'ਜਿਸਕੀ ਬੀਵੀ ਛੋਟੀ...'; ਜਦੋਂ ਭਰੀ ਮਹਿਫਿਲ 'ਚ ਅਮਿਤਾਭ ਬੱਚਨ ਨੇ ਜਯਾ ਨੂੰ ਗੋਦੀ ਚੁੱਕ ਕੇ ਗਾਇਆ ਗਾਣਾ (ਵੀਡੀਓ)

Saturday, Apr 12, 2025 - 04:11 PM (IST)

'ਜਿਸਕੀ ਬੀਵੀ ਛੋਟੀ...'; ਜਦੋਂ ਭਰੀ ਮਹਿਫਿਲ 'ਚ ਅਮਿਤਾਭ ਬੱਚਨ ਨੇ ਜਯਾ ਨੂੰ ਗੋਦੀ ਚੁੱਕ ਕੇ ਗਾਇਆ ਗਾਣਾ (ਵੀਡੀਓ)

ਮੁੰਬਈ- ਅਮਿਤਾਭ ਬੱਚਨ ਅਤੇ ਜਯਾ ਬੱਚਨ ਇੰਡਸਟਰੀ ਦਾ ਉਹ ਕਪਲ ਹਨ, ਜੋ ਇੱਕ-ਦੂਜੇ ਦੇ ਦੁੱਖ-ਸੁੱਖ ਦੇ ਸਾਥੀ ਬਣੇ। ਅਮਿਤਾਭ ਅਤੇ ਜਯਾ ਨੇ ਕਈ ਫਿਲਮਾਂ ਵਿੱਚ ਵੀ ਕੰਮ ਕੀਤਾ ਜੋ ਹਿੱਟ ਸਾਬਤ ਹੋਈਆਂ। ਅਮਿਤਾਭ ਅਤੇ ਜਯਾ ਉਹ ਜੋੜਾ ਹੈ ਜੋ ਵਿਆਹ ਦੇ ਦਹਾਕਿਆਂ ਬਾਅਦ ਵੀ ਸੁਰਖੀਆਂ ਵਿੱਚ ਬਣਿਆ ਰਹਿੰਦਾ ਹੈ। ਹਾਲ ਹੀ ਵਿਚ ਉਨ੍ਹਾਂ ਦੀ ਇਕ ਥ੍ਰੋਬੈਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਹੈ, ,ਜਿਸ ਵਿਚ ਬਿੱਗ ਬੀ, ਜਯਾ ਬੱਚਨ ਨੂੰ ਆਪਣੀ ਗੋਦ ਵਿੱਚ ਚੁੱਕ ਕੇ ਸਟੇਜ 'ਤੇ ਗਾਣਾ ਗਾਉਂਦੇ ਨਜ਼ਰ ਆ ਰਹੇ ਹਨ। ਇਹ ਪੁਰਾਣਾ ਵੀਡੀਓ ਸਾਲਾਂ ਬਾਅਦ ਸੋਸ਼ਲ ਮੀਡੀਆ 'ਤੇ ਫਿਰ ਤੋਂ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਰਿਹਾ ਹੈ।

ਇਹ ਵੀ ਪੜ੍ਹੋ: 'ਮੈਂ ਤੈਨੂੰ ਕੰਮ ਦੇਵਾਂਗਾ, ਪਰ ਤੈਨੂੰ ਮੇਰੇ ਨਾਲ...', 150 Rejection ਝੱਲ ਚੁਕੀ ਇਸ ਅਦਾਕਾਰਾ ਦਾ ਛਲਕਿਆ ਦਰਦ

 
 
 
 
 
 
 
 
 
 
 
 
 
 
 
 

A post shared by Lehren (@lehrentv)

