ਆਸਕਰਸ ਐਵਾਰਡਸ 2023 ਦੀਆਂ ਜੇਤੂ ਫ਼ਿਲਮਾਂ ਨੂੰ ਓ. ਟੀ. ਟੀ. ’ਤੇ ਕਿਥੇ ਵੇਖੀਏ?
Monday, Mar 13, 2023 - 05:33 PM (IST)
ਮੁੰਬਈ (ਬਿਊਰੋ)– 95ਵੇਂ ਆਸਕਰਸ ਐਵਾਰਡਸ ਦਾ ਆਯੋਜਨ ਧੂਮਧਾਮ ਨਾਲ ਹੋਇਆ। ਇਸ ਦੌਰਾਨ ਭਾਰਤੀ ਫ਼ਿਲਮ ‘ਆਰ. ਆਰ. ਆਰ.’ ਦੇ ਗੀਤ ‘ਨਾਟੂ ਨਾਟੂ’ ਨੂੰ ਬੈਸਟ ਆਰੀਜਨਲ ਸੌਂਗ ਦੇ ਆਸਕਰਸ ਐਵਾਰਡ ਨਾਲ ਨਿਵਾਜਿਆ ਗਿਆ। ਭਾਰਤੀ ਸ਼ਾਰਟ ਫ਼ਿਲਮ ‘ਦਿ ਐਲੀਫੈਂਟ ਵ੍ਹਿਸਪਰਸ’ ਨੂੰ ਬੈਸਟ ਸ਼ਾਰਟ ਫ਼ਿਲਮ ਚੁਣਿਆ ਗਿਆ। ਹਾਲਾਂਕਿ ਬਹੁਤ ਸਾਰੀਆਂ ਅਜਿਹੀਆਂ ਫ਼ਿਲਮਾਂ ਹਨ, ਜਿਨ੍ਹਾਂ ਨੂੰ ਭਾਰਤ ’ਚ ਜ਼ਿਆਦਾ ਲੋਕਾਂ ਨੇ ਨਹੀਂ ਦੇਖਿਆ ਹੋਵੇਗਾ। ਅਜਿਹੇ ’ਚ ਸਵਾਲ ਇਹ ਬਣਦਾ ਹੈ ਕਿ ਆਸਕਰਸ ਐਵਾਰਡਸ 2023 ਦੀਆਂ ਜੇਤੂ ਫ਼ਿਲਮਾਂ ਨੂੰ ਓ. ਟੀ. ਟੀ. ’ਤੇ ਕਿਥੇ ਦੇਖਿਆ ਜਾਵੇ?
ਇਹ ਖ਼ਬਰ ਵੀ ਪੜ੍ਹੋ : ਸਿੱਧੂ ਦੀ ਪਹਿਲੀ ਬਰਸੀ ਤੋਂ ਪਹਿਲਾਂ ਮਾਂ ਚਰਨ ਕੌਰ ਨੇ ਲਿਖਿਆ ਭਾਵੁਕ ਸੁਨੇਹਾ
ਆਓ ਤੁਹਾਨੂੰ ਦੱਸਦੇ ਹਾਂ ਕਿਹੜੀ ਐਵਾਰਡ ਜੇਤੂ ਫ਼ਿਲਮ ਕਿਹੜੇ ਓ. ਟੀ. ਟੀ. ਪਲੇਟਫਾਰਮ ’ਤੇ ਦੇਖੀ ਜਾ ਸਕਦੀ ਹੈ–
1. ਐਵਰੀਥਿੰਗ ਐਵਰੀਵੇਅਰ ਆਲ ਐਟ ਵਨਸ
ਇਸ ਫ਼ਿਲਮ ਨੂੰ ਓ. ਟੀ. ਟੀ. ਪਲੇਟਫਾਰਮ ਸੋਨੀ ਲਿਵ ’ਤੇ ਦੇਖਿਆ ਜਾ ਸਕਦਾ ਹੈ।
2. ਗੁਈਲੇਮੀ ਡੇਲ ਟੋਰੋ ਦੀ ‘ਪਿਨੋਕੀਓ’
