ਅੰਕਿਤਾ ਨਾਲ ਵਿਆਹ ਖ਼ਿਲਾਫ਼ ਸੀ ਵਿੱਕੀ ਜੈਨ ਦਾ ਪਰਿਵਾਰ, ਸੱਸ ਰੰਜਨਾ ਨੇ ਕਿਹਾ- ਹੁਣ ਸਾਡਾ ਕੋਈ ਨਹੀਂ ਹੈ ਲੈਣਾ ਦੇਣਾ

Wednesday, Jan 10, 2024 - 01:21 PM (IST)

ਅੰਕਿਤਾ ਨਾਲ ਵਿਆਹ ਖ਼ਿਲਾਫ਼ ਸੀ ਵਿੱਕੀ ਜੈਨ ਦਾ ਪਰਿਵਾਰ, ਸੱਸ ਰੰਜਨਾ ਨੇ ਕਿਹਾ- ਹੁਣ ਸਾਡਾ ਕੋਈ ਨਹੀਂ ਹੈ ਲੈਣਾ ਦੇਣਾ

ਨਵੀਂ ਦਿੱਲੀ (ਬਿਊਰੋ) : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 17' ਆਪਣੇ ਫਿਨਾਲੇ ਦੀ ਤਿਆਰੀ ਕਰ ਰਿਹਾ ਹੈ। ਸ਼ੋਅ ਨੂੰ ਜਨਵਰੀ ਦੇ ਅੰਤ ਵਿਚ ਆਪਣਾ ਵਿਨਰ ਮਿਲ ਜਾਵੇਗਾ। ਇਸ ਦੌਰਾਨ ਮੇਕਰਜ਼ ਨੇ ਪ੍ਰਤੀਯੋਗੀਆਂ ਨੂੰ ਉਨ੍ਹਾਂ ਦੇ ਪਰਿਵਾਰ ਵਾਲਿਆਂ ਨਾਲ ਮਿਲਣ ਦਾ ਮੌਕਾ ਦਿੱਤਾ। 'ਬਿੱਗ ਬੌਸ' ਦੇ ਘਰ 'ਚ ਵਿੱਕੀ ਜੈਨ ਦੀ ਮਾਂ ਰੰਜਨਾ ਜੈਨ ਸਭ ਤੋਂ ਜ਼ਿਆਦਾ ਚਰਚਾ 'ਚ ਰਹੀ। ਉਸ ਨੇ 'ਬਿੱਗ ਬੌਸ 17' 'ਚ ਘਰ ਵਾਲਿਆਂ ਨਾਲ ਖੂਬ ਮਸਤੀ ਕੀਤੀ ਸੀ। 

ਵਿਆਹ ਮਗਰੋਂ ਪਛਤਾ ਰਹੀ ਹੈ ਅੰਕਿਤਾ
'ਬਿੱਗ ਬੌਸ 17' ਤੋਂ ਬਾਹਰ ਆਉਣ ਤੋਂ ਬਾਅਦ ਰੰਜਨਾ ਜੈਨ ਨੇ ਪੁੱਤਰ ਵਿੱਕੀ ਜੈਨ ਅਤੇ ਨੂੰਹ ਅੰਕਿਤਾ ਲੋਖੰਡੇ ਬਾਰੇ ਗੱਲ ਕੀਤੀ। ਇਸ ਦੌਰਾਨ ਉਸ ਨੇ ਦੱਸਿਆ ਕਿ ਉਸ ਦਾ ਪਰਿਵਾਰ ਇਸ ਵਿਆਹ ਖ਼ਿਲਾਫ਼ ਸੀ। ਇਕ ਨਿੱਜੀ ਚੈਨਲ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੂੰ ਅੰਕਿਤਾ ਲੋਖੰਡੇ ਦੇ ਬਿਆਨ ਬਾਰੇ ਪੁੱਛਿਆ ਗਿਆ ਤਾਂ ਅਦਾਕਾਰਾ ਨੇ ਕਿਹਾ ਸੀ ਕਿ ਉਹ ਵਿੱਕੀ ਨਾਲ ਜਲਦ ਵਿਆਹ ਕਰਨ ਦੇ ਫੈਸਲੇ 'ਤੇ ਪਛਤਾ ਰਹੀ ਹੈ।

