ਰਿਤਿਕ ਰੌਸ਼ਨ ਤੇ ਸੈਫ ਅਲੀ ਖ਼ਾਨ ਦੀ ਫ਼ਿਲਮ ‘ਵਿਕਰਮ ਵੇਧਾ’ ਨੇ ਪਹਿਲੇ ਦਿਨ ਕਮਾਏ ਇੰਨੇ ਕਰੋੜ ਰੁਪਏ

Saturday, Oct 01, 2022 - 01:51 PM (IST)

ਰਿਤਿਕ ਰੌਸ਼ਨ ਤੇ ਸੈਫ ਅਲੀ ਖ਼ਾਨ ਦੀ ਫ਼ਿਲਮ ‘ਵਿਕਰਮ ਵੇਧਾ’ ਨੇ ਪਹਿਲੇ ਦਿਨ ਕਮਾਏ ਇੰਨੇ ਕਰੋੜ ਰੁਪਏ

ਮੁੰਬਈ (ਬਿਊਰੋ)– ‘ਵਿਕਰਮ ਵੇਧਾ’ ਦਾ ਟਰੇਲਰ ਦੇਖਣ ਤੋਂ ਬਾਅਦ ਜਿਸ ਤਰ੍ਹਾਂ ਲੋਕ ਉਤਸ਼ਾਹਿਤ ਹੋਏ ਸਨ, ਉਸ ਨੂੰ ਦੇਖ ਕੇ ਮੰਨਿਆ ਜਾ ਰਿਹਾ ਸੀ ਕਿ ਫ਼ਿਲਮ ਦਾ ਕ੍ਰੇਜ਼ ਜ਼ਬਰਦਸਤ ਹੋਵੇਗਾ। ਫ਼ਿਲਮ ਦੇ ਦੋਵਾਂ ਸਿਤਾਰਿਆਂ ਰਿਤਿਕ ਰੌਸ਼ਨ ਤੇ ਸੈਫ ਅਲੀ ਖ਼ਾਨ ਨੇ ਆਪਣੇ ਵਲੋਂ ਪ੍ਰਮੋਸ਼ਨ ’ਚ ਕੋਈ ਕਸਰ ਨਹੀਂ ਛੱਡੀ ਤੇ ਲੋਕਾਂ ਵਿਚਾਲੇ ਖ਼ੂਬ ਨਜ਼ਰ ਆਏ।

ਹੁਣ ਬਾਕਸ ਆਫਿਸ ’ਤੇ ‘ਵਿਕਰਮ ਵੇਧਾ’ ਦੀ ਓਪਨਿੰਗ ਕਲੈਕਸ਼ਨ ਦੇ ਅੰਕੜੇ ਆ ਗਏ ਹਨ ਤੇ ਇਹ ਦੱਸ ਰਹੇ ਹਨ ਕਿ ਫ਼ਿਲਮ ਦੀ ਸ਼ੁਰੂਆਤ ਉਮੀਦ ਤੋਂ ਹਲਕੀ ਰਹੀ ਹੈ। ਹਾਲਾਂਕਿ ਫ਼ਿਲਮ ਨੂੰ ਰੀਵਿਊਜ਼ ਚੰਗੇ ਮਿਲੇ ਹਨ ਤੇ ਸਿਨੇਮਾਘਰਾਂ ਤੋਂ ਸ਼ੁਰੂਆਤੀ ਸ਼ੋਅਜ਼ ਦੇਖ ਕੇ ਬਾਹਰ ਆ ਰਹੇ ਲੋਕ ਵੀ ਇਸ ਦੀ ਤਾਰੀਫ਼ ਕਰ ਰਹੇ ਹਨ। ਅਜਿਹੇ ’ਚ ਮੰਨਿਆ ਜਾ ਰਿਹਾ ਹੈ ਕਿ ਇਸ ਜ਼ੁਬਾਨੀ ਪ੍ਰਚਾਰ ਦਾ ਫਾਇਦਾ ‘ਵਿਕਰਮ ਵੇਧਾ’ ਨੂੰ ਹੋਣ ਵਾਲਾ ਹੈ। ਸ਼ਨੀਵਾਰ ਨੂੰ ‘ਵਿਕਰਮ ਵੇਧਾ’ ਲਈ ਐਡਵਾਂਸ ਬੁਕਿੰਗ ਵੀ ਇਸੇ ਵੱਲ ਇਸ਼ਾਰਾ ਕਰ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : ਗਾਇਕ ਪਰਮੀਸ਼ ਵਰਮਾ ਦੇ ਘਰ ਗੂੰਜੀਆਂ ਬੱਚੇ ਦੀਆਂ ਕਿਲਕਾਰੀਆਂ, ਲੱਗਾ ਵਧਾਈਆਂ ਦਾ ਤਾਂਤਾ

ਰਿਤਿਕ ਤੇ ਸੈਫ ਦੀ ਫ਼ਿਲਮ ਦੇ ਓਪਨਿੰਗ ਕਲੈਕਸ਼ਨ ਦੇ ਸ਼ੁਰੂਆਤੀ ਅਨੁਮਾਨ ਦੱਸ ਰਹੇ ਹਨ ਕਿ ਫ਼ਿਲਮ ਨੇ ਸ਼ੁੱਕਰਵਾਰ ਨੂੰ ਬਾਕਸ ਆਫਿਸ ’ਤੇ ਲਗਭਗ 10.50 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਆਖਰੀ ਅੰਕੜੇ ਇਸ ਤੋਂ ਥੋੜ੍ਹੇ ਹੋਰ ਬਿਹਤਰ ਵੀ ਹੋ ਸਕਦੇ ਹਨ ਪਰ ਬਹੁਤ ਜ਼ਿਆਦਾ ਫਰਕ ਪੈਣ ਦੀ ਉਮੀਦ ਘੱਟ ਹੈ।

ਹਾਲਾਂਕਿ ਇਸ ’ਚ ਇਕ ਪਾਜ਼ੇਟਿਵ ਸਾਈਡ ਇਹ ਹੈ ਕਿ ਸ਼ੁੱਕਰਵਾਰ ਨੂੰ ‘ਵਿਕਰਮ ਵੇਧਾ’ ਲਈ ਐਡਵਾਂਸ ਬੁਕਿੰਗ ਨਾਲ ਹੋਇਆ ਗ੍ਰਾਸ ਕਲੈਕਸ਼ਨ 2.97 ਕਰੋੜ ਰੁਪਏ ਸੀ। ਯਾਨੀ ਫ਼ਿਲਮ ਦੇਖਣ ਪਹੁੰਚੇ ਵਾਕ-ਇਨ ਦਰਸ਼ਕ ਜ਼ਿਆਦਾ ਰਹੇ, ਇਸੇ ਲਈ ਕਮਾਈ 10 ਕਰੋੜ ਰੁਪਏ ਦੇ ਪਾਰ ਪਹੁੰਚੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News