Watch ''ਕਪੂਰ ਐਂਡ ਸੰਨਜ਼'' ਦੇ ਟ੍ਰੇਲਰ ''ਚ ਰੋਮਾਂਟਿਕ ਅਤੇ ਜਜ਼ਬਾਤੀ ਤੜਕਾ Video, Pics

Thursday, Feb 11, 2016 - 09:16 AM (IST)

ਮੁੰਬਈ : ਬਾਲੀਵੁੱਡ ਨਿਰਮਾਤਾ ਕਰਨ ਜੌਹਰ ਦੀ ਆਉਣ ਵਾਲੀ ਫਿਲਮ ''ਕਪੂਰ ਐਂਡ ਸੰਨਜ਼'' ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਇਸ ਫਿਲਮ ''ਚ ਆਲੀਆ ਭੱਟ, ਸਿਧਾਰਤ ਮਲਹੋਤਰਾ ਅਤੇ ਪਾਕਿਸਤਾਨੀ ਅਦਾਕਾਰ ਫਵਾਦ ਖਾਨ ਮੁਖ ਕਿਰਦਾਰ ''ਚ ਨਜ਼ਰ ਆਉਣਗੇ।
ਜਾਣਕਾਰੀ ਅਨੁਸਾਰ ਇਹ ਫਿਲਮ ਰੋਮਾਂਟਿਕ ਹੋਣ ਦੇ ਨਾਲ-ਨਾਲ ਬੇਹੱਦ ਭਾਵਨਾਤਮਕ ਨਜ਼ਰ ਆ ਰਹੀ ਹੈ। ਇਸ ਟ੍ਰੇਲਰ ''ਚ ਸਿਧਾਰਥ ਅਤੇ ਫਵਾਦ ਰੋਮਾਂਟਿਕ ਕਾਮੇਡੀ ਅਤੇ ਮਸਤੀ ਕਰਦੇ ਨਜ਼ਰ ਆ ਰਹੇ ਹਨ। ਇਨ੍ਹਾਂ ਤੋਂ ਇਲਾਵਾ ਇਸ ਫਿਲਮ ''ਚ ਰਜਤ ਕਪੂਰ ਅਤੇ ਰਤਨਾ ਪਾਠਕ ਵੀ ਨਜ਼ਰ ਆਉਣਗੇ। ਜ਼ਿਕਰਯੋਗ ਹੈ ਕਿ ਇਸ ਫਿਲਮ ਦੇ ਨਿਰਦੇਸ਼ਕ ਸ਼ਕੁਨ ਬਤਰਾ ਨੇ ਇਸ ਤੋਂ ਪਹਿਲਾਂ ਫਿਲਮ ''ਏਕ ਮੈਂ ਔਰ ਏਰ ਤੂੰ'' ''ਚ ਕਰਨ ਜੌਹਰ ਨਾਲ ਕੰਮ ਕੀਤਾ ਸੀ। ਫਿਲਮ ''ਕਪੂਰ ਐਂਡ ਸੰਨਜ਼'' 18 ਮਾਰਚ, 2016 ਨੂੰ ਰਿਲੀਜ਼ ਹੋਵੇਗੀ।


Related News