ਮਹਾਕੁੰਭ ਦੀ ਵਾਇਰਲ ਗਰਲ ਮੋਨਾਲੀਸਾ ਨੇ ਰਚਾਇਆ ਵਿਆਹ ? ਤਸਵੀਰਾਂ ਹੋਈਆਂ ਵਾਇਰਲ

Friday, Jan 09, 2026 - 10:28 AM (IST)

ਮਹਾਕੁੰਭ ਦੀ ਵਾਇਰਲ ਗਰਲ ਮੋਨਾਲੀਸਾ ਨੇ ਰਚਾਇਆ ਵਿਆਹ ? ਤਸਵੀਰਾਂ ਹੋਈਆਂ ਵਾਇਰਲ

ਮੁੰਬਈ- ਸਾਲ 2025 ਮਹਾਕੁੰਭ ਦੀ ਵਾਇਰਲ ਗਰਲ ਮੋਨਾਲੀਸਾ ਭੋਸਲੇ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ। ਦਰਅਸਲ ਸੋਸ਼ਲ ਮੀਡੀਆ 'ਤੇ ਮੋਨਾਲੀਸਾ ਦੇ ਵਿਆਹ ਦੀਆਂ ਖਬਰਾਂ ਤੇਜ਼ੀ ਨਾਲ ਫੈਲ ਰਹੀਆਂ ਹਨ, ਜਿਸ ਨੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ। ਇਸ ਵਿਆਹ ਦੀਆਂ ਕੁੱਝ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਇਸ ਤੋਂ ਪਹਿਲਾਂ ਕਿ ਤੁਸੀਂ ਵੀ ਇਸ ਨੂੰ ਸੱਚ ਮੰਨ ਲਓ, ਇਥੇ ਤੁਹਾਨੂੰ ਸਪਸ਼ਟ ਕਰ ਦੇਈਏ ਕਿ ਇਹ ਵਿਆਹ ਅਸਲੀ ਨਹੀਂ ਹੈ, ਦਰਅਸਲ ਇਹ ਇਕ ਗਾਣੇ ਵਿਚ ਫਿਲਮਾਇਆ ਗਿਆ ਸੀਨ ਹੈ। ਦੱਸ ਦੇਈਏ ਕਿ ਮੋਨਾਲੀਸਾ ਦਾ ਇੱਕ ਨਵਾਂ ਪੰਜਾਬੀ ਮਿਊਜ਼ਿਕ ਵੀਡੀਓ ‘ਦਿਲ ਜਾਨੀਆ’ (Dil Janiya) ਰਿਲੀਜ਼ ਹੋਇਆ ਹੈ। 

ਇਹ ਵੀ ਪੜ੍ਹੋ: ‘ਬਾਲਿਕਾ ਵਧੂ’ ਫੇਮ ਅਵਿਕਾ ਗੌਰ ਨੇ ਪ੍ਰੈਗਨੈਂਸੀ ਦੀਆਂ ਅਫਵਾਹਾਂ ‘ਤੇ ਤੋੜੀ ਚੁੱਪ; ਦੱਸਿਆ ਪੂਰਾ ਸੱਚ

