ਲਾਇਸੈਂਸੀ ਰਿਵਾਲਵਰ ਨੂੰ ਕਿੱਥੇ ਲੈ ਜਾ ਰਹੇ ਸੀ ਗੋਵਿੰਦਾ? ਮੈਨੇਜਰ ਨੇ ਕੀਤਾ ਖੁਲਾਸਾ

Tuesday, Oct 01, 2024 - 10:54 AM (IST)

ਲਾਇਸੈਂਸੀ ਰਿਵਾਲਵਰ ਨੂੰ ਕਿੱਥੇ ਲੈ ਜਾ ਰਹੇ ਸੀ ਗੋਵਿੰਦਾ? ਮੈਨੇਜਰ ਨੇ ਕੀਤਾ ਖੁਲਾਸਾ

ਮੁੰਬਈ- ਬਾਲੀਵੁੱਡ ਅਦਾਕਾਰ ਗੋਵਿੰਦਾ ਦੀ ਲੱਤ 'ਚ ਗੋਲੀ ਲੱਗੀ ਹੈ। ਫਿਲਹਾਲ ਗੋਵਿੰਦਾ ਹਸਪਤਾਲ 'ਚ ਦਾਖਲ ਹੈ ਅਤੇ ਡਾਕਟਰ ਉਸ ਦਾ ਇਲਾਜ ਕਰ ਰਹੇ ਹਨ। ਖਬਰ ਮਿਲਦੇ ਹੀ ਗੋਵਿੰਦਾ ਦੇ ਮੈਨੇਜਰ ਨੇ ਵੀ ਇਸ ਬਾਰੇ ਗੱਲ ਕੀਤੀ ਅਤੇ ਦੱਸਿਆ ਕਿ ਗੋਵਿੰਦਾ ਸਵੇਰੇ-ਸਵੇਰੇ ਲਾਇਸੈਂਸੀ ਰਿਵਾਲਵਰ ਲੈ ਕੇ ਕਿੱਥੇ ਜਾ ਰਿਹਾ ਸੀ?

ਗੋਵਿੰਦਾ ਦੇ ਮੈਨੇਜਰ ਨੇ ਦਿੱਤੀ ਅਪਡੇਟ 
ਅਦਾਕਾਰ ਦੇ ਮੈਨੇਜਰ ਨੇ ਦਿੱਤੇ ਆਪਣੇ ਬਿਆਨ 'ਚ ਕਿਹਾ ਕਿ ਅਦਾਕਾਰ ਅਤੇ ਸ਼ਿਵ ਸੈਨਾ ਨੇਤਾ ਗੋਵਿੰਦਾ ਕੋਲਕਾਤਾ ਜਾ ਰਹੇ ਸਨ। ਕੋਲਕਾਤਾ ਜਾਣ ਤੋਂ ਪਹਿਲਾਂ ਗੋਵਿੰਦਾ ਆਪਣਾ ਰਿਵਾਲਵਰ ਸਾਫ਼ ਕਰ ਰਿਹਾ ਸੀ ਕਿ ਅਚਾਨਕ ਉਸ ਦੇ ਹੱਥ ਤੋਂ ਬੰਦੂਕ ਤਿਲਕ ਗਈ ਅਤੇ ਗੋਲੀ ਚੱਲ ਗਈ। ਗੋਲੀ ਗੋਵਿੰਦਾ ਦੀ ਸਿੱਧੀ ਲੱਤ ਵਿੱਚ ਲੱਗੀ। ਤਾਜ਼ਾ ਜਾਣਕਾਰੀ ਮੁਤਾਬਕ ਡਾਕਟਰ ਨੇ ਅਦਾਕਾਰ ਦੀ ਲੱਤ ਤੋਂ ਗੋਲੀ ਕੱਢ ਦਿੱਤੀ ਹੈ ਅਤੇ ਫਿਲਹਾਲ ਉਨ੍ਹਾਂ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ। ਹਾਲਾਂਕਿ ਅਦਾਕਾਰ ਅਜੇ ਵੀ ਹਸਪਤਾਲ 'ਚ ਹੈ।

