ਸਟੇਜ ’ਤੇ ਜਦੋਂ ਵਿੱਕੀ ਕੌਸ਼ਲ ਨੇ ਕੈਟਰੀਨਾ ਦੇ ‘ਕਮਲੀ ਕਮਲੀ’ ਗੀਤ ’ਤੇ ਕੀਤਾ ਡਾਂਸ

Tuesday, Jun 29, 2021 - 11:12 AM (IST)

ਸਟੇਜ ’ਤੇ ਜਦੋਂ ਵਿੱਕੀ ਕੌਸ਼ਲ ਨੇ ਕੈਟਰੀਨਾ ਦੇ ‘ਕਮਲੀ ਕਮਲੀ’ ਗੀਤ ’ਤੇ ਕੀਤਾ ਡਾਂਸ

ਮੁੰਬਈ (ਬਿਊਰੋ)– ਵਿੱਕੀ ਕੌਸ਼ਲ ਤੇ ਕੈਟਰੀਨਾ ਕੈਫ ਇਨ੍ਹੀਂ ਦਿਨੀਂ ਆਪਣੇ ਰਿਲੇਸ਼ਨਸ਼ਿਪ ਨੂੰ ਲੈ ਕੇ ਸੁਰਖ਼ੀਆਂ ’ਚ ਹਨ। ਅਨਿਲ ਕਪੂਰ ਦੇ ਬੇਟੇ ਹਰਸ਼ਵਰਧਨ ਕਪੂਰ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਸੀ ਕਿ ਦੋਵਾਂ ਦਾ ਆਪਸ ’ਚ ਅਫੇਅਰ ਹੈ।

ਹੁਣ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਇਸ ’ਚ ਕੈਟਰੀਨਾ ਕੈਫ ਤੇ ਵਿੱਕੀ ਕੌਸ਼ਲ ਇਕੋ ਸਟੇਜ ’ਤੇ ਮਸਤੀ ਕਰਦੇ ਨਜ਼ਰ ਆ ਰਹੇ ਹਨ। ਸੋਸ਼ਲ ਮੀਡੀਆ ’ਤੇ ਵਾਇਰਲ ਵੀਡੀਓ ਇਕ ਐਵਾਰਡ ਸੈਰਾਮਨੀ ਦੀ ਹੈ।

ਇਸ ’ਚ ਕਾਰਤਿਕ ਆਰੀਅਨ, ਕੈਟਰੀਨਾ ਕੈਫ ਤੇ ਵਿੱਕੀ ਕੌਸ਼ਲ ਸਟੇਜ ’ਤੇ ਹਨ। ਵਿੱਕੀ ਕੈਟਰੀਨਾ ਦੇ ਗਾਣੇ ‘ਕਮਲੀ ਕਮਲੀ’ ’ਤੇ ਡਾਂਸ ਕਰ ਰਹੇ ਹਨ। ਵਿੱਕੀ ਕੌਸ਼ਲ ਇਸ ਤੋਂ ਬਾਅਦ ਕੈਟਰੀਨਾ ਕੈਫ ਨਾਲ ਆਪਣੀ ਫ਼ਿਲਮ ‘ਉੜੀ’ ਦਾ ਡਾਇਲਾਗ ਬੋਲ ਰਹੇ ਹਨ। ਇਸ ਦੌਰਾਨ ਕੈਟਰੀਨਾ ਜ਼ੋਰ ਨਾਲ ਜਵਾਬ ਦਿੰਦੀ ਨਜ਼ਰ ਆਉਂਦੀ ਹੈ।

 
 
 
 
 
 
 
 
 
 
 
 
 
 
 
 

A post shared by deluxeBollywood (@deluxebollywood__)

ਇਸ ਤੋਂ ਬਾਅਦ ਵਿੱਕੀ ਸਟੇਜ ’ਤੇ ਸ਼ਰਮਾ ਜਾਂਦੇ ਹਨ। ਇਸ ਐਵਾਰਡ ਸਮਾਰੋਹ ਦੀ ਇਕ ਹੋਰ ਵੀਡੀਓ ਵਾਇਰਲ ਹੋ ਰਹੀ ਹੈ। ਵੀਡੀਓ ’ਚ ਵਿੱਕੀ ਕੈਟਰੀਨਾ ਨੂੰ ਕਹਿੰਦੇ ਹਨ ਕਿ ਇਕ ਚੰਗੇ ਵਿੱਕੀ ਕੌਸ਼ਲ ਨੂੰ ਦੇਖ ਕੇ ਤੁਸੀਂ ਵਿਆਹ ਕਿਉਂ ਨਹੀਂ ਕਰਦੇ? ਕੈਟਰੀਨਾ ਸ਼ਰਮ ਨਾਲ ਹੱਸਣ ਲੱਗਦੀ ਹੈ। ਦੂਜੇ ਪਾਸੇ ਸਲਮਾਨ ਖ਼ਾਨ ਵੀ ਹੱਸਦੇ ਹਨ। ਫਿਰ ਵਿੱਕੀ ਨੇ ਕੈਟਰੀਨਾ ਨੂੰ ਪੁੱਛਿਆ, ‘ਕੀ ਤੁਸੀਂ ਮੇਰੇ ਨਾਲ ਵਿਆਹ ਕਰੋਗੇ?’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News