‘ਪੂਰਾ ਦੇਸ਼ ਭਾਰਤੀ ਵਿਗਿਆਨੀਆਂ ਦੀ ਅਨੋਖੀ ਜਰਨੀ ‘ਦਿ ਵੈਕਸੀਨ ਵਾਰ’ ਨੂੰ ਵੱਡੇ ਪਰਦੇ ’ਤੇ ਦੇਖੇ’
Monday, Oct 02, 2023 - 05:41 PM (IST)
ਮੁੰਬਈ (ਬਿਊਰੋ)– ਰਾਸ਼ਟਰੀ ਪੁਰਸਕਾਰ ਜੇਤੂ ਨਿਰਦੇਸ਼ਕ ਵਿਵੇਕ ਰੰਜਨ ਅਗਨੀਹੋਤਰੀ ਦੀ ਫ਼ਿਲਮ ‘ਦਿ ਵੈਕਸੀਨ ਵਾਰ’ 28 ਸਤੰਬਰ ਨੂੰ ਦੁਨੀਆ ਭਰ ਦੇ ਵੱਡੇ ਪਰਦੇ ’ਤੇ ਰਿਲੀਜ਼ ਹੋਈ। ਜਿਨ੍ਹਾਂ ਲੋਕਾਂ ਨੇ ਫ਼ਿਲਮ ਦੇਖੀ ਹੈ, ਉਹ ਕਾਸਟ ਤੇ ਕਰਿਊ ਦੀ ਤਾਰੀਫ਼ ਕਰਦੇ ਨਹੀਂ ਥੱਕ ਰਹੇ ਹਨ।
ਕਈ ਥਾਵਾਂ ’ਤੇ ਸਿਨੇਮਾਘਰ ‘ਭਾਰਤ ਮਾਤਾ ਕੀ ਜੈ’ ਦੇ ਨਾਅਰਿਆਂ ਨਾਲ ਗੂੰਜ ਉੱਠੇ। ਜਿਵੇਂ ਕਿ ਫ਼ਿਲਮ ਭਾਰਤ, ਭਾਰਤੀ ਵਿਗਿਆਨੀਆਂ ਤੇ ਔਰਤਾਂ ਦੀ ਭਾਵਨਾ ਦਾ ਜਸ਼ਨ ਮਨਾਉਂਦੀ ਹੈ ਤੇ ਦੇਸ਼ ਨੂੰ ਸੁਰੱਖਿਅਤ ਬਣਾਉਣ ਲਈ ਟੀਕੇ ਵਿਕਸਤ ਕਰਨ ’ਚ ਉਨ੍ਹਾਂ ਦੇ ਯਤਨਾਂ ਨੂੰ ਵੀ ਉਜਾਗਰ ਕਰਦੀ ਹੈ।
ਇਹ ਖ਼ਬਰ ਵੀ ਪੜ੍ਹੋ : ਐਸ਼ਵਰਿਆ ਨੇ ਗੋਲਡਨ ਸ਼ਿਮਰੀ ਗਾਊਨ ਪਾ ਕੇ ਰੈਂਪ ’ਤੇ ਕੀਤੀ ਵਾਕ, ਨਵੇਂ ਹੇਅਰ ਕਲਰ ਨੇ ਵਧਾਈ ਖ਼ੂਬਸੂਰਤੀ
ਇਸ ਲਈ ਨਿਰਮਾਤਾਵਾਂ ਨੇ ਟਿਕਟਾਂ ’ਤੇ ‘ਬਾਏ 1 ਗੈੱਟ 1’ ਦਾ ਆਫ਼ਰ ਸ਼ੁਰੂ ਕੀਤਾ ਹੈ। ਅਗਨੀਹੋਤਰੀ ਨੇ ਕਿਹਾ, ‘‘ਅਜਿਹਾ ਕੋਈ ਵੀ ਨਹੀਂ ਹੈ, ਜਿਸ ਦੇ ਸਰੀਰ ’ਚ ਇਹ ਟੀਕਾ ਨਹੀਂ ਹੈ। ਇਹ ਫ਼ਿਲਮ ਭਾਰਤ, ਸਾਡੇ ਵਿਗਿਆਨੀਆਂ ਤੇ ਮਹਾਨ ਭਾਰਤੀ ਭਾਵਨਾ ਦਾ ਜਸ਼ਨ ਹੈ। ਕਿਰਪਾ ਕਰਕੇ ਆਪਣੇ ਪਰਿਵਾਰ ਨਾਲ ‘ਦਿ ਵੈਕਸੀਨ ਵਾਰ’ ਦੇਖੋ ਤੇ ਯਕੀਨੀ ਬਣਾਓ ਕਿ ਤੁਸੀਂ ਇਹ ਫ਼ਿਲਮ ਆਪਣੇ ਬੱਚਿਆਂ ਨੂੰ ਦਿਖਾਓ।’’
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।