ਵਿਜੇ ਦੇਵਰਕੋਂਡਾ ਦੇ ਸੁਪਰ ਹੌਟ ਪੋਸਟਰ ਨੂੰ 4 ਘੰਟਿਆਂ ’ਚ ਮਿਲੇ 1 ਮਿਲੀਅਨ ਲਾਈਕਸ

Monday, Jul 04, 2022 - 12:45 PM (IST)

ਵਿਜੇ ਦੇਵਰਕੋਂਡਾ ਦੇ ਸੁਪਰ ਹੌਟ ਪੋਸਟਰ ਨੂੰ 4 ਘੰਟਿਆਂ ’ਚ ਮਿਲੇ 1 ਮਿਲੀਅਨ ਲਾਈਕਸ

ਮੁੰਬਈ (ਬਿਊਰੋ)– ਸਾਊਥ ਸੁਪਰਸਟਾਰ ਵਿਜੇ ਦੇਵਰਕੋਂਡਾ ਦੀ ਆਉਣ ਵਾਲੀ ਸਪੋਰਟਸ ਐਕਸ਼ਨ ਪੈਨ ਇੰਡੀਆ ਫ਼ਿਲਮ ‘ਲਾਈਗਰ’ ਦੇ ਨਵੇਂ ਪੋਸਟਰ ਨੇ ਦੇਸ਼ ਭਰ ’ਚ ਹਰ ਕਿਸੇ ਨੂੰ ਉਤਸ਼ਾਹਿਤ ਕੀਤਾ ਹੈ। ਜਦੋਂ ਤੋਂ ਪੋਸਟਰ ਰਿਲੀਜ਼ ਹੋਇਆ ਹੈ, ਹਰ ਕੋਈ ਇਸ ਨੂੰ ਲੈ ਕੇ ਚਰਚਾ ਕਰ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ : ਸਿਨੀ ਸ਼ੈੱਟੀ ਦੇ ਸਿਰ ਸਜਿਆ ‘ਮਿਸ ਇੰਡੀਆ 2022’ ਦਾ ਖ਼ਿਤਾਬ, ਜਾਣੋ ਜੇਤੂ ਬਾਰੇ ਖ਼ਾਸ ਗੱਲਾਂ

ਇਸ ਤੋਂ ਇਲਾਵਾ ਪੋਸਟਰ ਦੀ ਪ੍ਰਸਿੱਧੀ ਨੇ ਪਹਿਲਾਂ ਹੀ ਨਵੇਂ ਰਿਕਾਰਡ ਬਣਾਉਣੇ ਸ਼ੁਰੂ ਕਰ ਦਿੱਤੇ ਹਨ, ਜਿਸ ਦਾ ਸਭ ਤੋਂ ਵੱਡਾ ਕਾਰਨ 24 ਘੰਟੇ ਪੋਸਟਰ ਰਿਲੀਜ਼ ਲਈ ਟਵਿਟਰ ’ਤੇ ਟ੍ਰੈਂਡ ਹੋਣਾ ਹੈ। ਬਹੁਤ ਹੀ ਥੋੜ੍ਹੇ ਸਮੇਂ ’ਚ ਪੋਸਟਰ ਨੇ ਇੰਟਰਨੈੱਟ ’ਤੇ ਖ਼ਾਸ ਤੌਰ ’ਤੇ ਦੇਸ਼ ਦੀਆਂ ਫੀਮੇਲ ਫੈਨਜ਼, ਮਸ਼ਹੂਰ ਹਸਤੀਆਂ ਤੋਂ ਲੈ ਕੇ ਦਰਸ਼ਕਾਂ ਤੇ ਪ੍ਰਸ਼ੰਸਕਾਂ ’ਚ ਧੂਮ ਮਚਾ ਦਿੱਤੀ ਹੈ।

#SexiestPosterEver ਤੋਂ ਲੈ ਕੇ #DreamManVijay ਤੱਕ Ì·#HottestManAlive ਤੇ #FavPosterBoy ਵੀ ਨਾਮ ਦੇ ਨਾਲ ਵਿਜੇ ਦੇ ਪੋਸਟਰ ਲਈ ਸ਼ਨੀਵਾਰ ਤੋਂ ਐਤਵਾਰ ਬਾਅਦ ਭਾਰਤ ਦੇ ਟਾਪ ਟ੍ਰੈਂਡਸ ’ਚ ਸ਼ਾਮਲ ਹੋਏ ਹਨ।

ਸਾਮੰਥਾ ਪ੍ਰਭੂ, ਜਾਨ੍ਹਵੀ ਕਪੂਰ, ਸਾਰਾ ਅਲੀ ਖ਼ਾਨ, ਰਸ਼ਮਿਕਾ ਮੰਦਾਨਾ, ਅਨੁਸ਼ਕਾ ਸ਼ੈੱਟੀ, ਪੂਜਾ ਹੇਗੜੇ ਤੇ ਅਨਨਿਆ ਪਾਂਡੇ ਨੇ ਵੀ ਪੋਸਟਰ ਦੀ ਤਾਰੀਫ਼ ਕੀਤੀ ਹੈ। ਇਸ ਨੇ ਇਕ ਹੋਰ ਰਿਕਾਰਡ ਬਣਾਇਆ, ਜਦੋਂ ਇਹ 1 ਮਿਲੀਅਨ ਲਾਈਕਸ ਤੱਕ ਪੁੱਜਣ ਵਾਲਾ ਸਭ ਤੋਂ ਤੇਜ਼ ਭਾਰਤੀ ਫ਼ਿਲਮ ਪੋਸਟਰ ਬਣ ਗਿਆ, ਜੋ ਪੋਸਟਰ ਨੇ ਸਿਰਫ 4 ਘੰਟਿਆਂ ’ਚ ਕਰ ਦਿੱਤਾ। ਅਦਾਕਾਰ 25 ਅਗਸਤ ਤੋਂ ‘ਲਾਈਗਰ’ ਨਾਲ ਵੱਡੇ ਪਰਦੇ ’ਤੇ ਧੂਮ ਮਚਾਉਣ ਆ ਰਿਹਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News