ਸੁੰਦਰ ਤੇ ਜਵਾਨ ਦਿਸਣ ਲਈ ਸਲਮਾਨ ਖਾਨ ਨੇ ਸਿਰ ''ਚ ਲਗਵਾਏ ਇੰਜੈਕਸ਼ਨ ! ਵੱਡਾ ਖੁਲਾਸਾ
Friday, Jul 31, 2026 - 03:46 PM (IST)
ਐਂਟਰਟੇਨਮੈਂਟ ਡੈਸਕ - ਇਹ ਤਾਂ ਸਭ ਨੂੰ ਪਤਾ ਹੀ ਹੈ ਕਿ ਬਾਲੀਵੁੱਡ ਸਿਤਾਰੇ ਖੂਬਸੂਰਤ ਅਤੇ ਜਵਾਨ ਦਿਸਣ ਲਈ ਕਈ ਤਰ੍ਹਾਂ ਦੇ ਟ੍ਰੀਟਮੈਂਟ ਕਰਵਾਉਂਦੇ ਹਨ। ਉਥੇ ਹੀ ਹੁਣ ਫਿਲਮ ਨਿਰਮਾਤਾ ਅਤੇ ਲੇਖਕ ਸ਼ੈਲੇਂਦਰ ਸਿੰਘ ਨੇ ਹਾਲ ਹੀ ਵਿੱਚ ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖਾਨ ਨੂੰ ਲੈ ਕੇ ਇਕ ਹੈਰਾਨੀਜਨਕ ਖੁਲਾਸਾ ਕੀਤਾ ਹੈ। ਸ਼ੈਲੇਂਦਰ ਸਿੰਘ ਨੇ ਦਾਅਵਾ ਕੀਤਾ ਹੈ ਕਿ ਸਲਮਾਨ ਖਾਨ ਵਾਲਾਂ ਦੀ ਗ੍ਰੋਥ ਲਈ ਪਲੇਟਲੇਟ-ਰਿਚ ਪਲਾਜ਼ਮਾ (PRP) ਥੈਰੇਪੀ ਦਾ ਸਹਾਰਾ ਲੈਂਦੇ ਸਨ। ਉਨ੍ਹਾਂ ਨੇ ਇਹ ਵੀ ਖੁਲਾਸਾ ਕੀਤਾ ਕਿ ਇਹ ਪ੍ਰਕਿਰਿਆ ਉਸ ਸਮੇਂ ਭਾਰਤ ਵਿੱਚ ਪੂਰੀ ਤਰ੍ਹਾਂ ਗੈਰ-ਕਾਨੂੰਨੀ ਸੀ। ਫਿਲਮ ਨਿਰਮਾਤਾ ਨੇ ਦੱਸਿਆ ਕਿ ਜਦੋਂ ਉਹ ਇਕ ਵਾਰ ਸਲਮਾਨ ਨੂੰ ਮਿਲਣ ਗਏ ਤਾਂ ਉਨ੍ਹਾਂ ਨੇ ਨਿੱਜੀ ਤੌਰ 'ਤੇ ਉਨ੍ਹਾਂ ਨੂੰ ਇਹ ਟ੍ਰੀਟਮੈਂਟ ਕਰਵਾਉਂਦੇ ਦੇਖਿਆ ਸੀ।
ਇਹ ਵੀ ਪੜ੍ਹੋ: ਮਸ਼ਹੂਰ Youtuber ਦੀ 27 ਸਾਲ ਉਮਰ 'ਚ ਮੌਤ, ਜਾਰਜੀਆ 'ਚ ਹੋਟਲ ਦੇ ਕਮਰੇ 'ਚੋਂ ਮਿਲੀ ਲਾਸ਼
