‘ਬਿੱਗ ਬੌਸ 17 : ਜਿਸ ਗੱਲੋਂ ਡਰਦੀ ਸੀ ਅੰਕਿਤਾ, ਵਿੱਕੀ ਜੈਨ ਨੇ ਉਹੀ ਬਾਹਰ ਆ ਕੇ ਕੀਤੀ, ਦੇਖੋ ਕੀ ਕੀਤਾ

Wednesday, Jan 24, 2024 - 01:38 PM (IST)

‘ਬਿੱਗ ਬੌਸ 17 : ਜਿਸ ਗੱਲੋਂ ਡਰਦੀ ਸੀ ਅੰਕਿਤਾ, ਵਿੱਕੀ ਜੈਨ ਨੇ ਉਹੀ ਬਾਹਰ ਆ ਕੇ ਕੀਤੀ, ਦੇਖੋ ਕੀ ਕੀਤਾ

ਮੁੰਬਈ (ਬਿਊਰੋ)– ‘ਬਿੱਗ ਬੌਸ 17’ ਦੇ ਨਾਲ ਵਿੱਕੀ ਜੈਨ ਦਾ ਸਫ਼ਰ ਖ਼ਤਮ ਹੋ ਗਿਆ ਹੈ। ਵਿੱਕੀ ਸ਼ੋਅ ਤੋਂ ਬਾਹਰ ਆ ਗਿਆ ਹੈ, ਜਿਸ ਕਾਰਨ ਪ੍ਰਸ਼ੰਸਕ ਬਹੁਤ ਪ੍ਰੇਸ਼ਾਨ ਹਨ ਕਿਉਂਕਿ ਉਨ੍ਹਾਂ ’ਚੋਂ ਜ਼ਿਆਦਾਤਰ ਦਾ ਮੰਨਣਾ ਹੈ ਕਿ ਵਿੱਕੀ ਟਾਪ 5 ’ਚ ਆਉਣ ਦਾ ਹੱਕਦਾਰ ਸੀ। ਉਂਝ ਤਾਂ ਵਿੱਕੀ ਸ਼ੋਅ ਤੋਂ ਬਾਹਰ ਆ ਗਿਆ ਹੈ ਪਰ ਬਾਹਰ ਆਉਂਦਿਆਂ ਹੀ ਕੋਈ ਇੰਟਰਵਿਊ ਸਾਹਮਣੇ ਨਹੀਂ ਆਇਆ। ਉਸ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜੋ ਸ਼ੋਅ ਦੇ ਬਾਹਰ ਦੀਆਂ ਹਨ, ਜਿਨ੍ਹਾਂ ’ਚ ਦੇਖਿਆ ਜਾ ਰਿਹਾ ਹੈ ਕਿ ਉਹ ਦੋਸਤਾਂ ਤੇ ਪਰਿਵਾਰ ਨਾਲ ਜਸ਼ਨ ਮਨਾ ਰਿਹਾ ਹੈ ਜਾਂ ਅਸੀਂ ਕਹਿ ਸਕਦੇ ਹਾਂ ਕਿ ਉਹ ਉਹੀ ਕੰਮ ਕਰ ਰਿਹਾ ਹੈ, ਜਿਸ ਤੋਂ ਅੰਕਿਤਾ ਡਰਦੀ ਸੀ।

ਇਹ ਖ਼ਬਰ ਵੀ ਪੜ੍ਹੋ : ਕੈਂਸਰ ਵਿਰੁੱਧ ਜੰਗ ਜਿੱਤ ਸਿੱਧਾ ਮੁੰਬਈ ਪਹੁੰਚਿਆ 9 ਸਾਲਾ ਜਗਨਬੀਰ, ਸਲਮਾਨ ਖ਼ਾਨ ਨਾਲ ਕੀਤੀ ਮੁਲਾਕਾਤ

