ਵਿੱਕੀ ਕੌਸ਼ਲ ਨੇ ਮਸ਼ਹੂਰ ਸ਼ਾਇਰ ਗੁਲਜ਼ਾਰ ਨਾਲ ਕੀਤੀ ਮੁਲਾਕਾਤ, ਪ੍ਰਸ਼ੰਸਕਾਂ ਅਤੇ ਸਿਤਾਰਿਆਂ ਨੇ ਤਸਵੀਰ ਨੂੰ ਦਿੱਤਾ ਪਿਆਰ

Friday, Jul 01, 2022 - 04:35 PM (IST)

ਵਿੱਕੀ ਕੌਸ਼ਲ ਨੇ ਮਸ਼ਹੂਰ ਸ਼ਾਇਰ ਗੁਲਜ਼ਾਰ ਨਾਲ ਕੀਤੀ ਮੁਲਾਕਾਤ, ਪ੍ਰਸ਼ੰਸਕਾਂ ਅਤੇ ਸਿਤਾਰਿਆਂ ਨੇ ਤਸਵੀਰ ਨੂੰ ਦਿੱਤਾ ਪਿਆਰ

ਬਾਲੀਵੁੱਡ ਡੈਸਕ: ਅਦਾਕਾਰ ਵਿੱਕੀ ਕੌਸ਼ਲ ਕਦੇ ਆਪਣੀ ਨਿੱਜੀ ਜ਼ਿੰਦਗੀ ਅਤੇ ਕਦੇ ਪ੍ਰੋਫੈਸ਼ਨਲ ਲਾਈਫ਼ ਨੂੰ ਲੈ ਕੇ ਸੁਰਖੀਆਂ ’ਚ ਰਹਿੰਦੇ ਹਨ। ਉਹ ਅਕਸਰ ਆਪਣੇ ਖ਼ਾਸ ਪਲਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਸਾਂਝੀ ਕਰਦੇ ਰਹਿੰਦੇ ਹਨ। ਹਾਲ ਹੀ ’ਚ ਅਦਾਕਾਰਾ ਨੇ ਮਸ਼ਹੂਰ ਫ਼ਿਲਮ ਨਿਰਮਾਤਾ, ਕਵੀ ਅਤੇ ਗੀਤਕਾਰ ਗੁਲਜ਼ਾਰ ਨਾਲ ਮੁਲਾਕਾਤ ਕੀਤੀ। ਵਿੱਕੀ ਕੌਸ਼ਲ ਨੇ ਇਸ ਮੁਲਾਕਾਤ ਦੀ ਤਸਵੀਰ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝੀ ਕੀਤੀ ਹੈ।

PunjabKesari

ਇਹ ਵੀ ਪੜ੍ਹੋ : ਵਿਆਹ ਨੂੰ ਲੈ ਕੇ ਸੁਸ਼ਮਿਤਾ ਸੇਨ ਦਾ ਬਿਆਨ, ਕਿਹਾ- ‘ਮੇਰੇ ਬੱਚਿਆਂ ਦਾ ਇਸ ਨਾਲ ਕੋਈ ਲੈਣਾ-ਦੇਣਾ ਨਹੀਂ’

ਇੰਟਰਨੈੱਟ ’ਤੇ ਆਉਂਦੇ ਹੀ ਵਾਇਰਲ ਹੋ ਗਈ। ਤਸਵੀਰ ’ਚ ਕੌਸ਼ਲ ਅਤੇ ਗੁਲਜ਼ਾਰ ਕੈਂਡਿਡ ਪਲਾਂ ਨੂੰ ਸਾਂਝਾ ਕਰ ਰਹੇ ਹਨ। ਤਸਵੀਰ ’ਚ ਦੇਖ ਸਕਦੇ ਹੋ ਕਿ ਦੋਵੇਂ ਗੱਲਾਂ ਕਰਦੇ ਹੋਏ ਮੁਸਕਰਾ ਰਹੇ ਹਨ। 

PunjabKesari

ਜਿਵੇਂ ਹੀ ਵਿੱਕੀ ਕੌਸ਼ਲ ਨੇ ਇਹ ਤਸਵੀਰ ਇੰਸਟਾਗ੍ਰਾਮ ’ਤੇ ਸਾਂਝੀ ਕੀਤੀ, ਪ੍ਰਸ਼ੰਸਕਾਂ ਨੇ ਕੁਮੈਂਟ ਕਰਨਾ ਸ਼ੁਰੂ ਕਰ ਦਿੱਤੇ। ਪ੍ਰਸ਼ੰਸਕਾਂ ਤੋਂ ਇਲਾਵਾ, ਅਦਾਕਾਰਾ ਤ੍ਰਿਪਤੀ ਡਿਮਰੀ, ਆਯੁਸ਼ਮਾਨ ਖ਼ੁਰਾਨਾ ਅਤੇ ਰਾਜਕੁਮਾਰ ਰਾਓ ਨੇ ਵੀ ਵਿੱਕੀ ਅਤੇ ਗੁਲਜ਼ਾਰ ਦੀ ਪਿਆਰੀ ਤਸਵੀਰ ’ਤੇ ਪ੍ਰਤੀਕਿਰਿਆ ਦਿੱਤੀ। ਇਹ ਤਸਵੀਰ ਸੱਚਮੁੱਚ ਪਿਆਰੀ ਹੈ।

ਇਹ ਵੀ ਪੜ੍ਹੋ : ਸ਼ਿਬਾਨੀ ਦਾਂਡੇਕਰ ਨੇ ਕਰਵਾਇਆ ਜ਼ਬਰਦਸਤ ਫ਼ੋਟੋਸ਼ੂਟ, ਤਸਵੀਰਾਂ ਦੇਖ ਕੇ ਰਹਿ ਜਾਣਗੀਆਂ ਅੱਖਾਂ ਖੁੱਲ੍ਹੀਆਂ

ਵਿੱਕੀ ਕੌਸ਼ਲ ਦੇ ਫ਼ਿਲਮੀ ਕਰੀਅਰ ਨੂੰ ਲੈ ਕੇ ਕੰਮ ਦੀ ਗੱਲ ਕਰੀਏ ਤਾਂ ਇਸ ਸਮੇਂ ਅਦਾਕਾਰ ਮੇਘਨਾ ਗੁਲਜ਼ਾਰ ਦੀ ਅਗਲੀ ਫ਼ਿਲਮ ਸੈਮ ਬਹਾਦੁਰ ’ਤੇ ਕੰਮ ਕਰ ਰਹੇ ਹਨ। ਇਹ ਭਾਰਤ ਦੇ ਪਹਿਲੇ ਫ਼ੀਲਡ ਮਾਰਸ਼ਲ ਸੈਮ ਮਾਨੇਕਸ਼ਾ ਦੇ ਜੀਵਨ ’ਤੇ ਆਧਾਰਿਤ ਇਕ ਬਾਇਓਪਿਕ ਹੈ। 2019 ਦੀ ਫ਼ਿਲਮ ਰਾਜ਼ੀ ਤੋਂ ਬਾਅਦ ਮੇਘਨਾ ਅਤੇ ਕੌਸ਼ਲ ਵਿਚਕਾਰ ਦੂਸਰਾ ਸਹਿਯੋਗ ਹੈ।


author

Anuradha

Content Editor

Related News