ਹਾਲ ਹੀ ਵਿੱਚ ਇੱਕ ਪੋਡਕਾਸਟ ਦੌਰਾਨ, ਸ਼ੈਲੇਂਦਰ ਸਿੰਘ ਨੇ ਦੱਸਿਆ ਕਿ ਇਹ ਘਟਨਾ ਕਈ ਸਾਲ ਪਹਿਲਾਂ ਦੀ ਹੈ। ਸ਼ੈਲੇਂਦਰ ਨੇ ਕਿਹਾ ਉਸ ਸਮੇਂ ਹਰ ਸੋਮਵਾਰ ਸਲਮਾਨ ਖਾਨ ਨਾਲ ਮੁਲਾਕਾਤ ਹੁੰਦੀ ਸੀ। ਇਕ ਵਾਰ ਜਦੋਂ ਉਹ ਗਲੈਕਸੀ ਅਪਾਰਟਮੈਂਟ ਵਿੱਚ ਸਲਮਾਨ ਨੂੰ ਮਿਲਣ ਗਏ ਤਾਂ ਮਾਹੌਲ ਉਦੋਂ ਹੋਰ ਵੀ ਅਜੀਬ ਹੋ ਗਿਆ ਜਦੋਂ ਇਕ ਆਦਮੀ ਡਾਕਟਰੀ ਸਮਾਨ ਲੈ ਕੇ ਅੰਦਰ ਆਇਆ। ਉਨ੍ਹਾਂ ਦੱਸਿਆ, ਸਲਮਾਨ ਉਸ ਸਮੇਂ ਬੈਠ ਕੇ ਬਿਰਿਆਨੀ ਖਾ ਰਹੇ ਸਨ। ਉਸ ਆਦਮੀ ਨੇ ਦਸਤਾਨੇ ਪਾਏ, ਇਕ ਸਰਿੰਜ ਕੱਢੀ ਅਤੇ ਸਲਮਾਨ ਦੀ ਸਕੈਲਪ ਵਿੱਚ ਇੰਜੈਕਸ਼ਨ ਲਗਾਉਣੇ ਸ਼ੁਰੂ ਕਰ ਦਿੱਤੇ। ਇਹ ਸਭ ਵੇਖ ਕੇ ਉਹ ਹੈਰਾਨ ਰਹਿ ਗਏ ਅਤੇ ਜਦੋਂ ਉਨ੍ਹਾਂ ਨੇ ਸਲਮਾਨ ਨੂੰ ਪੁੱਛਿਆ ਕਿ ਕੀ ਹੋ ਰਿਹਾ ਹੈ, ਤਾਂ ਅਦਾਕਾਰ ਨੇ ਕਿਹਾ, "ਸਟਾਰ ਬਣਨ ਦੀ ਇੱਕ ਕੀਮਤ ਚੁਕਾਉਣੀ ਪੈਂਦੀ ਹੈ, ਭਰਾ।"
ਸ਼ੈਲੇਂਦਰ ਨੇ ਕਿਹਾ ਕਿ ਉਨ੍ਹਾਂ ਨੂੰ ਬਾਅਦ ਵਿੱਚ ਪਤਾ ਲੱਗਾ ਕਿ ਸਲਮਾਨ PRP (ਪਲੇਟਲੇਟ-ਰਿਚ ਪਲਾਜ਼ਮਾ) ਥੈਰੇਪੀ ਕਰਵਾ ਰਹੇ ਸਨ। ਉਨ੍ਹਾਂ ਕਿਹਾ, "ਇਹ ਇੱਕ ਅਜਿਹੀ ਪ੍ਰਕਿਰਿਆ ਹੈ ਜੋ ਵਾਲਾਂ ਵਧਾਉਣ ਲਈ ਵਿਅਕਤੀ ਦੇ ਆਪਣੇ ਹੀ ਖੂਨ ਦੇ ਪਲਾਜ਼ਮਾ ਦੀ ਵਰਤੋਂ ਕਰਦੀ ਹੈ। ਮੈਨੂੰ ਉਸ ਸਮੇਂ ਨਹੀਂ ਪਤਾ ਸੀ ਕਿ ਇਹ ਕੀ ਹੁੰਦਾ ਹੈ। ਮੈਨੂੰ ਲੱਗਦਾ ਹੈ ਕਿ ਅੱਜਕੱਲ੍ਹ ਹਰ ਕੋਈ ਅਜਿਹਾ ਕਰਦਾ ਹੈ ਪਰ ਉਸ ਸਮੇਂ ਇਹ ਪ੍ਰਕਿਰਿਆ ਗੈਰ-ਕਾਨੂੰਨੀ ਸੀ।
ਇਹ ਵੀ ਪੜ੍ਹੋ: 'ਮੈਂ ਪੈਰ ਧੋ ਕੇ ਪਾਣੀ ਪੀਣ ਨੂੰ ਤਿਆਰ'; ਮਸ਼ਹੂਰ ਅਦਾਕਾਰ ਨੇ ਭਗਵਾਨ ਨਾਲ ਕੀਤੀ PM ਮੋਦੀ ਦੀ ਤੁਲਨਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