PunjabKesari

ਇਸ ਵੀਡੀਓ ਵਿੱਚ ਮੋਨਾਲੀਸਾ ਅਦਾਕਾਰ ਸਮਰਥ ਮਹਿਤਾ ਨਾਲ ਸਮੁੰਦਰ ਦੇ ਕੰਢੇ ਰੋਮਾਂਸ ਕਰਦੀ ਨਜ਼ਰ ਆ ਰਹੀ ਹੈ। ਵੀਡੀਓ ਵਿੱਚ ਦੋਵਾਂ ਦੀ ਲਵ ਸਟੋਰੀ ਦਿਖਾਈ ਗਈ ਹੈ, ਜਿੱਥੇ ਉਹ ਅੱਗ ਦੇ ਚਾਰੇ ਪਾਸੇ ਫੇਰੇ ਲੈ ਕੇ ਵਿਆਹ ਕਰਦੇ ਵੀ ਦਿਖਾਈ ਦੇ ਰਹੇ ਹਨ। ਖਾਸ ਗੱਲ ਇਹ ਹੈ ਕਿ ਇਸ ਗਾਣੇ ਨੂੰ ਚੰਡੀਗੜ੍ਹ ਦੀ ਰਹਿਣ ਵਾਲੀ ਗਾਇਕਾ ਲਾਈਸਲ ਰਾਏ (Laisel Rai) ਨੇ ਗਾਇਆ ਹੈ। ਹੁਣ ਤੱਕ ਇਸ ਵੀਡੀਓ 'ਤੇ ਹਜ਼ਾਰਾਂ ਵਿਊਜ਼ ਅਤੇ ਸੈਂਕੜੇ ਕਮੈਂਟ ਆ ਚੁੱਕੇ ਹਨ। ਪ੍ਰਸ਼ੰਸਕ ਮੋਨਾਲੀਸਾ ਦੀ ਐਕਟਿੰਗ ਦੇ ਨਾਲ-ਨਾਲ ਉਸ ਦੇ ਜ਼ਬਰਦਸਤ ਟ੍ਰਾਂਸਫਾਰਮੇਸ਼ਨ (ਬਦਲਾਅ) ਦੀ ਵੀ ਕਾਫੀ ਤਾਰੀਫ ਕਰ ਰਹੇ ਹਨ।

ਇਹ ਵੀ ਪੜ੍ਹੋ: 'ਧੁਰੰਦਰ' 'ਤੇ ਲੱਗ ਗਿਆ ਬੈਨ ! IMPPA ਨੇ ਖਾੜੀ ਦੇਸ਼ਾਂ 'ਚ ਫਿਲਮ ਤੋਂ ਪਾਬੰਦੀ ਹਟਾਉਣ ਲਈ PM ਮੋਦੀ ਤੋਂ ਮੰਗੀ ਮਦਦ

PunjabKesari

ਬਾਲੀਵੁੱਡ ਫਿਲਮਾਂ ਵੱਲ ਵਧੇ ਕਦਮ 

ਮਹਾਕੁੰਭ ਤੋਂ ਸ਼ੁਰੂ ਹੋਇਆ ਮੋਨਾਲੀਸਾ ਦਾ ਸਫਰ ਹੁਣ ਫਿਲਮਾਂ ਤੱਕ ਪਹੁੰਚ ਗਿਆ ਹੈ। ਰਿਪੋਰਟਾਂ ਅਨੁਸਾਰ, ਉਹ ਜਲਦੀ ਹੀ ਫਿਲਮ ‘ਦਿ ਡਾਇਰੀ ਆਫ ਮਨੀਪੁਰ’ ਵਿੱਚ ਨਜ਼ਰ ਆਵੇਗੀ। ਇਸ ਫਿਲਮ ਨੂੰ ਸਨੋਜ ਮਿਸ਼ਰਾ ਬਣਾ ਰਹੇ ਹਨ ਅਤੇ ਮੋਨਾਲੀਸਾ ਇਸ ਵਿੱਚ ਅਭਿਸ਼ੇਕ ਤ੍ਰਿਪਾਠੀ ਦੇ ਨਾਲ ਮੁੱਖ ਭੂਮਿਕਾ ਨਿਭਾਏਗੀ।

ਇਹ ਵੀ ਪੜ੍ਹੋ: ਕੈਟਰੀਨਾ ਕੈਫ ਤੇ ਵਿੱਕੀ ਕੌਸ਼ਲ ਨੇ ਕੀਤਾ ਆਪਣੇ ਪੁੱਤ ਦਾ ਨਾਮਕਰਨ, ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਪਹਿਲੀ ਝਲਕ

PunjabKesari

 


author

cherry

Content Editor

Related News