22 ਜਨਵਰੀ ਨੂੰ ਰਿਲੀਜ਼ ਹੋਵੇਗਾ ‘ਛਾਵਾ’ ਦਾ ਟ੍ਰੇਲਰ
Friday, Jan 17, 2025 - 02:53 PM (IST)
ਮੁੰਬਈ (ਬਿਊਰੋ) - ਵਿੱਕੀ ਕੌਸ਼ਲ ਦੀ ਇਤਿਹਾਸਕ ਡਰਾਮਾ ਫਿਲਮ ‘ਛਾਵਾ’ ਦਾ ਟ੍ਰੇਲਰ 22 ਜਨਵਰੀ ਨੂੰ ਰਿਲੀਜ਼ ਹੋ ਰਿਹਾ ਹੈ। ਫਿਲਮ ਦਾ ਨਿਰਮਾਣ ਮੈਡਡਾਕ ਫਿਲਮਜ਼ ਦੁਆਰਾ ਕੀਤਾ ਗਿਆ ਹੈ, ਜਿਸ ਵਿਚ ਅਦਾਕਾਰ ਵਿੱਕੀ ਕੌਸ਼ਲ ਅਤੇ ਰਸ਼ਮਿਕਾ ਮੰਦਾਨਾ ਮੁੱਖ ਭੂਮਿਕਾਵਾਂ ਵਿਚ ਨਜ਼ਰ ਆਉਣਗੇ। ਲਕਸ਼ਮਣ ਉਤੇਕਰ ਦੁਆਰਾ ਨਿਰਦੇਸ਼ਿਤ ਫਿਲਮ ਸ਼ਿਵਾਜੀ ਸਾਵੰਤ ਦੇ ਮਰਾਠੀ ਨਾਵਲ ‘ਛਾਵਾ’ ’ਤੇ ਅਧਾਰਤ ਹੈ, ਜੋ ਛਤਰਪਤੀ ਸ਼ਿਵਾਜੀ ਦੇ ਬਹਾਦਰ ਪੁੱਤਰ ਛਤਰਪਤੀ ਸੰਭਾਜੀ ਮਹਾਰਾਜ ਦੇ ਜੀਵਨ ਅਤੇ ਸੰਘਰਸ਼ਾਂ ’ਤੇ ਅਧਾਰਤ ਹੋਵੇਗੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਕੰਗਨਾ ਰਣੌਤ ਨੂੰ ਵੱਡਾ ਝਟਕਾ, ਅੰਮ੍ਰਿਤਸਰ 'ਚ ਨਹੀਂ ਲੱਗੀ 'ਐਮਰਜੈਂਸੀ'
ਮੈਡਡਾਕ ਫਿਲਮਜ਼ ਨੇ ਫਿਲਮ ਦਾ ਇਕ ਮਨਮੋਹਕ ਪੋਸਟਰ ਵੀ ਜਾਰੀ ਕੀਤਾ ਹੈ, ਜਿਸ ਵਿਚ ਵਿੱਕੀ ਕੌਸ਼ਲ ਸ਼ਾਹੀ ਪਹਿਰਾਵੇ ਵਿਚ ਰਾਜੇ ਵਾਂਗ ਫੈਨਜ਼ ਦਾ ਧਿਆਨ ਆਪਣੇ ਵੱਲ ਖਿੱਚ ਰਹੇ ਹਨ। ਵਿੱਕੀ ਕੌਸ਼ਲ ਸੰਭਾਜੀ ਮਹਾਰਾਜ ਦੀ ਭੂਮਿਕਾ ਅਤੇ ਰਸ਼ਮਿਕਾ ਮੰਦਾਨਾ ਉਨ੍ਹਾਂ ਦੀ ਪਤਨੀ ਯੇਸੂਬਾਈ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ਫਿਲਮ ’ਚ ਦਿਵਿਆ ਦੱਤਾ ਸੰਭਾਜੀ ਦੀ ਮਤਰੇਈ ਮਾਂ ਸੋਇਰਾਬਾਈ ਦੇ ਕਿਰਦਾਰ ’ਚ ਨਜ਼ਰ ਆਵੇਗੀ ਅਤੇ ਅਕਸ਼ੈ ਖੰਨਾ ਮੁਗਲ ਬਾਦਸ਼ਾਹ ਔਰੰਗਜ਼ੇਬ ਦੇ ਕਿਰਦਾਰ ’ਚ ਨਜ਼ਰ ਆਉਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।