ਵਿਕਰਾਂਤ ਮੈਸੀ ''ਸੈਕਟਰ-36'' ਨਾਲ ਬਟੋਰ ਰਹੇ ਸੁਰਖੀਆਂ

Sunday, Aug 25, 2024 - 09:22 AM (IST)

ਵਿਕਰਾਂਤ ਮੈਸੀ ''ਸੈਕਟਰ-36'' ਨਾਲ ਬਟੋਰ ਰਹੇ ਸੁਰਖੀਆਂ

ਮੁੰਬਈ- ਫਿਲਮ '12ਵੀਂ ਫੇਲ' 'ਚ ਆਪਣੀ ਜ਼ਬਰਦਸਤ ਅਦਾਕਾਰੀ ਨਾਲ ਸਾਰਿਆਂ ਨੂੰ ਪ੍ਰਭਾਵਿਤ ਕਰਨ ਤੋਂ ਬਾਅਦ ਵਿਕਰਾਂਤ ਮੈਸੀ ਹੁਣ ਆਪਣੀ ਅਗਲੀ ਫਿਲਮ 'ਸੈਕਟਰ-36' ਨਾਲ ਕਾਫੀ ਸੁਰਖੀਆਂ ਬਟੋਰ ਰਹੇ ਹਨ। ਫਿਲਮ ਦਾ ਪ੍ਰੀਮੀਅਰ ਮੈਲਬੌਰਨ ਦੇ ਇੰਡੀਅਨ ਫਿਲਮ ਫੈਸਟੀਵਲ ਵਿਚ ਹੋਇਆ, ਜਿੱਥੇ ਵਿਕਰਾਂਤ ਨੇ ਸ਼ਿਰਕਤ ਕਰਨ ਤੋਂ ਬਾਅਦ ਆਪਣੇ ਪ੍ਰਸ਼ੰਸਕਾਂ ਨਾਲ ਇਸ ਪਲ ਨੂੰ ਸਾਂਝਾ ਕੀਤਾ। ਉਹ ਪ੍ਰਸ਼ੰਸਕਾਂ ਨੂੰ ਮਿਲਦੇ ਅਤੇ ਸ਼ੁਭਕਾਮਨਾਵਾਂ ਲੈਂਦੇ ਨਜ਼ਰ ਆਏ।

ਇਹ ਖ਼ਬਰ ਵੀ ਪੜ੍ਹੋ -ਫ਼ਿਲਮ ਨਿਰਮਾਤਾ ਨਾਰੀ ਹੀਰਾ ਦਾ ਹੋਇਆ ਦਿਹਾਂਤ, ਦੁਪਹਿਰ ਨੂੰ ਕੀਤਾ ਜਾਵੇਗਾ ਸੰਸਕਾਰ

ਵਿਕਰਾਂਤ ਨੇ ਆਪਣੇ ਸੋਸ਼ਲ ਮੀਡੀਆ ’ਤੇ ਫੈਸਟੀਵਲ ਦੌਰਾਨ ਆਪਣੇ ਅਨੁਭਵ ਦੀਆਂ ਕੁਝ ਝਲਕੀਆਂ ਸਾਂਝੀਆਂ ਕੀਤੀਆਂ ਹਨ, ਜਿਸ ਵਿਚ 'ਸੈਕਟਰ-36' ਦੀ ਸਕ੍ਰੀਨਿੰਗ ਦੌਰਾਨ ਸਟੇਜ 'ਤੇ ਬਿਤਾਇਆ ਸਮਾਂ ਵੀ ਸ਼ਾਮਿਲ ਹੈ। ਉਸ ਦਾ ਧੰਨਵਾਦ ਕਰਦੇ ਹੋਏ, ਉਸਨੇ ਲਿਖਿਆ - “ਮੈਲਬੌਰਨ, ਤੁਸੀਂ ਮੇਰਾ ਦਿਲ ਜਿੱਤ ਲਿਆ ਹੈ। ’’ ਵਿਕਰਾਂਤ ਨੇ '12ਵੀਂ ਫੇਲ' ਨਾਲ ਕਾਫੀ ਧਿਆਨ ਖਿੱਚਿਆ ਹੈ, ਜਿਸ ਨੂੰ ਮੈਲਬੌਰਨ-2024 ਦੇ ਇੰਡੀਅਨ ਫਿਲਮ ਫੈਸਟੀਵਲ ’ਚ ਬੈਸਟ ਫਿਲਮ ਦਾ ਐਵਾਰਡ ਵੀ ਮਿਲਿਆ ਹੈ। 'ਸੈਕਟਰ-36' ਦਾ ਪ੍ਰੀਮੀਅਰ 13 ਸਤੰਬਰ ਨੂੰ ਨੈੱਟਫਲਿਕਸ 'ਤੇ ਹੋਣ ਜਾ ਰਿਹਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News