ਅੰਕਿਤਾ ਦੇ ਹੱਥਾਂ 'ਤੇ ਲੱਗੀ ਪੀਆ ਵਿੱਕੀ ਜੈਨ ਦੇ ਨਾਂ ਦੀ ਮਹਿੰਦੀ, ਦੇਖੋ ਖੂਬਸੂਰਤ ਤਸਵੀਰਾਂ

Sunday, Dec 12, 2021 - 12:41 PM (IST)

ਅੰਕਿਤਾ ਦੇ ਹੱਥਾਂ 'ਤੇ ਲੱਗੀ ਪੀਆ ਵਿੱਕੀ ਜੈਨ ਦੇ ਨਾਂ ਦੀ ਮਹਿੰਦੀ, ਦੇਖੋ ਖੂਬਸੂਰਤ ਤਸਵੀਰਾਂ

ਮੁੰਬਈ- ਅਦਾਕਾਰ ਅੰਕਿਤਾ ਲੋਖੰਡੇ ਜਲਦ ਹੀ ਲਾੜੀ ਬਣਨ ਜਾ ਰਹੀ ਹੈ। ਅੰਕਿਤਾ 14 ਦਸੰਬਰ ਨੂੰ ਲਾਂਗ ਟਾਈਮ ਪ੍ਰੇਮੀ ਵਿੱਕੀ ਜੈਨ ਸੰਗ ਵਿਆਹ ਰਚਾਏਗੀ। ਵਿਆਹ 'ਚ ਕੁਝ ਹੀ ਸਮੇਂ ਬਾਕੀ ਹੈ ਅਜਿਹੇ 'ਚ ਜੋੜੇ ਦੀ ਵਿਆਹ ਦੀਆਂ ਰਸਮਾਂ ਵੀ ਸ਼ੁਰੂ ਹੋ ਗਈਆਂ ਹਨ। ਸ਼ਨੀਵਾਰ (11 ਦਸੰਬਰ) ਨੂੰ ਅੰਕਿਤਾ ਦੀ ਮਹਿੰਦੀ ਸੈਰੇਮਨੀ ਹੋਈ, ਜਿਸ ਦੀਆਂ ਤਸਵੀਰਾਂ ਇੰਟਰਨੈੱਟ 'ਤੇ ਛਾਈਆਂ ਹੋਈਆਂ ਹਨ। ਅੰਕਿਤਾ ਦੇ ਹੱਥਾਂ 'ਤੇ ਮਹਿੰਦੀ ਆਰਟੀਸਟ ਵੀਨਾ ਨਗਾੜਾ ਨੇ ਪੀਆ ਦੇ ਨਾਂ ਦੀ ਮਹਿੰਦੀ ਲਗਾਈ।

PunjabKesari
ਅੰਕਿਤਾ ਦੇ ਹੱਥਾਂ 'ਤੇ ਮਹਿੰਦੀ ਲਗਾਉਂਦੇ ਵੀਨਾ ਦੀ ਕਾਫ਼ੀ ਸਾਰੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੋਂ ਸਾਹਮਣੇ ਆਈਆਂ ਹਨ ਜੋ ਕਿ ਕਾਫ਼ੀ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।

PunjabKesari
ਲੁੱਕ ਦੀ ਗੱਲ ਕਰੀਏ ਤਾਂ ਮਹਿੰਦੀ ਸੈਰੇਮਨੀ 'ਚ ਅੰਕਿਤਾ ਪਿੰਕ ਲਹਿੰਗੇ 'ਚ ਦਿਖ ਰਹੀ ਹੈ।

PunjabKesari
ਮਰਾਠੀ ਮੁਗਲੀ ਬਣ ਲੁੱਟੀ ਲਾਈਮਲਾਈਟ
ਇਸ ਤੋਂ ਇਲਾਵਾ ਅੰਕਿਤਾ ਦੀਆਂ ਕੁਝ ਹੋਰ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਤਸਵੀਰਾਂ 'ਚ ਉਹ ਮਲਟੀ ਰੰਗ ਦੀ ਨਵਰਾਈ ਸਾੜੀ 'ਚ ਬਹੁਤ ਖੂਬਸੂਰਤ ਲੱਗੀ। ਗੋਲਡ ਜਿਊਲਰੀ, ਮਹਾਰਾਸ਼ਟਰਨ, ਨੱਥ, ਹਰੀਆਂ ਚੂੜੀਆਂ, ਸੋਨੇ ਦੇ ਕੜ੍ਹ ਹੋਣ ਵਾਲੀ ਲਾੜੀ ਦੀ ਲੁੱਕ ਨੂੰ ਚਾਰ ਚੰਨ ਲਗਾ ਰਹੇ ਹਨ।

PunjabKesari
ਮਰਾਠੀ ਮੁਗਲੀ ਬਣ ਅੰਕਿਤਾ ਨੇ ਸਭ ਦਾ ਦਿਲ ਲੁੱਟ ਲਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਵਾਲਾਂ ਦਾ ਬਨ ਬਣਾ ਕੇ ਉਸ 'ਤੇ ਗਜਰਾ ਲਗਾਇਆ ਹੈ। ਪ੍ਰਸ਼ੰਸਕ ਅੰਕਿਤਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਕਾਫ਼ੀ ਪਸੰਦ ਕਰ ਰਹੇ ਹਨ।

PunjabKesari

https://www.instagram.com/reel/CXWWs4SK9Hp/?utm_source=ig_web_copy_link


author

Aarti dhillon

Content Editor

Related News