ਸ਼ਾਹਿਦ ਕਪੂਰ ਅਤੇ ਨੋਰਾ ਫ਼ਤੇਹੀ IIFA ਲਈ ਰਿਹਾਸਲ ਕਰਦੇ ਨਜ਼ਰ ਆਏ ਦੇਖੋ ਵੀਡੀਓ

06/03/2022 5:36:15 PM

ਬਾਲੀਵੁੱਡ ਡੈਸਕ: ਆਪਣੇ ਡਾਂਸ ਮੂਵਜ਼ ਲਈ ਮਸ਼ਹੂਰ ਡਾਂਸਰ ਨੋਰਾ ਫ਼ਤੇਹੀ ਕਾਫੀ ਸੁਰਖੀਆਂ ’ਚ ਹੈ। ਅਦਾਕਾਰਾ ਅਤੇ ਡਾਂਸਰ ਹਾਲ ਹੀ ’ਚ ਇੰਡੀਅਨ ਇੰਟਰਨੈਸ਼ਨਲ ਫ਼ਿਲਮ ਅਕੈਡਮੀ (ਆਈਫ਼ਾ) ਅਵਾਰਡ ਲਈ ਅਬੂ ਧਾਬੀ ਪਹੁੰਚੀ ਹੈ। ਉੱਥੇ ਹੀ ਨੋਰਾ ਦਾ ਇਕ ਵੀਡੀਓ ਸਾਹਮਣੇ ਆਇਆ ਹੈ ਜਿਸ ’ਚ ਉਹ ਅਦਾਕਾਰ ਸ਼ਾਹਿਦ ਕਪੂਰ ਨਾਲ ਨਜ਼ਰ ਆ ਰਹੀ ਹੈ।

ਇਹ ਵੀ ਪੜ੍ਹੋ: 'ਆਸ਼ਰਮ ' ਦਾ ਤੀਜਾ ਸੀਜ਼ਨ ਹੋਇਆ ਰਿਲੀਜ਼, ਸੀਰੀਜ਼ ਨੂੰ ਮਿਲਿਆ ਦਰਸ਼ਕਾਂ ਦਾ ਮਿਲਿਆ ਹੁੰਗਾਰਾ

ਇਸ ਵੀਡੀਓ ’ਚ ਦਿਲਬਰ ਗਰਲ ਨੌਰਾ ਫ਼ਤੇਹੀ IIFA ’ਚ ਪ੍ਰਦਰਸ਼ਨ ਲਈ ਰਿਹਾਸਲ ਕਰਦੀ ਨਜ਼ਰ ਆ ਰਹੀ ਹੈ। ਇਸ ਵੀਡੀਓ ’ਚ ਡਾਂਸਰ ਬਲੈਕ ਕਰੋਪ ਟੋਪ ਦੇ ਨਾਲ ਗ੍ਰੇ ਸ਼ਾਰਟ ਪਾਏ ਨਜ਼ਰ ਆ ਰਹੀ ਹੈ। ਇਸ ਲੁੱਕ ’ਚ ਅਦਕਾਰਾ ਬੋਲਡ ਲੱਗ ਰਹੀ ਹੈ। 

PunjabKesari

ਇਸ ਦੇ ਨਾਲ ਅਦਾਕਾਰ ਸ਼ਾਹਿਦ ਕਪੂਰ ਬਲੂ ਆਊਟਫਿਟ ’ਚ ਨਜ਼ਰ ਆ ਰਹੇ ਹਨ। ਦੋਵੇਂ ਬਹੁਤ ਹੀ ਵਧੀਆ ਰਿਹਾਸਲ ਕਰਦੇ ਦਿਖਾਈ  ਦੇ ਰਹੇ ਹਨ। IIFA ’ਚ ਦੋਵੇਂ ਪ੍ਰਦਰਸ਼ਨ ਕਰਨ ਜਾ ਰਹੇ ਹਨ। ਦੋਵਾਂ ਸਿਤਾਰਿਆਂ ਦੀ ਇਸ ਵੀਡੀਓ ਨੂੰ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਹਨ।

ਇਹ ਵੀ ਪੜ੍ਹੋ: ਅਮਿਤਾਭ-ਜਯਾ ਦੇ ਵਿਆਹ ਨੂੰ 49 ਸਾਲ ਪੂਰੇ, ਵਰ੍ਹੇਗੰਢ 'ਤੇ 'ਮਿਸਟਰ ਬੱਚਨ' ਨੇ ਸਾਂਝੀ ਕੀਤੀ ਵਿਆਹ ਦੀ ਤਸਵੀਰ

ਤੁਹਾਨੂੰ ਦੱਸ ਦੇਈਏ ਕਿ ਨੋਰਾ ਫ਼ਤੇਹੀ ਅਤੇ ਸ਼ਾਹਿਦ ਕਪੂਰ ਤੋਂ ਇਲਾਵਾ ਅਦਾਕਾਰ ਸਲਮਾਨ ਖ਼ਾਨ, ਸਾਰਾ ਅਲੀ ਖ਼ਾਨ, ਅਨੰਨਿਆ ਪਾਂਡੇ ਅਤੇ ਨੇਹਾ ਕੱਕੜ ਵਰਗੇ ਸਿਤਾਰੇ ਵੀ ਆਈਫ਼ਾ ਅਵਾਰਡਸ ਲਈ ਆਬੂ ਧਾਬੀ ਪਹੁੰਚ ਚੁੱਕੇ ਹਨ।


Anuradha

Content Editor

Related News