ਜਦੋਂ ਸਲਮਾਨ ਖ਼ਾਨ ਨੇ ਇਕ ਬੱਚੇ ਲਈ ਕਰਵਾਇਆ ਸੀ ਸਭ ਤੋਂ ਦਰਦਨਾਕ ਟੈਸਟ, ਸੁਨੀਲ ਸ਼ੈੱਟੀ ਨੇ ਦੱਸਿਆ ਕਿੱਸਾ
Wednesday, May 24, 2023 - 11:47 AM (IST)
ਮੁੰਬਈ (ਬਿਊਰੋ)– ਇਕ ਸੁਪਰਸਟਾਰ ਨੂੰ ਉਸ ਦੇ ਪ੍ਰਸ਼ੰਸਕਾਂ ਦਾ ਬਹੁਤ ਪਿਆਰ ਮਿਲਦਾ ਹੈ। ਜਦੋਂ ਸਲਮਾਨ ਖ਼ਾਨ ਵਰਗੇ ਸੁਪਰਸਟਾਰ ਦੀ ਗੱਲ ਆਉਂਦੀ ਹੈ ਤਾਂ ਸਭ ਕੁਝ ਡਬਲ ਹੋ ਜਾਂਦਾ ਹੈ। ਹਰ ਕੋਈ ਜਾਣਦਾ ਹੈ ਕਿ ਸਲਮਾਨ ਅਜਿਹੇ ਸੁਪਰਸਟਾਰ ਹਨ, ਜਿਨ੍ਹਾਂ ਦਾ ਦਿਲ ਵੱਡਾ ਹੈ। ਇੰਨਾ ਹੀ ਨਹੀਂ, ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਉਨ੍ਹਾਂ ਨੂੰ ‘ਭਾਈ’ ਦਾ ਟੈਗ ਵੀ ਦਿੱਤਾ ਹੈ। ਲੋੜਵੰਦ ਲੋਕਾਂ ਲਈ ਖੜ੍ਹੇ ਹੋਣ ਤੋਂ ਲੈ ਕੇ ਗਰੀਬ ਬੱਚਿਆਂ ਦੀ ਮਦਦ ਕਰਨ ਤੱਕ, ਇਸ ਸੁਪਰਸਟਾਰ ਦਾ ਦਿਲ ਹਰ ਕਿਸੇ ਲਈ ਧੜਕਦਾ ਹੈ ਪਰ ਅਸੀਂ ਸਲਮਾਨ ਨੂੰ ਕਦੇ ਵੀ ਉਨ੍ਹਾਂ ਵਲੋਂ ਕੀਤੇ ਨੇਕ ਕੰਮਾਂ ਬਾਰੇ ਗੱਲ ਕਰਦਿਆਂ ਨਹੀਂ ਦੇਖਿਆ।
ਹਾਲਾਂਕਿ ਇੰਡਸਟਰੀ ’ਚ ਹਰ ਕੋਈ ਇਸ ਲਈ ਸਲਮਾਨ ਖ਼ਾਨ ਦੀ ਖ਼ੂਬ ਤਾਰੀਫ਼ ਕਰਦਾ ਨਜ਼ਰ ਆ ਰਿਹਾ ਹੈ। ਇਸ ’ਚ ਸੁਨੀਲ ਸ਼ੈੱਟੀ ਵੀ ਸ਼ਾਮਲ ਹਨ। ਸੁਨੀਲ ਸ਼ੈੱਟੀ ਨੇ ਦਬੰਗ ਖ਼ਾਨ ਦੀ ਉਹ ਕਹਾਣੀ ਸਾਂਝੀ ਕੀਤੀ ਹੈ, ਜਿਸ ਬਾਰੇ ਸ਼ਾਇਦ ਹੀ ਕਿਸੇ ਨੂੰ ਪਤਾ ਹੋਵੇਗਾ।
ਸੁਨੀਲ ਸ਼ੈੱਟੀ ਨੇ ਕੀਤੀ ਸਲਮਾਨ ਖ਼ਾਨ ਦੀ ਤਾਰੀਫ਼