ਥ੍ਰੋਬੈਕ ਵੀਡੀਓ ਵਿੱਚ ਬਿੱਗ ਬੀ ਨੇ ਕਾਲਾ ਕੋਟ ਪਾਇਆ ਹੋਇਆ ਹੈ। ਜਦੋਂ ਕਿ ਜਯਾ ਬੱਚਨ ਸਾਦੀ ਭੂਰੇ ਰੰਗ ਦੀ ਸਾੜੀ ਵਿੱਚ ਨਜ਼ਰ ਆ ਰਹੀ ਹੈ। ਅਮਿਤਾਭ ਬੱਚਨ ਹੱਥ 'ਚ ਮਾਈਕ ਲੈ ਕੇ ਆਪਣੀ ਹੀ ਫਿਲਮ 'ਲਾਵਾਰਿਸ' ਦਾ ਗੀਤ 'ਮੇਰੇ ਅੰਗਨੇ ਮੈਂ ਤੁਮਹਾਰਾ ਕਿਆ ਕਾਮ ਹੈ' ਗਾ ਰਹੇ ਹਨ। ਜਿਵੇਂ ਹੀ ਗਾਣੇ ਵਿੱਚ ਇਹ ਲਾਈਨ ਆਉਂਦੀ ਹੈ, 'ਜਿਸਕੀ ਬੀਵੀ ਛੋਟੀ ਉਸਕਾ ਭੀ ਬੜਾ ਨਾਮ ਹੈ', ਤਾਂ ਅਮਿਤਾਭ ਬੱਚਨ ਤੁਰੰਤ ਜਯਾ ਨੂੰ ਆਪਣੀ ਗੋਦ ਵਿੱਚ ਲੈ ਲੈਂਦੇ ਹਨ। ਜਯਾ ਵੀ ਮੁਸਕਰਾਉਣ ਲੱਗਦੀ ਹੈ ਅਤੇ ਮਾਈਕ ਆਪਣੇ ਹੱਥ ਵਿੱਚ ਫੜ ਕੇ ਅਮਿਤਾਭ ਬੱਚਨ ਦੇ ਅੱਗੇ ਕਰ ਦਿੰਦੀ ਹੈ। ਬਿੱਗ ਬੀ ਦੇ ਇਸ ਲਾਈਵ ਕੰਸਰਟ ਦਾ ਵੀਡੀਓ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਰਿਹਾ ਹੈ। ਰਿਪੋਰਟਾਂ ਅਨੁਸਾਰ, ਇਹ ਵੀਡੀਓ 1983 ਵਿੱਚ ਹੋਏ ਇੱਕ ਅਮਰੀਕੀ ਸੰਗੀਤ ਸਮਾਰੋਹ ਦਾ ਹੈ।

ਇਹ ਵੀ ਪੜ੍ਹੋ: 'ਮਹਾਤਮਾ ਗਾਂਧੀ ਨੇ ਪਾਕਿਸਤਾਨ ਬਣਾਇਆ ਸੀ'; ਇਸ ਮਸ਼ਹੂਰ ਸਿੰਗਰ ਨੇ ਦਿੱਤਾ ਵਿਵਾਦਤ ਬਿਆਨ

PunjabKesari

ਤੁਹਾਨੂੰ ਦੱਸ ਦੇਈਏ ਕਿ ਅਮਿਤਾਭ ਬੱਚਨ ਅਤੇ ਜਯਾ ਬੱਚਨ ਪਹਿਲੀ ਵਾਰ ਫਿਲਮ 'ਗੁੱਡੀ' ਦੇ ਸੈੱਟ 'ਤੇ ਮਿਲੇ ਸਨ। ਦੋਵਾਂ ਨੇ 3 ਜੂਨ 1973 ਨੂੰ ਕੁਝ ਪਰਿਵਾਰਕ ਮੈਂਬਰਾਂ ਅਤੇ ਦੋਸਤਾਂ ਦੀ ਮੌਜੂਦਗੀ ਵਿੱਚ ਵਿਆਹ ਕਰਵਾ ਲਿਆ ਸੀ।

ਇਹ ਵੀ ਪੜ੍ਹੋ: ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਈ ਅਦਾਕਾਰਾ ਪ੍ਰੀਤੀ ਜ਼ਿੰਟਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News