ਖੁਦ ਦੇ ਸਰੀਰ ਨਾਲ ਵਿਦਿਆ ਨੂੰ ਹੋਣ ਲੱਗੀ ਸੀ ਨਫਰਤ, ਜਦੋਂ ਭਾਰ ਬਣ ਗਿਆ ਸੀ ਰਾਸ਼ਟਰੀ ਮੁੱਦਾ

Monday, Mar 08, 2021 - 06:30 PM (IST)

ਖੁਦ ਦੇ ਸਰੀਰ ਨਾਲ ਵਿਦਿਆ ਨੂੰ ਹੋਣ ਲੱਗੀ ਸੀ ਨਫਰਤ, ਜਦੋਂ ਭਾਰ ਬਣ ਗਿਆ ਸੀ ਰਾਸ਼ਟਰੀ ਮੁੱਦਾ

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰਾ ਵਿਦਿਆ ਬਾਲਨ ਮਸ਼ਹੂਰ ਅਦਾਕਾਰਾਂ ’ਚੋਂ ਇਕ ਹੈ। ਵਿਦਿਆ ਨੇ ਕਈ ਫ਼ਿਲਮਾਂ ’ਚ ਸ਼ਾਨਦਾਰ ਕਿਰਦਾਰ ਨਿਭਾਏ ਹਨ, ਜਿਨ੍ਹਾਂ ਨੂੰ ਲੋਕ ਅੱਜ ਵੀ ਯਾਦ ਕਰਦੇ ਹਨ। ਉਨ੍ਹਾਂ ’ਚੋਂ ਇਕ ‘ਦਿ ਡਰਟੀ ਪਿਕਚਰ’ ’ਚ ਸਿਲਕ ਸਮਿਤਾ ਦਾ ਕਿਰਦਾਰ ਵੀ ਸ਼ਾਮਲ ਹੈ। ਇਸ ਫ਼ਿਲਮ ਲਈ ਵਿਦਿਆ ਬਾਲਨ ਨੇ ਕਾਫੀ ਭਾਰ ਵਧਾਇਆ ਸੀ, ਜਿਸ ਤੋਂ ਬਾਅਦ ਉਸ ਨੂੰ ਕਾਫੀ ਟਰੋਲ ਵੀ ਕੀਤਾ ਗਿਆ। ਹੁਣ ਅਦਾਕਾਰਾ ਨੇ ਆਪਣੇ ਭਾਰ ’ਤੇ ਖੁੱਲ੍ਹ ਕੇ ਗੱਲਬਾਤ ਕੀਤੀ ਹੈ। ਵਿਦਿਆ ਬਾਲਨ ਦਾ ਕਹਿਣਾ ਹੈ ਕਿ ਇਕ ਸਮਾਂ ਅਜਿਹਾ ਸੀ, ਜਦੋਂ ਉਹ ਆਪਣੇ ਸਰੀਰ ਨਾਲ ਨਫਰਤ ਕਰਨ ਲੱਗੀ ਸੀ।

ਇਕ ਇੰਟਰਵਿਊ ਦੌਰਾਨ ਉਸ ਨੇ ਆਪਣੇ ਫ਼ਿਲਮੀ ਕਰੀਅਰ ਤੋਂ ਇਲਾਵਾ ਨਿੱਜੀ ਜ਼ਿੰਦਗੀ ਬਾਰੇ ਵੀ ਗੱਲਬਾਤ ਕੀਤੀ। ਵਿਦਿਆ ਨੂੰ ਇੰਟਰਵਿਊ ਦੌਰਾਨ ਜਦੋਂ ਭਾਰ ਨੂੰ ਲੈ ਕੇ ਸਵਾਲ ਪੁੱਛੇ ਗਏ ਤਾਂ ਉਸ ਨੇ ਕਿਹਾ, ‘ਮੇਰੇ ਲਈ ਇਹ ਜ਼ਰੂਰੀ ਹੈ ਕਿ ਮੈਂ ਕਿਹੜੀਆਂ ਗੱਲਾਂ ’ਚੋਂ ਲੰਘੀ ਤੇ ਮੈਂ ਕੀ ਕੀਤਾ। ਇਹ ਜਨਤਕ ਤੌਰ ’ਤੇ ਸੀ। ਮੈਂ ਇਕ ਸਾਧਾਰਨ ਪਰਿਵਾਰ ਤੋਂ ਆਉਂਦੀ ਹਾਂ। ਮੇਰਾ ਭਾਰ ਰਾਸ਼ਟਰੀ ਮੁੱਦਾ ਬਣ ਗਿਆ ਸੀ। ਮੈਂ ਹਮੇਸ਼ਾ ਤੋਂ ਇਕ ਮੋਟੀ ਲੜਕੀ ਸੀ। ਮੈਂ ਅਜਿਹਾ ਨਹੀਂ ਕਹਾਂਗੀ ਕਿ ਮੇਰਾ ਵਧਦਾ ਭਾਰ ਮੈਨੂੰ ਪ੍ਰੇਸ਼ਾਨ ਨਹੀਂ ਕਰਦਾ ਪਰ ਮੈਨੂੰ ਕਈ ਚੀਜ਼ਾਂ ’ਚੋਂ ਲੰਘਣਾ ਪਿਆ ਹੈ।’

