ਲਗਜ਼ਰੀ ਕਾਰ ‘Aston Martin DB9’ ’ਚ ਮਹਿਲਾ ਪ੍ਰਸ਼ੰਸਕ ਨੂੰ ਘੁੰਮਾਉਣ ਨਿਕਲੇ ਵਿਦੁਤ ਜਾਮਵਾਲ, ਦੇਖੋ ਵੀਡੀਓ

Saturday, Jun 18, 2022 - 01:45 PM (IST)

ਲਗਜ਼ਰੀ ਕਾਰ ‘Aston Martin DB9’ ’ਚ ਮਹਿਲਾ ਪ੍ਰਸ਼ੰਸਕ ਨੂੰ ਘੁੰਮਾਉਣ ਨਿਕਲੇ ਵਿਦੁਤ ਜਾਮਵਾਲ, ਦੇਖੋ ਵੀਡੀਓ

ਮੁੰਬਈ: ਵਿਦੁਤ ਜਾਮਵਾਲ ਬਾਲੀਵੁੱਡ ਦੇ ਮਸ਼ਹੂਰ ਕਲਾਕਾਰਾਂ ’ਚੋਂ ਇਕ ਹਨ। ਉਹ ਅਕਸਰ ਆਪਣੇ ਸਟੰਟ ਨਾਲ ਲੋਕਾਂ ਨੂੰ ਪ੍ਰਭਾਵਿਤ ਕਰਦਾ ਹੈ। ਇਸ ’ਚ ਕੋਈ ਸ਼ੱਕ ਨਹੀਂ ਹੈ ਕਿ ਅਦਾਕਾਰ ਵਿਦੁਤ ਜਾਮਵਾਲ ਆਪਣੇ ਸਟੰਟ ਲਈ ਮਸ਼ਹੂਰ ਹਨ।

ਇਹ  ਵੀ ਪੜ੍ਹੋ : ਲੰਬੇ ਵਾਲ, ਚਿਹਰੇ ’ਤੇ ਟੈਟੂ, ਕਾਲੇ ਲਿਬਾਜ਼, ਸੜਕ ਪਰ ਸਮੋਕਿੰਗ ਕਰਦਾ ਨਜ਼ਰ ਆਇਆ ਜੈਕੀ ਸ਼ਰਾਫ਼

PunjabKesari

ਵਿਦੁਤ ਜਾਮਵਾਲ ਠੰਡੇ ਸਭਾਅ ਅਤੇ ਦਿਲ ਤੋਂ ਇਕ ਨੇਕ ਇਨਸਾਨ ਹਨ। ਇਸਦੀ ਤਾਜ਼ਾ ਮਿਸਾਲ ਤੁਸੀਂ ਇਕ ਵੀਡੀਓ ਰਾਹੀ ਦੇਖ ਸਕਦੇ ਹੋ।ਦਰਅਸਲ ਅਦਾਕਾਰ ਹਾਲ ਹੀ ’ਚ ਫ਼ਿਲਮ ‘ਖ਼ੁਦਾ ਹਾਫਿਜ਼ 2’ ਦੀ ਪ੍ਰਮੋਸ਼ਨ ਲਈ ਪਹੁੰਚੇ ਸਨ, ਜਿਸ ਦੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਵਾਇਰਲ ਹੋ ਰਹੀ ਵੀਡੀਓ ’ਚ ਅਦਾਕਾਰ ਨੂੰ ਆਪਣੀ ਲਗਜ਼ਰੀ ਕਾਰ ‘ਐਸਟਨ ਮਾਰਟਿਨ ਡੀਬੀ9’ ਦੇ ਕੋਲ ਖੜੇ ਹੋ ਕੇ ਪਾਪਰਾਜ਼ੀ ਲਈ ਪੋਜ਼ ਦਿੰਦੇ ਹੋਏ ਦੇਖਿਆ ਜਾ ਸਕਦਾ ਹੈ।

PunjabKesari

ਇਸ ਦੌਰਾਨ ਉਨ੍ਹਾਂ ਕੋਲ ਇਕ ਮਹਿਲਾ ਪ੍ਰਸ਼ੰਸਕ ਆ ਕੇ ਆਪਣੀ ਫ਼ਿਲਿੰਗ ਜ਼ਾਹਿਰ ਕਰਨ ਲਗੀ। ਅਦਾਕਾਰ ਨੇ ਨਾ ਸਿਰਫ਼ ਪ੍ਰਸ਼ੰਸਕ ਦੀ ਗੱਲ ਸੁਣੀ ਸਗੋਂ ਉਸ ਨੂੰ ਗਲੇ ਨਾਲ ਵੀ ਲਗਾਇਆ ਅਤੇ ਆਪਣੀ ਲਗਜ਼ਰੀ ਕਾਰ ’ਚ ਉਸ ਨੂੰ ਡਰਾਈਵ ਦੇ ਲੈ ਗਏ।

 

ਇਹ  ਵੀ ਪੜ੍ਹੋ : ਕੁਲਵਿੰਦਰ ਬਿੱਲਾ ਦੀ ਫ਼ਿਲਮ ‘ਟੈਲੀਵਿਜ਼ਨ’ ਦਾ ਟ੍ਰੇਲਰ ਹੋਇਆ ਰਿਲੀਜ਼, ਮੈਂਡੀ ਤੱਖਰ ਨੇ ਨਿਭਾਈ ਅਹਿਮ ਭੂਮਿਕਾ

ਹੁਣ ਸੋਸ਼ਲ ਮੀਡੀਆ ’ਤੇ ਵੀਡੀਓ ਨੂੰ ਦੇਖ ਕੇ ਪ੍ਰਸ਼ੰਸਕ ਉਨ੍ਹਾਂ ਦੀ ਤਾਰੀਫ਼ ਕਰ ਰਹੇ ਹਨ। ਇਸ ਦੇ ਨਾਲ ਹੀ ਪ੍ਰਸ਼ੰਸਕ ਅਦਾਕਾਰਾ ਦੀ ਵੀਡੀਓ ’ਤੇ ਆਪਣੀ ਪ੍ਰਤੀਕਿਰਿਆ ’ਤੇ ਰਹੇ ਹਨ ਅਤੇ ਵੀਡੀਓ ਨੂੰ ਲਾਈਕ ਕਰ ਰਹੇ ਹਨ।

PunjabKesari

ਅਦਾਕਾਰ ਦੇ ਬਾਲੀਵੁੱਡ ਫ਼ਿਲਮਾਂ ’ਚ ਕੰਮ ਦੀ ਗੱਲ ਕਰੀਏ ਤਾਂ ਵਿਦੁਤ ਜਾਮਵਾਲ ‘ਖ਼ੁਦਾ ਹਾਫ਼ਿਜ 2’ ਫ਼ਿਲਮ ਸਿਨੇਮਾਘਰਾਂ 8 ਜੁਲਾਈ ਨੂੰ ਰਿਲੀਜ਼ ਹੋਣ ਵਾਲੀ ਹੈ। ਇਸ ਫ਼ਿਲਮ ’ਚ ਸ਼ਿਵਾਲਿਕਾ ਓਬਰਾਏ ਅਤੇ ਦਾਨਿਸ਼ ਹੁਸੈਨ ਵੀ ਨਜ਼ਰ ਆਉਣਗੇ।


author

Anuradha

Content Editor

Related News