‘ਦਿ ਦਿੱਲੀ ਫਾਈਲਜ਼’ ਲਈ ਫੀਮੇਲ ਲੀਡਿੰਗ ਲੇਡੀ ਦੀ ਭਾਲ ਸ਼ੁਰੂ

Wednesday, Aug 07, 2024 - 12:38 PM (IST)

‘ਦਿ ਦਿੱਲੀ ਫਾਈਲਜ਼’ ਲਈ ਫੀਮੇਲ ਲੀਡਿੰਗ ਲੇਡੀ ਦੀ ਭਾਲ ਸ਼ੁਰੂ

ਮੁੰਬਈ (ਬਿਊਰੋ) - ਵਿਵੇਕ ਰੰਜਨ ਅਗਨੀਹੋਤਰੀ ਨੇ ਆਪਣੇ ਅਧਿਕਾਰਿਤ ਸੋਸ਼ਲ ਮੀਡੀਆ ਹੈਂਡਲ ’ਤੇ ਆਉਣ ਵਾਲੀ ਫਿਲਮ ‘ਦਿ ਦਿੱਲੀ ਫਾਈਲਜ਼’ ਲਈ ਇਕ ਦਿਲਚਸਪ ਐਲਾਨ ਕੀਤਾ ਹੈ। ਇਹ ਫਿਲਮ ਉਸ ਦੀ ਮਸ਼ਹੂਰ ਤਿਕੜੀ ਦੀ ਅੰਤਿਮ ਕਿਸ਼ਤ ਹੋਵੇਗੀ, ਜਿਸ ਵਿਚ ‘ਇਮਬੁੱਧ’ ਤੇ ਅਭਿਸ਼ੇਕ ਅਗਰਵਾਲ ਆਰਟਸ ਦੀ ‘ਦਿ ਤਾਸ਼ਕੰਦ ਫਾਈਲਜ਼’ ਅਤੇ ‘ਦਿ ਕਸ਼ਮੀਰ ਫਾਈਲਜ਼’ ਸ਼ਾਮਿਲ ਹਨ। 

ਇਹ ਖ਼ਬਰ ਵੀ ਪੜ੍ਹੋ - ਅਦਾਕਾਰਾ ਦੀਪਿਕਾ ਪਾਦੂਕੋਣ ਨੇ ਦਿੱਤਾ ਪੁੱਤਰ ਨੂੰ ਜਨਮ! ਹਸਪਤਾਲ ਤੋਂ ਵਾਇਰਲ ਹੋਈ ਤਸਵੀਰ

ਫਿਲਮ ਦੀ ਲੀਡ ਅਦਾਕਾਰਾ ਲਈ ਕਾਸਟਿੰਗ ਕਾਲ ਸ਼ੁਰੂ ਕਰ ਦਿੱਤੀ ਗਈ ਹੈ। ਵਿਵੇਕ ਅਗਨੀਹੋਤਰੀ ਨੇ ਇਕ ਵੀਡੀਓ ਪੋਸਟ ਕੀਤਾ, ਜਿਸ ਵਿਚ ਉਸਨੇ ਦੱਸਿਆ ਕਿ ਉਹ ਇਕ ਅਜਿਹੀ ਅਦਾਕਾਰਾ ਦੀ ਭਾਲ ਕਰ ਰਹੇ ਹਨ ਜੋ ਹਿੰਦੀ ਚੰਗੀ ਤਰ੍ਹਾਂ ਸਮਝਦੀ ਹੋਵੇ ਤੇ ਸਹੀ ਬੋਲ ਸਕਦੀ ਹੋਵੇ। ਬੰਗਾਲੀ ਉਮੀਦਵਾਰਾਂ ਨੂੰ ਤਰਜੀਹ ਦਿੱਤੀ ਜਾ ਸਕਦੀ ਹੈ ਪਰ ਇਹ ਮਾਪਦੰਡ ਫਲੈਕਸੀਬਲ ਹਨ ਬਸ਼ਰਤੇ ਉਮੀਦਵਾਰ ਭੂਮਿਕਾ ਲਈ ਢੁਕਵਾਂ ਅਤੇ ਪ੍ਰਤਿਭਾਸ਼ਾਲੀ ਹੋਵੇ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

 


author

sunita

Content Editor

Related News