ਇਸ ਫ਼ਿਲਮ ਨੂੰ ਓ. ਟੀ. ਟੀ. ਪਲੇਟਫਾਰਮ ਨੈੱਟਫਲਿਕਸ ’ਤੇ ਦੇਖਿਆ ਜਾ ਸਕਦਾ ਹੈ।
3. ਆਲ ਕੁਇੱਟ ਆਨ ਦਿ ਵੈਸਟਰਨ ਫਰੰਟ
ਇਸ ਫ਼ਿਲਮ ਨੂੰ ਓ. ਟੀ. ਟੀ. ਪਲੇਟਫਾਰਮ ਨੈੱਟਫਲਿਕਸ ’ਤੇ ਦੇਖਿਆ ਜਾ ਸਕਦਾ ਹੈ।
4. ਦਿ ਐਲੀਫੈਂਟ ਵ੍ਹਿਸਪਰਸ
ਇਸ ਫ਼ਿਲਮ ਨੂੰ ਓ. ਟੀ. ਟੀ. ਪਲੇਟਫਾਰਮ ਨੈੱਟਫਲਿਕਸ ’ਤੇ ਦੇਖਿਆ ਜਾ ਸਕਦਾ ਹੈ।
5. ਦਿ ਬੁਆਏ, ਦਿ ਮੋਲ, ਦਿ ਫੋਕਸ ਐਂਡ ਦਿ ਹੋਰਸ
ਇਸ ਫ਼ਿਲਮ ਨੂੰ ਓ. ਟੀ. ਟੀ. ਪਲੇਟਫਾਰਮ ਐੱਪਲ ਟੀ. ਵੀ. ਪਲੱਸ ’ਤੇ ਦੇਖਿਆ ਜਾ ਸਕਦਾ ਹੈ।
6. ਆਰ. ਆਰ. ਆਰ.
ਇਸ ਫ਼ਿਲਮ ਨੂੰ ਓ. ਟੀ. ਟੀ. ਪਲੇਟਫਾਰਮ ਜ਼ੀ-5, ਡਿਜ਼ਨੀ ਪਲੱਸ ਹੌਟਸਟਾਰ ਤੇ ਨੈੱਟਫਲਿਕਸ ’ਤੇ ਦੇਖਿਆ ਜਾ ਸਕਦਾ ਹੈ।
7. ਟੌਪ ਗੰਨ : ਮੈਵਰਿਕ
ਇਸ ਫ਼ਿਲਮ ਨੂੰ ਓ. ਟੀ. ਟੀ. ਪਲੇਟਫਾਰਮ ਪ੍ਰਾਈਮ ਵੀਡੀਓ ’ਤੇ ਦੇਖਿਆ ਜਾ ਸਕਦਾ ਹੈ।
8. ਬਲੈਕ ਪੈਂਥਰ : ਵਕਾਂਡਾ ਫੋਰੈਵਰ
ਇਸ ਫ਼ਿਲਮ ਨੂੰ ਓ. ਟੀ. ਟੀ. ਪਲੇਟਫਾਰਮ ਡਿਜ਼ਨੀ ਪਲੱਸ ਹੌਟਸਟਾਰ ’ਤੇ ਦੇਖਿਆ ਜਾ ਸਕਦਾ ਹੈ।
ਇਨ੍ਹਾਂ ਤੋਂ ਇਲਾਵਾ ‘ਦਿ ਵ੍ਹੇਲ’, ‘ਵੁਮੇਨ ਟਾਕਿੰਗ’, ‘ਨਵਲਨੀ’, ‘ਐਨ ਇਰਿਸ਼ ਗੁੱਡਬਾਏ’ ਤੇ ‘ਅਵਤਾਰ : ਦਿ ਵੇਅ ਆਫ ਵਾਟਰ’ ਫਿਲਹਾਲ ਓ. ਟੀ. ਟੀ. ’ਤੇ ਰਿਲੀਜ਼ ਨਹੀਂ ਹੋਈਆਂ ਹਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।