ਸ਼ਹਿਨਾਜ਼ ਗਿੱਲ ਅਤੇ ਹਨੀ ਸਿੰਘ ਦਾ ਨਵਾਂ ਗੀਤ ''When And Where'' ਹੋਇਆ ਰਿਲੀਜ਼
Tuesday, Aug 19, 2025 - 12:15 PM (IST)

ਮੁੰਬਈ (ਏਜੰਸੀ)– ਅਦਾਕਾਰਾ ਤੋਂ ਗਾਇਕਾ ਬਣੀ ਸ਼ਹਿਨਾਜ਼ ਗਿੱਲ ਅਤੇ ਮਸ਼ਹੂਰ ਰੈਪਰ ਯੋ ਯੋ ਹਨੀ ਸਿੰਘ ਨੇ ਆਪਣੇ ਆਉਣ ਵਾਲੀ ਪੰਜਾਬੀ ਫ਼ਿਲਮ ਇੱਕ ਕੁੜੀ ਤੋਂ ਨਵਾਂ ਗੀਤ ‘When And Where’ ਰਿਲੀਜ਼ ਕਰ ਦਿੱਤਾ ਹੈ। ਹਨੀ ਸਿੰਘ ਨੇ ਇਸ ਗੀਤ ਨੂੰ ਆਪਣੇ ਇੰਸਟਾਗ੍ਰਾਮ ਹੈਂਡਲ ‘ਤੇ ਸਾਂਝਾ ਕਰਦੇ ਹੋਏ ਲਿਖਿਆ – “ਫ਼ਿਲਮ ਇੱਕ ਕੁੜੀ ਤੋਂ ਨਵਾਂ ਗੀਤ ‘When And Where’ ਰਿਲੀਜ਼ ਹੋ ਗਿਆ ਹੈ!! ਇਸਨੂੰ ਦੇਖੋ ਅਤੇ ਸਾਡੇ ਨਾਲ ਵਾਈਬ ਕਰੋ।"
ਇਹ ਬਾਊਂਸੀ ਟ੍ਰੈਕ ਸ਼ਹਿਨਾਜ਼ ਗਿੱਲ ਦੀ ਲੁੱਕ ਅਤੇ ਹਨੀ ਸਿੰਘ ਦੇ ਖਾਸ ਰੈਪ ਬੀਟਸ ਨਾਲ ਭਰਪੂਰ ਹੈ। ਦੋਹਾਂ ਦੀ ਕੈਮਿਸਟਰੀ ਨੇ ਫੈਨਜ਼ ਦਾ ਦਿਲ ਜਿੱਤ ਲਿਆ ਹੈ। ਗੀਤ ਦਾ ਮਿਊਜ਼ਿਕ ਵੀਡੀਓ ਅਪਲੋਡ ਹੋਣ ਦੇ ਕੁਝ ਘੰਟਿਆਂ ਵਿੱਚ ਹੀ ਹਰ ਪਲੇਟਫਾਰਮ ‘ਤੇ ਟ੍ਰੈਂਡ ਕਰਨ ਲੱਗ ਪਿਆ।
ਇਹ ਵੀ ਪੜ੍ਹੋ: ਰਾਜਸਥਾਨ ਦੀ ਮਨਿਕਾ ਸਿਰ ਸਜਿਆ 'ਮਿਸ ਯੂਨੀਵਰਸ ਇੰਡੀਆ 2025' ਦਾ ਤਾਜ
ਸ਼ਹਿਨਾਜ਼ ਗਿੱਲ ਨੇ ਵੀ ਸੋਸ਼ਲ ਮੀਡੀਆ ‘ਤੇ ਗੀਤ ਪੋਸਟ ਕਰਦੇ ਹੋਏ ਹਨੀ ਸਿੰਘ ਨਾਲ ਕੰਮ ਕਰਨ ਦੀ ਖੁਸ਼ੀ ਜਤਾਈ, ਜਦਕਿ ਰੈਪਰ ਨੇ ਇਸਨੂੰ “celebrations ਅਤੇ fun vibes ਲਈ ਬਣਾਇਆ ਗਿਆ ਟ੍ਰੈਕ” ਕਿਹਾ।
ਫੈਨਜ਼ ਨੇ ਵੀ ਗੀਤ ‘ਤੇ ਆਪਣੀਆਂ ਪ੍ਰਤੀਕਿਰਿਆਵਾਂ ਤੁਰੰਤ ਸਾਂਝੀਆਂ ਕੀਤੀਆਂ। ਕਿਸੇ ਨੇ ਲਿਖਿਆ “ਬਹੁਤ ਪਸੰਦ ਆਇਆ”, ਜਦਕਿ ਦੂਜੇ ਨੇ ਕਿਹਾ “ਇੰਨਾ ਵਧੀਆ ਸੁਪਨਮਈ ਗੀਤ।” ਇੱਕ ਯੂਜ਼ਰ ਨੇ ਕਮੈਂਟ ਕੀਤਾ – “ਵਾਈਬ ਹਟਕੇ ਹੈ superb, ਮਜ਼ਾ ਆ ਗਿਆ ਪਾਜੀ ਵੀਡੀਓ ਦੇਖ ਕੇ।”
ਇਹ ਵੀ ਪੜ੍ਹੋ: ਹਨੀ ਸਿੰਘ ਨੇ 1 ਮਹੀਨੇ 'ਚ ਘਟਾਇਆ 17 ਕਿਲੋ ਭਾਰ, ਜਾਣੋ ਕੀ ਹੈ 'ਗ੍ਰੀਨ ਜੂਸ' ਫਾਰਮੂਲਾ
ਦੱਸ ਦੇਈਏ ਕਿ ਸ਼ਹਿਨਾਜ਼ ਗਿੱਲ ਦੀ ਫ਼ਿਲਮ ਇੱਕ ਕੁੜੀ 19 ਸਤੰਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਅਮਰਜੀਤ ਸਿੰਘ ਸਰੋਂ ਦੇ ਨਿਰਦੇਸ਼ਨ ਹੇਠ ਬਣੀ ਇਸ ਫ਼ਿਲਮ ਨਾਲ ਸ਼ਹਿਨਾਜ਼ ਗਿੱਲ ਪ੍ਰੋਡੀਉਸਰ ਵਜੋਂ ਵੀ ਆਪਣਾ ਡੈਬਿਊ ਕਰ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8