ਸੁਨੀਲ ਸ਼ੈੱਟੀ ਇੰਡਸਟਰੀ ਦੇ ਉਨ੍ਹਾਂ ਕੁਝ ਲੋਕਾਂ ’ਚੋਂ ਇਕ ਹਨ, ਜੋ ਸਲਮਾਨ ਖ਼ਾਨ ਨੂੰ ਬਹੁਤ ਨੇੜਿਓਂ ਜਾਣਦੇ ਹਨ ਤੇ ਉਨ੍ਹਾਂ ਨਾਲ ਚੰਗੀ ਬਾਂਡਿੰਗ ਸਾਂਝੀ ਕਰਦੇ ਹਨ। ਸਲਮਾਨ ਦੇ ਇੰਨੇ ਕਰੀਬ ਹੋਣ ਕਾਰਨ ਸੁਨੀਲ ਸ਼ੈੱਟੀ ਦੁਨੀਆ ਨੂੰ ਦਿਖਾਉਣ ਦਾ ਮੌਕਾ ਨਹੀਂ ਗੁਆਉਂਦੇ ਕਿ ਉਹ ਕਿੰਨੇ ਨਿਮਰ ਹਨ।
ਇਹ ਖ਼ਬਰ ਵੀ ਪੜ੍ਹੋ : ਪ੍ਰਸਿੱਧ ਟੀ. ਵੀ. ਅਦਾਕਾਰਾ ਦੀ ਭਿਆਨਕ ਕਾਰ ਹਾਦਸੇ 'ਚ ਮੌਤ, ਹਿਮਾਚਲ ਪ੍ਰਦੇਸ਼ 'ਚ ਵਾਪਰੀ ਘਟਨਾ
ਸਲਮਾਨ ਬਾਰੇ ਗੱਲ ਕਰਦਿਆਂ ਸੁਨੀਲ ਸ਼ੈੱਟੀ ਕਹਿੰਦੇ ਹਨ, ‘‘ਮੈਂ ਹਮੇਸ਼ਾ ਕਿਹਾ ਹੈ ਕਿ ਮੈਨੂੰ ਨਹੀਂ ਲੱਗਦਾ ਕਿ ਮੇਰੇ ਵਾਂਗ ਸਲਮਾਨ ਨੂੰ ਕੋਈ ਜਾਣਦਾ ਹੈ।’’ ਇਕ-ਦੋ ਵਾਰ ਨਹੀਂ, ਸਗੋਂ ਕਈ ਵਾਰ ਅਜਿਹੇ ਪਲ ਆਏ ਹਨ, ਜਦੋਂ ਸੁਨੀਲ ਸ਼ੈੱਟੀ ਨੇ ਸਲਮਾਨ ਦੀ ਤਾਰੀਫ਼ ਕੀਤੀ ਹੈ। ਇਕ ਵਾਰ ਉਨ੍ਹਾਂ ਕਿਹਾ ਸੀ, ‘‘ਦੇਖੋ, ਅੱਜ ਵੀ ਸਲਮਾਨ ਇਸ ਮੁਕਾਮ ’ਤੇ ਹਨ ਕਿਉਂਕਿ ਉਨ੍ਹਾਂ ਦਾ ਦਿਲ ਅਜਿਹਾ ਹੈ।’’
ਫਿਰ ਇਕ ਹੋਰ ਇੰਟਰਵਿਊ ’ਚ ਉਨ੍ਹਾਂ ਕਿਹਾ, ‘‘ਜੋ ਲੋਕ ਸਲਮਾਨ ਨੂੰ ਜਾਣਦੇ ਹਨ, ਮੈਂ ਹਮੇਸ਼ਾ ਕਹਿੰਦਾ ਹਾਂ ਕਿ ਤੁਹਾਨੂੰ ਸਲਮਾਨ ਖ਼ਾਨ ਨੂੰ ਜਾਣਨ ਦੀ ਜ਼ਰੂਰਤ ਹੈ।’’ ਸੁਨੀਲ ਅਸਲ ’ਚ ਸਲਮਾਨ ਨੂੰ ‘ਸੁਨਹਿਰੀ ਦਿਲ ਵਾਲਾ ਆਦਮੀ’ ਕਹਿੰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਤੁਸੀਂ ਜੋ ਵੀ ਮੰਗੋਗੇ, ਸਲਮਾਨ ਕੱਢ ਕੇ ਤੁਹਾਨੂੰ ਦੇਣਗੇ।
