟਰੀ, ਤਸਵੀਰਾਂ ਕੀਤੀਆਂ ਸਾਂਝੀਆਂ

ਕਰਨ ਔਜਲਾ ਨੇ ਇੰਸਟਾਗ੍ਰਾਮ ਸਟੋਰੀ ’ਤੇ ਇਕ ਪੋਸਟ ਸਾਂਝੀ ਕਰਦਿਆਂ ਲਿਖਿਆ, ‘ਮੈਂ ਜਾਣਦਾ ਹਾਂ ਕਿ ਪਿਛਲੇ ਕੁਝ ਮਹੀਨਿਆਂ ’ਚ ਮੈਂ ਜ਼ਿਆਦਾ ਕੁਝ ਪੋਸਟ ਨਹੀਂ ਕੀਤਾ ਤੇ ਬਹੁਤ ਸਾਰੇ ਲੋਕਾਂ ਦੇ ਸੰਪਰਕ ਤੋਂ ਬਾਹਰ ਹਾਂ। ਮੈਂ ਮੁਆਫ਼ੀ ਚਾਹੁੰਦਾ ਹਾਂ ਕਿ ਮੈਂ ਤੁਹਾਡੇ ਤਕ ਨਹੀਂ ਪਹੁੰਚ ਸਕਿਆ।’

ਕਰਨ ਔਜਲਾ ਨੇ ਅੱਗੇ ਲਿਖਿਆ, ‘ਮੈਂ ਤੁਹਾਨੂੰ ਸਾਰਿਆਂ ਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਮੈਂ ਕਿਸੇ ਚੀਜ਼ ’ਤੇ ਕੰਮ ਕਰ ਰਿਹਾ ਹਾਂ ਤੇ ਉਹ ਬਹੁਤ ਖ਼ੂਬਸੂਰਤੀ ਨਾਲ ਬਾਹਰ ਆ ਰਿਹਾ ਹੈ। ਮੈਨੂੰ ਆਪਣੇ ਲਈ, ਆਪਣੀ ਸਿਹਤ ਲਈ ਤੇ ਆਪਣੇ ਮਿਊਜ਼ਿਕ ਲਈ ਥੋੜ੍ਹਾ ਸਮਾਂ ਚਾਹੀਦਾ ਹੈ।’

PunjabKesari

ਅਖੀਰ ’ਚ ਕਰਨ ਔਜਲਾ ਨੇ ਲਿਖਿਆ, ‘ਅਸੀਂ ਅਜੇ ਸ਼ੁਰੂਆਤ ਕੀਤੀ ਹੈ ਤੇ ਗੇਮ ਨੂੰ ਪੂਰੀ ਤਰ੍ਹਾਂ ਬਦਲ ਦੇਣਾ। ਵੱਖਰਾ ਫਲੋਅ, ਵੱਖਰਾ ਮਿਊਜ਼ਿਕ। ਇਹ ਅਸਲ ਬਣਨ ਜਾ ਰਿਹਾ ਹੈ। ਤਿਆਰ ਰਹੋ #2022।’

ਦੱਸ ਦੇਈਏ ਕਿ ਇਸ ਪੋਸਟ ਤੋਂ ਬਾਹਰ ਕਰਨ ਔਜਲਾ ਨੇ ਅੱਜ ਆਪਣੇ ਨਵੇਂ ਗੀਤ ‘YKWIM’ ਦਾ ਪੋਸਟਰ ਸਾਂਝਾ ਕੀਤਾ ਹੈ। ਕਰਨ ਔਜਲਾ ਇਸ ਗੀਤ ਨੂੰ ਆਪਣੇ ਜਨਮਦਿਨ ਵਾਲੇ ਦਿਨ ਯਾਨੀ ਕਿ 18 ਜਨਵਰੀ ਨੂੰ ਰਿਲੀਜ਼ ਕਰ ਸਕਦੇ ਹਨ। ਗੀਤ ’ਚ ਕਰਨ ਔਜਲਾ ਨਾਲ ਰੈਪਰ ਕਰਸਨਾ ਤੇ ਗਾਇਕਾ ਮਿਹਰਵਾਨੀ ਵੀ ਫੀਚਰ ਕਰ ਰਹੇ ਹਨ। ਗੀਤ ਨੂੰ ਮਿਊਜ਼ਿਕ ਪਰੂਫ ਨੇ ਦਿੱਤਾ ਹੈ ਤੇ ਵੀਡੀਓ ਰੁਪਨ ਬਲ ਨੇ ਬਣਾਈ ਹੈ।

ਨੋਟ– ਤੁਸੀਂ ਕਰਨ ਔਜਲਾ ਦੀ ਇਸ ਪੋਸਟ ’ਤੇ ਕੀ ਕਹੋਗੇ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News