ਸਾਨੂੰ ਖੂਬਸੂਰਤ ਦਿਸਣ ਲਈ ਮੇਕਅੱਪ ਦੀ ਲੋੜ ਨਹੀਂ: ਅਦਾਕਾਰਾ ਜੈਨੀਫਰ ਗਾਰਨਰ

Friday, Jul 10, 2026 - 04:49 PM (IST)

ਸਾਨੂੰ ਖੂਬਸੂਰਤ ਦਿਸਣ ਲਈ ਮੇਕਅੱਪ ਦੀ ਲੋੜ ਨਹੀਂ: ਅਦਾਕਾਰਾ ਜੈਨੀਫਰ ਗਾਰਨਰ

ਨਵੀਂ ਦਿੱਲੀ (ਏਜੰਸੀ)- ਹਾਲੀਵੁੱਡ ਅਦਾਕਾਰਾ ਜੈਨੀਫਰ ਗਾਰਨਰ ਖੁਦ ਨੂੰ ਖੁਸ਼ਕਿਸਮਤ ਮੰਨਦੀ ਹੈ, ਕਿ ਉਨ੍ਹਾਂ ਨੂੰ ਖੂਬਸੂਰਤ ਜ਼ਿੰਦਗੀ ਮਿਲੀ ਹੈ। ਅਦਾਕਾਰਾ ਨੇ ਕਿਹਾ ਕਿ ਉਹ ਕਦੇ ਵੀ ਸੋਸ਼ਲ ਮੀਡੀਆ 'ਤੇ ਮੇਕਅੱਪ ਵਾਲੀਆਂ ਆਪਣੀਆਂ ਤਸਵੀਰਾਂ ਸਾਂਝੀਆਂ ਕਰਨ ਦੀ ਕੋਸ਼ਿਸ਼ ਨਹੀਂ ਕਰਦੀ, ਇਸ ਦੀ ਬਜਾਏ ਆਮ ਦਿਖਣ ਨੂੰ ਤਰਜੀਹ ਦਿੰਦੀ ਹੈ। "13 ਗੋਇੰਗ ਆਨ 30," "ਘੋਸਟਸ ਆਫ ਗਰਲਫ੍ਰੈਂਡਸ ਪਾਸਟ," ਅਤੇ "ਵੈਲੇਨਟਾਈਨ ਡੇ" ਦੀ ਅਦਾਕਾਰਾ ਨੇ ਕਿਹਾ ਕਿ ਉਹ ਇੱਕ ਆਮ ਜ਼ਿੰਦਗੀ ਜਿਉਂਦੀ ਹੈ ਅਤੇ ਦੂਜਿਆਂ ਨੂੰ ਵੀ ਅਜਿਹਾ ਕਰਨ ਲਈ ਪ੍ਰੇਰਿਤ ਕਰਦੀ ਹੈ।

ਅਦਾਕਾਰਾ ਨੇ ਕਿਹਾ, "ਦੇਖੋ, ਮੈਂ ਇੰਸਟਾਗ੍ਰਾਮ 'ਤੇ ਬਹੁਤ ਜ਼ਿਆਦਾ ਕੁੱਝ ਪੋਸਟ ਨਹੀਂ ਕਰਦੀ। ਸ਼ਾਇਦ ਹਫ਼ਤੇ ਵਿੱਚ ਇੱਕ ਜਾਂ ਦੋ ਵਾਰ ਅਜਿਹਾ ਕਰ ਪਾਉਂਦੀ ਹਾਂ ਪਰ ਜਦੋਂ ਵੀ ਮੈਂ ਕਰਦੀ ਹਾਂ, ਤਾਂ ਮੈਂ ਆਮ ਤੌਰ 'ਤੇ ਬਿਨਾਂ ਮੇਕਅੱਪ ਦੇ ਤਸਵੀਰਾਂ ਪੋਸਟ ਕਰਦੀ ਹਾਂ। ਮੈਂ ਉਸ ਸਮੇਂ ਜੋ ਵੀ ਪਹਿਨਿਆ ਹੁੰਦਾ ਹੈ, ਉਸੇ ਤਰ੍ਹਾਂ ਪੋਸਟ ਕਰ ਦਿੰਦੀ ਹਾਂ। ਮੈਂ ਖੁਸ਼ਕਿਸਮਤ ਹਾਂ ਕਿ ਮੈਨੂੰ ਇੰਨੀ ਖੂਬਸੂਰਤ ਜ਼ਿੰਦਗੀ ਮਿਲੀ ਹੈ। ਮੇਰੀ ਇਹ ਕੋਸ਼ਿਸ਼ ਹੁੰਦੀ ਹੈ ਕਿ ਇਸ ਨੂੰ ਇਕਦਮ ਪਰਫੈਕਟ ਨਾ ਦਿਖਾਵਾਂ, ਬੱਸ ਜਿਵੇਂ ਹਾਂ ਉਸੇ ਤਰ੍ਹਾਂ ਹੀ ਦਿਖਾਂ।"

ਗਾਰਨਰ (54) ਨੇ ਲਾਸ ਏਂਜਲਸ ਵਿੱਚ ਇੱਕ ਡਿਜੀਟਲ ਇੰਟਰਵਿਊ ਦੌਰਾਨ ਕਿਹਾ, "ਦੇਖੋ, ਮੈਂ ਇੱਕ ਪਰਫੈਕਟ ਕੁੱਕ ਨਹੀਂ ਹਾਂ, ਪਰ ਫਿਰ ਵੀ ਮੈਨੂੰ ਖਾਣਾ ਪਕਾਉਣਾ ਪਸੰਦ ਹੈ। ਇਸ ਲਈ, ਮੈਂ ਆਪਣੇ ਤਰੀਕੇ ਨਾਲ ਦੂਜੀਆਂ ਔਰਤਾਂ ਦੇ ਇਸ ਪਹਿਲੂ ਨੂੰ ਉਤਸ਼ਾਹਿਤ ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ। ਮੈਨੂੰ ਲੱਗਦਾ ਹੈ ਕਿ ਸਾਨੂੰ ਹਮੇਸ਼ਾ ਇੱਕ-ਦੂਜੇ ਦੇ ਨਾਲ ਰਹਿਣ ਜਾਂ ਸਾਹਮਣੇ ਆਉਣ ਲਈ ਮੇਕਅਪ ਜਾਂ ਫਿਲਟਰਾਂ ਰਾਹੀਂ ਖੁਦ ਨੂੰ ਪਰਫੈਕਟ ਜਾਂ ਖੂਬਸੂਰਤ ਦਿਖਾਉਣ ਦੀ ਜ਼ਰੂਰਤ ਨਹੀਂ ਹੈ।"


author

cherry

Content Editor

Related News