ਉਸ ਨੇ ਅੱਗੇ ਕਿਹਾ, ‘ਮੈਨੂੰ ਹਮੇਸ਼ਾ ਤੋਂ ਹੀ ਹਾਰਮੋਨਜ਼ ਸਬੰਧੀ ਪ੍ਰੇਸ਼ਾਨੀਆਂ ਰਹੀਆਂ ਹਨ। ਕਾਫੀ ਲੰਮੇ ਸਮੇਂ ਤਕ, ਮੈਨੂੰ ਆਪਣੇ ਸਰੀਰ ਨਾਲ ਨਫਰਤ ਸੀ। ਮੈਂ ਆਪਣੇ ਸਰੀਰ ਨੂੰ ਬਿਲਕੁਲ ਵੀ ਪਸੰਦ ਨਹੀਂ ਕਰਦੀ ਸੀ। ਮੈਨੂੰ ਲੱਗਾ ਕਿ ਮੈਨੂੰ ਮੇਰੇ ਸਰੀਰ ਨੇ ਧੋਖਾ ਦਿੱਤਾ ਹੈ, ਜਿਨ੍ਹਾਂ ਦਿਨਾਂ ’ਚ ਮੈਂ ਸਭ ਤੋਂ ਚੰਗੀ ਦਿਸਣ ਦੇ ਦਬਾਅ ’ਚ ਸੀ, ਮੈਂ ਫੁੱਲ ਰਹੀ ਸੀ। ਮੇਰਾ ਭਾਰ ਵਧਣ ਲੱਗਾ ਸੀ ਤੇ ਮੈਂ ਇਹ ਦੇਖ ਕੇ ਬਹੁਤ ਹੀ ਨਿਰਾਸ਼ ਹੋ ਗਈ ਸੀ ਪਰ ਥੋੜ੍ਹੇ ਸਮੇਂ ਬਾਅਦ ਮੈਂ ਆਪਣੇ ਭਾਰ ਨੂੰ ਅਪਣਾ ਲਿਆ ਸੀ।’

ਵਿਦਿਆ ਨੇ ਇਸ ਦੌਰਾਨ ਕਈ ਮੁੱਦਿਆਂ ’ਤੇ ਗੱਲਬਾਤ ਕੀਤੀ, ਜਿਵੇਂ ਬਾਲੀਵੁੱਡ ’ਚ ਆਪਣੇ ਕਰੀਅਰ ਨੂੰ ਲੈ ਕੇ ਵੀ ਗੱਲਬਾਤ ਕੀਤੀ। ਨਾਲ ਹੀ ਦੱਸਿਆ ਕਿ ਫ਼ਿਲਮ ‘ਦਿ ਡਰਟੀ ਪਿਕਚਰ’ ਕਰਦੇ ਸਮੇਂ ਉਸ ਦੇ ਪਰਿਵਾਰ ਦੀ ਕੀ ਪ੍ਰਤੀਕਿਰਿਆ ਸੀ ਕਿਉਂਕਿ ਇਸ ਫ਼ਿਲਮ ਨੂੰ ਕਰਨ ਤੋਂ ਬਾਅਦ ਉਹ ਕਾਫੀ ਪ੍ਰੇਸ਼ਾਨ ਸੀ ਕਿ ਉਸ ਦਾ ਪਰਿਵਾਰ ਇਹ ਫ਼ਿਲਮ ਨੂੰ ਦੇਖ ਕੇ ਕੀ ਸੋਚੇਗਾ।

ਨੋਟ– ਵਿਦਿਆ ਬਾਲਨ ਦੀ ‘ਦਿ ਡਰਟੀ ਪਿਕਚਰ’ ’ਚ ਅਦਾਕਾਰੀ ਤੁਹਾਨੂੰ ਕਿਵੇਂ ਦੀ ਲੱਗੀ ਸੀ? ਕੁਮੈਂਟ ਕਰਕੇ ਦੱਸੋ।


author

Rahul Singh

Content Editor

Related News