ਅਦਾਕਾਰ Vicky Kaushal ਤੇ ਰਸ਼ਮੀਕਾ ਮੰਡਾਨਾ ਸ੍ਰੀ ਦਰਬਾਰ ਸਾਹਿਬ ਵਿਖੇ ਹੋਏ ਨਤਮਸਤਕ
Monday, Feb 10, 2025 - 04:20 PM (IST)
![ਅਦਾਕਾਰ Vicky Kaushal ਤੇ ਰਸ਼ਮੀਕਾ ਮੰਡਾਨਾ ਸ੍ਰੀ ਦਰਬਾਰ ਸਾਹਿਬ ਵਿਖੇ ਹੋਏ ਨਤਮਸਤਕ](https://static.jagbani.com/multimedia/2025_2image_16_20_300918807vkk.jpg)
ਅੰਮ੍ਰਿਤਸਰ- ਬਾਲੀਵੁੱਡ ਦੇ ਅਦਾਕਾਰ ਵਿੱਕੀ ਕੌਸ਼ਲ ਅਤੇ ਅਦਾਕਾਰਾ ਰਸ਼ਮੀਕਾ ਮੰਡਾਨਾ ਦੀ ਨਵੀਂ ਫਿਲਮ 'ਛਾਵਾ' ਜਲਦ ਹੀ ਰਿਲੀਜ਼ ਹੋਣ ਜਾ ਰਹੀ ਹੈ। ਜਿਸ ਦਾ ਦਰਸ਼ਕਾਂ ਨੂੰ ਬਹੁਤ ਇੰਤਜ਼ਾਰ ਹੈ।
ਨਵੀਂ ਫਿਲਮ 'ਛਾਵਾ' ਦੇ ਰਿਲੀਜ਼ ਹੋਣ ਤੋਂ ਪਹਿਲਾਂ ਦੋਵੇਂ ਅੰਮ੍ਰਿਤਸਰ ਪਹੁੰਚੇ ਜਿੱਥੇ ਉਨ੍ਹਾਂ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਸਰੱਬਤ ਦੇ ਭਲੇ ਲਈ ਅਰਦਾਸ ਕੀਤੀ।ਸ੍ਰੀ ਹਰਿਮੰਦਰ ਸਾਹਿਬ ਵਿਖੇ ਵਿੱਕੀ ਕੌਸ਼ਲ ਤੇ ਰਸ਼ਮੀਕਾ ਮੰਡਾਨਾ ਨੂੰ ਦੇਖ ਕੇ ਫੈਨਜ਼ ਦਾ ਭਾਰੀ ਇਕੱਠ ਉਨ੍ਹਾਂ ਨਾਲ ਤਸਵੀਰਾਂ ਖਿਚਵਾਉਣ ਲੱਗੇ।
ਵਿੱਕੀ ਕੌਸ਼ਲ ਇਸ ਸਮੇਂ ਆਪਣੀ ਆਉਣ ਵਾਲੀ ਫਿਲਮ 'ਛਾਵਾ' ਨੂੰ ਲੈ ਕੇ ਸੁਰਖੀਆਂ 'ਚ ਹਨ। ਵਿੱਕੀ ਕੌਸ਼ਲ ਨੇ ਇਕ ਨਿੱਜੀ ਚੈਨਲ ਨਾਲ ਗੱਲਬਾਤ ਦੌਰਾਨ ਕਿਹਾ - 'ਛਾਵਾ' ਮੇਰੇ ਕਰੀਅਰ ਦੀਆਂ ਸਭ ਤੋਂ ਔਖੀਆਂ ਫਿਲਮਾਂ ਵਿੱਚੋਂ ਇੱਕ ਹੈ।
ਵਿੱਕੀ ਕੌਸ਼ਲ ਫਿਲਮ 'ਛਾਵਾ' 'ਚ ਛਤਰਪਤੀ ਸੰਭਾਜੀ ਮਹਾਰਾਜ ਦੀ ਭੂਮਿਕਾ ਨਿਭਾ ਰਹੇ ਹਨ।
ਜਦਕਿ ਅਕਸ਼ੈ ਖੰਨਾ ਮੁਗਲ ਬਾਦਸ਼ਾਹ ਔਰੰਗਜ਼ੇਬ ਦੀ ਭੂਮਿਕਾ ਨਿਭਾ ਰਹੇ ਹਨ।