ਇਹ ਖ਼ਬਰ ਵੀ ਪੜ੍ਹੋ : 'ਅਨੁਪਮਾ' ਫੇਮ ਅਦਾਕਾਰ ਨਿਤੇਸ਼ ਪਾਂਡੇ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ
ਜਦੋਂ ਸਲਮਾਨ ਖ਼ਾਨ ਨੇ ਨਹੀਂ ਚੁੱਕਿਆ ਸੁਨੀਲ ਸ਼ੈੱਟੀ ਦਾ ਫੋਨ
ਸਲਮਾਨ ਤੇ ਉਨ੍ਹਾਂ ਦੀ ਦਰਿਆਦਿਲੀ ਦੀ ਕਹਾਣੀ ਸਾਂਝੀ ਕਰਦਿਆਂ ਸੁਨੀਲ ਸ਼ੈੱਟੀ ਨੇ ਕਿਹਾ, ‘‘ਮੈਨੂੰ ਅਜੇ ਵੀ ਯਾਦ ਹੈ ਕਿ ਕੋਈ ਉਨ੍ਹਾਂ ਨੂੰ ਵਾਰ-ਵਾਰ ਫ਼ੋਨ ਕਰ ਰਿਹਾ ਸੀ। ਉਹ ਗਏ ਤੇ ਮੈਂ ਪੁੱਛਿਆ ਕਿ ਉਹ ਕਿਥੇ ਜਾ ਰਹੇ ਹਨ ਪਰ ਉਨ੍ਹਾਂ ਨੇ ਮੈਨੂੰ ਨਹੀਂ ਦੱਸਿਆ। ਉਨ੍ਹਾਂ ਕਿਹਾ ਕਿ ਮੇਰੇ ਕੋਲ ਕੰਮ ਹੈ, ਪੂਰਾ ਹੋਣ ’ਤੇ ਵਾਪਸ ਆਵਾਂਗਾ। ਬਾਅਦ ’ਚ ਮੈਨੂੰ ਪਤਾ ਲੱਗਾ ਕਿ ਉਹ ਇਕ ਬੱਚੇ ਦੇ ਬੋਨ ਮੈਰੋ ਟੈਸਟ ਲਈ ਗਏ ਸਨ, ਜਿਸ ਨੂੰ ਬੋਨ ਮੈਰੋ ਕੈਂਸਰ ਸੀ ਤੇ ਜਿਥੋਂ ਤੱਕ ਮੈਂ ਜਾਣਦਾ ਹਾਂ ਇਹ ਸਭ ਤੋਂ ਦਰਦਨਾਕ ਟੈਸਟ ਹੈ। ਉਨ੍ਹਾਂ ਨੇ ਮੈਨੂੰ ਇਹ ਵੀ ਨਹੀਂ ਦੱਸਿਆ ਕਿ ਉਹ ਚਲੇ ਗਏ ਹਨ। ਉਹ ਟੈਸਟ ਕਰਵਾ ਕੇ ਵਾਪਸ ਆਏ ਤਾਂ ਅਸੀਂ ਮਿਲੇ। ਉਨ੍ਹਾਂ ਨੇ ਲੋਕਾਂ ਲਈ ਬਹੁਤ ਕੁਝ ਕੀਤਾ ਹੈ। ਮੈਂ ਭੌਤਿਕ ਚੀਜ਼ਾਂ ਬਾਰੇ ਬਿਲਕੁਲ ਵੀ ਗੱਲ ਨਹੀਂ ਕਰ ਰਿਹਾ ਹਾਂ।’’
ਆਪਣੀ ਚੈਰੀਟੇਬਲ ਫਾਊਂਡੇਸ਼ਨ ‘ਬੀਂਗ ਹਿਊਮਨ’ ਨਾਲ ਸਲਮਾਨ ਲੋੜਵੰਦਾਂ ਦੀ ਮਦਦ ਕਰਦੇ ਹਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।