ਪੜ੍ਹੋ ਇਹ ਅਹਿਮ ਖ਼ਬਰ- ਮਸ਼ਹੂਰ ਅਦਾਕਾਰਾ ਦਾ ਇੰਟੀਮੇਟ ਵੀਡੀਓ ਰਿਕਾਰਡ, ਦੋਸ਼ੀਆਂ ਖਿਲਾਫ਼ ਮਾਮਲਾ ਦਰਜ

ਗੋਲੀ ਕਿਵੇਂ ਲੱਗੀ?
ਦਰਅਸਲ, ਜਾਣਕਾਰੀ ਮਿਲ ਰਹੀ ਹੈ ਕਿ ਜਦੋਂ ਅਦਾਕਾਰ ਗੋਵਿੰਦਾ ਕੋਲਕਾਤਾ ਜਾਣ ਤੋਂ ਪਹਿਲਾਂ ਬੰਦੂਕ ਦੀ ਸਫਾਈ ਕਰ ਰਹੇ ਸਨ ਤਾਂ ਅਚਾਨਕ ਗਲਤ ਫਾਇਰ ਹੋ ਗਿਆ ਅਤੇ ਗੋਲੀ ਬੰਦੂਕ ਵਿੱਚੋਂ ਨਿਕਲ ਕੇ ਸਿੱਧੀ ਗੋਵਿੰਦਾ ਦੀ ਲੱਤ ਵਿੱਚ ਜਾ ਲੱਗੀ। ਅਦਾਕਾਰ ਦੀ ਲੱਤ 'ਚ ਗੋਲੀ ਲੱਗਣ ਕਾਰਨ ਉਹ ਜ਼ਖਮੀ ਹੋ ਗਿਆ ਸੀ ਅਤੇ ਉਸ ਨੂੰ ਤੁਰੰਤ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਅਦਾਕਾਰ ਹੁਣ ਠੀਕ ਹੈ ਅਤੇ ਲੋਕ ਉਸਦੀ ਸਿਹਤ ਦੇ ਅਪਡੇਟ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।

ਪੜ੍ਹੋ ਇਹ ਅਹਿਮ ਖ਼ਬਰ-ਕੈਂਸਰ ਨਾਲ ਕਿਵੇਂ ਲੜਿਆ ਗਾਇਕ ਜੈਜ਼ ਧਾਮੀ, ਸਾਂਝਾ ਕੀਤਾ ਭਾਵੁਕ ਨੋਟ

ਕੋਲਕਾਤਾ ਕਿਉਂ ਜਾ ਰਹੇ ਸਨ ਅਦਾਕਾਰ?
ਸੂਤਰਾਂ ਤੋਂ ਮਿਲੀ ਜਾਣਕਾਰੀ ਦੀ ਮੰਨੀਏ ਤਾਂ ਦੱਸਿਆ ਜਾ ਰਿਹਾ ਹੈ ਕਿ ਅਦਾਕਾਰ ਦੀ ਪਤਨੀ ਕੋਲਕਾਤਾ ਗਈ ਹੋਈ ਹੈ ਅਤੇ ਉਹ ਵੀ ਕੋਲਕਾਤਾ ਜਾਣ ਲਈ ਘਰੋਂ ਨਿਕਲਣ ਵਾਲੇ ਸੀ। ਇਸ ਦੌਰਾਨ ਗੋਵਿੰਦਾ ਅਲਮਾਰੀ 'ਚ ਰਿਵਾਲਵਰ ਰੱਖ ਰਿਹਾ ਸੀ। ਰਿਵਾਲਵਰ ਦਾ ਤਾਲਾ ਖੋਲ੍ਹਿਆ ਗਿਆ ਅਤੇ ਜਿਵੇਂ ਹੀ ਬੰਦੂਕ ਡਿੱਗੀ, ਅਚਾਨਕ ਗੋਲੀ ਚੱਲ ਗਈ ਅਤੇ ਗੋਲੀ ਗੋਵਿੰਦਾ ਦੇ ਲੱਤ 'ਤੇ ਜਾ ਕੇ ਲੱਗੀ। ਜਾਣਕਾਰੀ ਮਿਲੀ ਹੈ ਕਿ ਇਸ ਸਮੇਂ ਅਦਾਕਾਰ ਦੀ ਧੀ ਟੀਨਾ ਉਸ ਦੇ ਨਾਲ ਹਸਪਤਾਲ 'ਚ ਮੌਜੂਦ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Priyanka

Content Editor

Related News