ਭਾਰਤ ਦੇ ਨਕਸ਼ੇ ’ਤੇ ਚੱਲਣਾ ਅਕਸ਼ੇ ਕੁਮਾਰ ਲਈ ਬਣਿਆ ਮੁਸੀਬਤ, ਗ੍ਰਹਿ ਮੰਤਰਾਲੇ ਨੂੰ ਮਿਲੀ ਸ਼ਿਕਾਇਤ
Wednesday, Feb 15, 2023 - 01:13 PM (IST)

ਮੁੰਬਈ (ਬਿਊਰੋ)– ਅਕਸ਼ੇ ਕੁਮਾਰ ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਸੈਲਫੀ’ ਦੀ ਪ੍ਰਮੋਸ਼ਨ ਕਰ ਰਹੇ ਹਨ। ਆਮ ਤੇ ਖ਼ਾਸ ਦੇ ਨਾਲ-ਨਾਲ ਉਹ ਇਸ ਫ਼ਿਲਮ ਦੇ ਗੀਤਾਂ ’ਤੇ ਡਾਂਸ ਕਰ ਰਹੇ ਹਨ ਪਰ ਦੂਜੇ ਪਾਸੇ ਇਕ ਗਲਤੀ ਕਾਰਨ ਉਹ ਮੁਸ਼ਕਿਲਾਂ ’ਚ ਘਿਰਦੇ ਜਾ ਰਹੇ ਹਨ। ਉਨ੍ਹਾਂ ਖ਼ਿਲਾਫ਼ ਗ੍ਰਹਿ ਮੰਤਰਾਲੇ ’ਚ ਸ਼ਿਕਾਇਤ ਦਰਜ ਕਰਵਾਈ ਗਈ ਹੈ। ਉਨ੍ਹਾਂ ’ਤੇ ਭਾਰਤ ਦੇ ਨਕਸ਼ੇ ਦਾ ਅਪਮਾਨ ਕਰਨ ਦਾ ਦੋਸ਼ ਹੈ।
ਇਹ ਖ਼ਬਰ ਵੀ ਪੜ੍ਹੋ : ਨਹੀਂ ਰਹੇ ਜਾਵੇਦ ਖ਼ਾਨ ਅਮਰੋਹੀ, 'ਲਗਾਨ' ਤੇ 'ਚੱਕ ਦੇ ਇੰਡੀਆ' ਵਰਗੀਆਂ ਫ਼ਿਲਮਾਂ ਤੋਂ ਬਣਾਈ ਸੀ ਪਛਾਣ
ਦਰਅਸਲ, ਜੇਕਰ ਤੁਹਾਨੂੰ ਯਾਦ ਹੋਵੇ ਤਾਂ ਕੁਝ ਦਿਨ ਪਹਿਲਾਂ ਉਨ੍ਹਾਂ ਦੀ ਇਕ ਵੀਡੀਓ ਸਾਹਮਣੇ ਆਈ ਸੀ, ਜਿਸ ’ਚ ਅਕਸ਼ੇ ਕੁਮਾਰ ਇਕ ਇੰਟਰਨੈਸ਼ਨਲ ਏਅਰਲਾਈਨਜ਼ ਨੂੰ ਪ੍ਰਮੋਟ ਕਰਦੇ ਨਜ਼ਰ ਆ ਰਹੇ ਸਨ। ਇਸ ’ਚ ਉਹ ਗਲੋਬ ’ਤੇ ਸੈਰ ਕਰਦੇ ਨਜ਼ਰ ਆਏ ਪਰ ਜਿਥੇ ਉਨ੍ਹਾਂ ਦੇ ਪੈਰ ਪਏ ਸਨ, ਉਸ ਦੇ ਬਿਲਕੁਲ ਹੇਠਾਂ ਭਾਰਤ ਦਾ ਨਕਸ਼ਾ ਸੀ।
ਹੁਣ ਇਸ ਕਾਰਨ ਉਨ੍ਹਾਂ ਖ਼ਿਲਾਫ਼ ਸ਼ਿਕਾਇਤ ਆਈ ਸੀ। ਭਾਵਨਾਵਾਂ ਨੂੰ ਠੇਸ ਪੁੱਜਣ ’ਤੇ ਐਡਵੋਕੇਟ ਵਰਿੰਦਰ ਪੰਜਾਬੀ ਨੇ ਜ਼ਿਲ੍ਹੇ ਦੇ ਐੱਸ. ਪੀ. ਸਮੇਤ ਗ੍ਰਹਿ ਮੰਤਰਾਲੇ ਨੂੰ ਸ਼ਿਕਾਇਤ ਕੀਤੀ।
ਅਕਸ਼ੇ ਕੁਮਾਰ ਨੇ ਵੀਡੀਓ ਨੂੰ ਸਾਂਝਾ ਕਰਦਿਆਂ ਲਿਖਿਆ ਸੀ, ‘‘ਐਂਟਰਟੇਨਰ ਉੱਤਰੀ ਅਮਰੀਕਾ ’ਚ 100 ਫ਼ੀਸਦੀ ਸ਼ੁੱਧ ਘਰੇਲੂ ਮਨੋਰੰਜਨ ਲਿਆਉਣ ਲਈ ਤਿਆਰ ਹਨ। ਆਪਣੀਆਂ ਸੀਟ ਬੈਲਟਾਂ ਨੂੰ ਬੰਨ੍ਹੋ, ਅਸੀਂ ਮਾਰਚ ’ਚ ਆ ਰਹੇ ਹਾਂ।’’
ਇਸ ਵੀਡੀਓ ’ਚ ਦਿਸ਼ਾ ਪਾਟਨੀ, ਨੋਰਾ ਫਤੇਹੀ, ਮੌਨੀ ਰਾਏ ਤੇ ਸੋਨਮ ਬਾਜਵਾ ਵੀ ਨਜ਼ਰ ਆਈਆਂ। ਹਾਲਾਂਕਿ ਉਨ੍ਹਾਂ ਦਾ ਪੈਰ ਸਹੀ ਜਗ੍ਹਾ ’ਤੇ ਗਿਆ ਤੇ ਉਹ ਇਸ ਜਾਲ ਤੋਂ ਬਚ ਗਈਆਂ ਤੇ ਅਕਸ਼ੇ ਕੁਮਾਰ ਫਸ ਗਏ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
Related News
ਪ੍ਰੀਖਿਆ ਨੂੰ ਲੈ ਕੇ 8ਵੀਂ, 10ਵੀਂ ਤੇ 12ਵੀਂ ਦੇ ਵਿਦਿਆਰਥੀਆਂ ਲਈ ਵੱਡੀ ਖ਼ਬਰ, ਸਿੱਖਿਆ ਮੰਤਰੀ ਵੱਲੋਂ ਸਖ਼ਤ ਹੁਕਮ ਜਾਰੀ