ਵਿੱਕੀ ਕਰ ਰਿਹਾ ਪਾਰਟੀ
ਦਰਅਸਲ ਬਾਹਰ ਜਾਂਦੇ ਸਮੇਂ ਅੰਕਿਤਾ ਨੇ ਵਿੱਕੀ ਨੂੰ ਪਾਰਟੀ ਨਾ ਕਰਨ ਲਈ ਵਾਰ-ਵਾਰ ਕਿਹਾ ਸੀ ਤੇ ਹੁਣ ਜੋ ਤਸਵੀਰਾਂ ਸਾਹਮਣੇ ਆਈਆਂ ਹਨ, ਉਨ੍ਹਾਂ ਤੋਂ ਲੱਗਦਾ ਹੈ ਕਿ ਉਹ ਪਾਰਟੀ ਕਰ ਰਿਹਾ ਹੈ। ਇਸ ਲਈ ਜਦੋਂ ਅੰਕਿਤਾ ਨੂੰ ਇਸ ਗੱਲ ਦਾ ਪਤਾ ਚੱਲੇਗਾ ਤਾਂ ਯਕੀਨੀ ਤੌਰ ’ਤੇ ਇਸ ਮੁੱਦੇ ’ਤੇ ਦੋਵਾਂ ਵਿਚਾਲੇ ਲੜਾਈ ਹੋਵੇਗੀ। ਵਿੱਕੀ ਦੀਆਂ ਤਸਵੀਰਾਂ ਉਸ ਦੀ ਭੈਣ ਖ਼ੁਸ਼ੀ ਜੈਨ ਨੇ ਸ਼ੇਅਰ ਕੀਤੀਆਂ ਹਨ। ਖ਼ੁਸ਼ੀ ਨੇ ਇਸ ਤੋਂ ਪਹਿਲਾਂ ਵਿੱਕੀ ਨਾਲ ਇਕ ਤਸਵੀਰ ਸਾਂਝੀ ਕੀਤੀ ਤੇ ਲਿਖਿਆ, ‘‘ਭਾਈ ਵਾਪਸ ਆ ਗਿਆ ਹੈ, ਇਹ ਅਸਲ ਵਿਜੇਤਾ ਹੈ।’’

ਈਸ਼ਾ ਵੀ ਆਈ ਨਜ਼ਰ
ਖ਼ੁਸ਼ੀ ਨੇ ਫਿਰ ਇਕ ਹੋਰ ਤਸਵੀਰ ਸਾਂਝੀ ਸ਼ੇਅਰ ਕੀਤੀ, ਜਿਸ ’ਚ ਉਹ ਵਿੱਕੀ, ਟੀ. ਵੀ. ਅਦਾਕਾਰਾ ਪੂਜਾ ਬੈਨਰਜੀ ਤੇ ਈਸ਼ਾ ਮਾਲਵੀਆ ਨਾਲ ਨਜ਼ਰ ਆ ਰਹੀ ਹੈ। ਅਜਿਹਾ ਲੱਗਦਾ ਹੈ ਕਿ ਵਿੱਕੀ ਦੇ ਵਾਪਸ ਆਉਣ ’ਤੇ ਉਸ ਦੇ ਸਫ਼ਰ ਦਾ ਜਸ਼ਨ ਮਨਾਇਆ ਜਾ ਰਿਹਾ ਹੈ।

PunjabKesari

ਚੋਟੀ ਦੇ 5 ਫਾਈਨਲਿਸਟ ਕੌਣ ਹਨ?
ਵਿੱਕੀ ਦੇ ਜਾਣ ਤੋਂ ਬਾਅਦ ਸ਼ੋਅ ’ਚ ਹੁਣ ਅੰਕਿਤਾ ਲੋਖੰਡੇ, ਮੁਨੱਵਰ ਫਾਰੂਕੀ, ਅਭਿਸ਼ੇਕ ਕੁਮਾਰ, ਮੰਨਾਰਾ ਚੋਪੜਾ ਤੇ ਅਰੁਣ ਹਨ। ਖੈਰ ਅਰੁਣ ਦੇ ਟਾਪ 5 ’ਚ ਆਉਣ ਤੋਂ ਕਈ ਲੋਕ ਹੈਰਾਨ ਹਨ। ਸੋਸ਼ਲ ਮੀਡੀਆ ’ਤੇ ਕਈ ਯੂਜ਼ਰਸ ਨੇ ਟਿੱਪਣੀ ਕੀਤੀ ਕਿ ਅਰੁਣ ਟਾਪ 5 ’ਚ ਆਉਣ ਦੇ ਲਾਇਕ ਨਹੀਂ ਹਨ। ਖੈਰ ਹੁਣ ਆਉਣ ਵਾਲੇ ਐਪੀਸੋਡ ’ਚ ਇਨ੍ਹਾਂ ਫਾਈਨਲਿਸਟਾਂ ਨੂੰ ਉਨ੍ਹਾਂ ਦੀ ਯਾਤਰਾ ਦੀ ਵੀਡੀਓ ਦਿਖਾਈ ਜਾਵੇਗੀ ਤੇ ਆਓ ਦੇਖਦੇ ਹਾਂ ਕਿ ਇਨ੍ਹਾਂ 5 ’ਚੋਂ ਕੌਣ ਇਸ ਸੀਜ਼ਨ ਦੀ ਟਰਾਫੀ ਆਪਣੇ ਘਰ ਲੈ ਕੇ ਜਾਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News