ਵਿਆਹ ਖ਼ਿਲਾਫ਼ ਸੀ ਵਿੱਕੀ ਦਾ ਪਰਿਵਾਰ
ਅੰਕਿਤਾ ਲੋਖੰਡੇ ਦੀ ਸੱਸ ਨੇ ਜਵਾਬ ਦਿੰਦਿਆਂ ਕਿਹਾ, 'ਦੇਖੋ ਅੰਕਿਤਾ ਲੋਖੰਡੇ ਨਾਲ ਵਿਆਹ ਵਿੱਕੀ ਨੇ ਕਰਵਾਇਆ ਹੈ। ਅਸੀਂ ਸਮਰਥਨ 'ਚ ਨਹੀਂ ਸੀ। ਵਿੱਕੀ ਨੇ ਇਹ ਸਭ ਕੀਤਾ ਹੈ, ਨਿਭਏਗਾ ਵੀ ਹੁਣ ਉਹੀ, ਸਾਡਾ ਇਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਇੰਨਾ ਸਭ ਅਸੀਂ ਦੇਖ ਰਹੇ ਹਾਂ ਪਰ ਅਸੀਂ ਉਸ ਨੂੰ ਇੱਕ ਵਾਰ ਵੀ ਕੁਝ ਨਹੀਂ ਕਹਿ ਰਹੇ। ਉਹ ਆਵੇਗਾ ਤੇ ਆਪਣਾ ਰਿਸ਼ਤਾ ਸੁਧਾਰੇਗਾ। ਉਸ ਨੇ ਹੀ ਇਸ ਨੂੰ ਵਿਗਾੜਿਆ ਹੈ ਤੇ ਸੁਧਾਰੇਗਾ ਵੀ ਉਹੀ। ਸਾਨੂੰ ਵਿਸ਼ਵਾਸ ਹੈ ਕਿ ਵਿੱਕੀ ਜੈਨ ਸਭ ਕੁਝ ਕਰ ਲਵੇਗਾ, ਉਹ ਅਜਿਹਾ ਮੁੰਡਾ ਹੈ।'

ਇਹ ਖ਼ਬਰ ਵੀ ਪੜ੍ਹੋ : 3000 ਕਰੋੜ ਦੇ ਮਾਲਕ ਰਿਤਿਕ ਰੌਸ਼ਨ ਕੋਲ ਹੈ 100 ਕਰੋੜ ਦਾ ਘਰ, ਇਕ ਫ਼ਿਲਮ ਲਈ ਵਸੂਲਦੇ ਨੇ ਇੰਨੀ ਮੋਟੀ ਰਕਮ

ਵਿੱਕੀ ਨੂੰ ਚੱਪਲ ਮਾਰਨਾ ਨਹੀਂ ਆਇਆ ਪਸੰਦ
ਰੰਜਨਾ ਜੈਨ ਨੇ ਵੀ ਅੰਕਿਤਾ ਲੋਖੰਡੇ ਦੇ ਵਿੱਕੀ ਜੈਨ ਚੱਪਲ ਮਾਰਨ ਵਾਲੀ ਹਰਕਤ 'ਤੇ ਪ੍ਰਤੀਕਿਰਿਆ ਦਿੱਤੀ ਹੈ। ਉਸ ਨੇ ਕਿਹਾ, 'ਅਜਿਹੀ ਮਸਤੀ ਮੈਨੂੰ ਚੰਗੀ ਨਹੀਂ ਲੱਗਦੀ। ਪਤੀ ਨੂੰ ਚੱਪਲ ਮਾਰ ਦਿਉ, ਸਿਰਹਾਣੇ ਨਾਲ ਮਾਰੋ, ਉਸ ਨੂੰ ਸੁੱਟ ਦਿਓ, ਇਹ ਕੀ ਗੱਲ ਹੈ? ਅਸੀਂ ਅੰਕਿਤਾ ਨੂੰ ਕਿਹਾ ਕਿ ਬੇਟਾ ਚੰਗਾ ਨਹੀਂ ਲੱਗ ਰਿਹਾ। ਉਹ ਬਹੁਤ ਅਪਸ਼ਬਦਾਂ ਦੀ ਵਰਤੋਂ ਕਰ ਰਹੀ ਹੈ। ਹੁਣ ਜਿੰਨੇ ਦਿਨ ਬਚੇ ਹਨ, ਲੜਨਾ-ਝਗੜਨਾ ਨਹੀਂ ਹੈ। ਪਹਿਲਾਂ ਰਿਸ਼ਤਾ ਦੇਖੋ ਫਿਰ ਖੇਡ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


author

sunita

Content Editor

Related News