ਬਿਜ਼ੀ ਸ਼ੈਡਿਊਲ ’ਚੋਂ ਸਮਾਂ ਕੱਢ ਕੇ ਡੇਟ ’ਤੇ ਨਿਕਲੇ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ, ਕੂਲ ਮੂਡ ’ਚ ਆਏ ਨਜ਼ਰ

Monday, Sep 12, 2022 - 06:21 PM (IST)

ਬਿਜ਼ੀ ਸ਼ੈਡਿਊਲ ’ਚੋਂ ਸਮਾਂ ਕੱਢ ਕੇ ਡੇਟ ’ਤੇ ਨਿਕਲੇ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ, ਕੂਲ ਮੂਡ ’ਚ ਆਏ ਨਜ਼ਰ

ਬਾਲੀਵੁੱਡ ਡੈਸਕ- ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਦੀ ਜੋੜੀ ਸ਼ਾਨਦਾਰ ਜੋੜੀਆਂ ’ਚੋਂ ਇਕ ਹੈ। ਜਦੋਂ ਵੀ ਇਹ ਜੋੜੇ ਨੂੰ ਇਕੱਠੇ ਦੇਖਿਆ ਜਾਂਦਾ ਹੈ ਤਾਂ ਚਰਚਾ ਦਾ ਵਿਸ਼ਾ ਬਣ ਜਾਂਦੇ ਹਨ। ਬਿਜ਼ੀ ਸ਼ੈਡਿਊਲ ’ਚ ਕੰਮ ਕਰਨ ਦੇ ਬਾਵਜੂਦ ਅਨੁਸ਼ਕਾ ਅਤੇ ਵਿਰਾਟ ਅਕਸਰ ਇਕੱਠੇ ਸਮਾਂ ਬਿਤਾਉਂਦੇ ਨਜ਼ਰ ਆਉਂਦੇ ਹਨ। ਹੁਣ ਇਸ ਜੋੜੇ ਦੀਆਂ ਨਵੀਆਂ ਤਸਵੀਰਾਂ ਸਾਹਮਣੇ ਆਈਆਂ ਹਨ।  ਇਹ ਤਸਵੀਰਾਂ ਅਨੁਸ਼ਕਾ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ’ਤੇ ਸਾਂਝੀਆਂ ਕੀਤੀਆਂ ਹਨ। ਜੋ ਪ੍ਰਸ਼ੰਸਕਾਂ ਵੱਲੋਂ ਬੇਹੱਦ ਪਸੰਦ ਕੀਤੀਆਂ ਜਾ ਰਹੀਆਂ ਹਨ। 

PunjabKesari

ਇਹ ਵੀ ਪੜ੍ਹੋ : ਗੁਰੂ ਰੰਧਾਵਾ ਦੀ ਐਲਬਮ ‘ਮੈਨ ਆਫ਼ ਦਾ ਮੂਨ’ ਤੋਂ ‘ਫੇਕ ਲਵ’ ਦੀ ਮਿਊਜ਼ਿਕ ਵੀਡੀਓ ਹੋਈ ਰਿਲੀਜ਼

ਇਨ੍ਹਾਂ ਤਸਵੀਰਾਂ ’ਚ ਦੋਵੇਂ ਇਕ-ਦੂਜੇ ਨਾਲ ਸਮਾਂ ਬਿਤਾਉਂਦੇ ਨਜ਼ਰ ਆ ਰਹੇ ਹਨ। ਇਹ ਤਸਵੀਰਾਂ ਕਾਫ਼ੀ ਰੋਮਾਂਟਿਕ ਅਤੇ ਕੂਲ ਲੱਗ ਰਹੀਆਂ ਹਨ। ਲੁੱਕ ਦੀ ਗੱਲ ਕਰੀਏ ਤਾਂ ਅਦਾਕਾਰਾ ਅਨੁਸ਼ਕਾ ਸ਼ਰਮਾ ਨੇ ਗੁਲਾਬੀ ਟਰੈਕਪੈਂਟ ਅਤੇ ਕਾਲੇ ਰੰਗ ਦੀ ਸਵੈਟ ਸ਼ਰਟ ਪਾਈ ਹੈ। ਇਸ ਦੇ ਨਾਲ ਅਦਾਕਾਰਾ ਨੇ ਆਪਣੇ ਵਾਲਾਂ ਦੀ ਪੌਨੀ ਕੀਤੀ ਹੋਈ ਹੈ। 

PunjabKesari

ਇਸ ਦੇ ਨਾਲ ਤਸਵੀਰਾਂ ’ਚ ਵਿਰਾਟ ਨੇ ਕਾਲੇ ਰੰਗ ਦੀ ਪੈਂਟ ਦੇ ਨਾਲ ਇਕ ਆਰਾਮਦਾਇਕ ਹੂਡੀ ’ਚ ਨਜ਼ਰ ਆ ਰਹੇ ਹਨ। ਦੋਵੇਂ ਤਸਵੀਰਾਂ ’ਚ ਕਾਫ਼ੀ ਸ਼ਾਨਦਾਰ ਲੱਗ ਰਹੇ ਹਨ। ਇਕ ਤਸਵੀਰ ’ਚ ਜੋੜਾ ਸੈਲਫ਼ੀ ਕਲਿੱਕ  ਕਰ ਰਿਹਾ ਹੈ। ਜਿਸ ਨੂੰ ਪ੍ਰਸ਼ੰਸਕ ਬੇਹੱਦ ਪਸੰਦ ਕਰ ਰਹੇ ਹਨ। 

PunjabKesari

ਇਹ ਵੀ ਪੜ੍ਹੋ : ਅਰਜੁਨ ਕਪੂਰ ਅਤੇ ਭੂਮੀ ਨਵੀਂ ਫ਼ਿਲਮ ਦੀ ਸ਼ੂਟਿੰਗ ਲਈ ਲੰਡਨ ਹੋਏ ਰਵਾਨਾ, ਇਸ ਰੋਮਾਂਟਿਕ ਫ਼ਿਲਮ ’ਚ ਆਉਣਗੇ ਨਜ਼ਰ

ਅਨੁਸ਼ਕਾ ਦੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਅਨੁਸ਼ਕਾ ਇਨ੍ਹੀਂ ਦਿਨੀਂ ‘ਚੱਕਦਾ ਐਕਸਪ੍ਰੈਸ’ ਦੀ ਸ਼ੂਟਿੰਗ ’ਚ ਰੁੱਝੀ ਹੋਈ ਹੈ। ਨੈੱਟਫ਼ਲਿਕਸ ’ਤੇ ਰਿਲੀਜ਼ ਹੋਣ ਵਾਲੀ ਇਸ ਫ਼ਿਲਮ ’ਚ ਉਹ ਕ੍ਰਿਕਟਰ ਝੂਲਨ ਗੋਸਵਾਮੀ ਦਾ ਕਿਰਦਾਰ ਨਿਭਾਅ ਰਹੀ ਹੈ। ਇਸ ਫ਼ਿਲਮ ਨਾਲ ਉਹ ਤਿੰਨ ਸਾਲ ਬਾਅਦ ਪਰਦੇ ’ਤੇ ਵਾਪਸੀ ਕਰੇਗੀ। 


author

Shivani Bassan

Content Editor

Related News