ਵਿਨੀਤ ਨੇ ‘ਜਾਟ’ ’ਚ ਆਪਣੇ ਕਿਰਦਾਰ ‘ਸੋਮੁਲੁ’ ਲਈ ਨਿਰਦੇਸ਼ਕ ਨੂੰ ਦਿੱਤਾ ਸਿਹਰਾ
Tuesday, Apr 15, 2025 - 04:29 PM (IST)

ਮੁੰਬਈ - ਅਦਾਕਾਰਾ ਵਿਨੀਤ ਕੁਮਾਰ ਸਿੰਘ 2025 ਦੀ ਸ਼ੁਰੂਆਤ ਤੋਂ ਹੀ ਸੁਰਖੀਆਂ ਵਿਚ ਹਨ। ਫਿਲਮ ‘ਛਾਵਾ’ ਨਾਲ ਇਸ ਸਾਲ ਦੀ ਸ਼ੁਰੂਆਤ ਧਮਾਕੇਦਾਰ ਤਰੀਕੇ ਨਾਲ ਕਰਨ ਵਾਲੇ ਵਿਨੀਤ ਨੇ ‘ਸੁਪਰ ਬੁਆਇਜ਼ ਆਫ ਮਾਲੇਗਾਂਓ’ ਤੇ ਹੁਣ ‘ਜਾਟ’ ਵਿਚ ਵੀ ਸ਼ਾਨਦਾਰ ਅਭਿਨੈ ਕੀਤਾ ਹੈ।
ਪ੍ਰਭਾਵਸ਼ਾਲੀ ਅਭਿਨੈ ਨਾਲ ਵਿਨੀਤ ਨੇ ਅਜਿਹੇ ਕਲਾਕਾਰ ਦੇ ਵਜੋਂ ਪਛਾਣ ਬਣਾਈ ਹੈ, ਜੋ ਕਿਸੇ ਵੀ ਮੁਸ਼ਕਿਲ ਭੂਮਿਕਾ ਨੂੰ ਬੇਹੱਦ ਸੌਖਾਲੇ ਨਿਭਾ ਸਕਦਾ ਹੈ। ਵਿਨੀਤ ਨਰਮ ਤੇ ਵਿਵਹਾਰਕ ਸੁਭਾਅ ਲਈ ਵੀ ਜਾਣੇ ਜਾਂਦੇ ਹਨ। ਹੁਣੇ ਜਿਹੇ ਵਿਨੀਤ ਨੇ ਸੋਸ਼ਲ ਮੀਡੀਆ ’ਤੇ ‘ਜਾਟ’ ਦੀ ਪੂਰੀ ਟੀਮ ਨੂੰ ਯਾਦਗਾਰ ਪ੍ਰਾਜੈਕਟ ਦੇਣ ਲਈ ਧੰਨਵਾਦ ਦਿੱਤਾ।
ਵਿਨੀਤ ਨੇ ਲਿਖਿਆ ਕਿ ‘ਜਾਟ’ ਉਨ੍ਹਾਂ ਲਈ ਹਮੇਸ਼ਾ ਯਾਦਗਾਰ ਰਹੇਗੀ, ਕਿਉਂਕਿ ਇਹ ਪਹਿਲੀ ਨੈਗੇਟਿਵ ਭੂਮਿਕਾ ਸੀ। ਨਾਲ ਹੀ ਇਹ ਉਨ੍ਹਾਂ ਦੀ ਪਹਿਲੀ ਸਾਊਥ ਫਿਲਮ ਵੀ ਹੈ। ਉਨ੍ਹਾਂ ਦੀ ਧੰਨਵਾਦ ਪੋਸਟ ਇਸ ਲਈ ਵੀ ਖਾਸ ਹੈ, ਕਿਉਂਕਿ ਉਨ੍ਹਾਂ ਨੇ ਸਿਰਫ ਟੀਮ ਨੂੰ ਹੀ ਨਹੀਂ, ਸਗੋਂ ਆਪਣੇ ਫੈਨਜ਼ ਤੇ ਆਲੋਚਕਾਂ ਨੂੰ ਵੀ ਇਸ ਸਫਰ ਵਿਚ ਅਹਿਮ ਭੂਮਿਕਾ ਨਿਭਾਉਣ ਲਈ ਦਿਲੋਂ ਧੰਨਵਾਦ ਕਿਹਾ, ਜੋ ਉਨ੍ਹਾਂ ਨੂੰ ਲਗਾਤਾਰ ਬਿਹਤਰ ਬਣਨ ਦੀ ਪ੍ਰੇਰਨਾ ਦਿੰਦੇ ਹਨ।