ਵਿੱਕੀ ਦੀ ਕੈਟਰੀਨਾ ਲਈ ਖ਼ਾਸ ਪੋਸਟ, ਕੈਟਰੀਨਾ ਬੀਚ ’ਤੇ ਸਫ਼ੇਦ ਕਮੀਜ਼ ’ਚ ਆਈ ਨਜ਼ਰ

07/17/2022 11:36:40 AM

ਮੁੰਬਈ:ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ਼ ਨੇ 16 ਜੁਲਾਈ ਨੂੰ ਆਪਣਾ 39 ਵਾਂ ਜਨਮਦਿਨ ਸੈਲੀਬ੍ਰੇਟ ਕੀਤਾ ਸੀ। ਇਸ ਖ਼ਾਸ ਮੌਕੇ ’ਤੇ ਪ੍ਰਸ਼ੰਸਕ ਅਦਾਕਾਰਾ ਨੂੰ ਖ਼ਾਸ ਦਿਨ ਦੀ ਵਧਾਈ ਦੇ ਰਹੇ ਹਨ। ਕੈਟਰੀਨਾ ਦੇ ਜਨਮਦਿਨ ਬੇਹੱਦ ਖ਼ਾਸ ਹੈ ਕਿਉਂਕਿ ਇਸ ਸਾਲ ਉਹ ਪਤੀ ਵਿੱਕੀ ਕੌਸ਼ਲ ਨਾਲ ਆਪਣਾ ਖ਼ਾਸ ਦਿਨ ਮਨਾ ਰਹੀ ਹੈ। ਕੈਟਰੀਨਾ ਨੇ ਮਾਲਦੀਵ ’ਚ ਪਤੀ ਵਿੱਕੀ ਕੌਸ਼ਲ ਅਤੇ ਪਰਿਵਾਰ ਅਤੇ ਦੋਸਤਾਂ ਨਾਲ ਆਪਣਾ ਜਨਮਦਿਨ ਮਨਾਇਆ।

PunjabKesari

ਕੈਟਰੀਨਾ ਨੇ ਇਸ ਸਪੈਸ਼ਲ ਡੇਅ ’ਤੇ ਹਰ ਕਿਸੇ ਨੂੰ ਉਨ੍ਹਾਂ ਦੀ  ਪਿਆਰੀ ਪੋਸਟ ਦਾ ਇੰਤਜ਼ਾਰ ਸੀ ਜੋ ਕਿ ਹੁਣ ਪੂਰਾ ਹੋ ਚੁੱਕਾ ਹੈ। ਵਿੱਕੀ ਨੇ ਪਤਨੀ ਨੂੰ ਜਨਮਦਿਨ ਦੀ ਸ਼ੁਭਕਾਮਨਾਵਾਂ ਦਿੰਦੇ ਹੋਏ ਛੁੱਟੀਆਂ ਦੀ ਇਕ ਪਿਆਰੀ ਤਸਵੀਰ ਸਾਂਝੀ ਕੀਤੀ ਹੈ।

ਇਹ ਵੀ ਪੜ੍ਹੋ : ਮੰਮੀ-ਪਾਪਾ ਬਣਨ ਵਾਲੇ ਹਨ ਕੈਟਰੀਨਾ-ਵਿੱਕੀ! ਅੱਜ ਜਨਮਦਿਨ 'ਤੇ ਖੁਸ਼ਖ਼ਬਰੀ ਸਾਂਝੀ ਕਰੇਗੀ 'ਮਿਸੇਜ਼ ਕੌਸ਼ਲ'

ਸਾਂਝੀ ਕੀਤੀ ਤਸਵੀਰ ’ਚ ਕੈਟਰੀਨਾ ਬੀਚ ’ਤੇ ਨਜ਼ਰ ਆ ਰਹੀ ਹੈ । ‘ਮਿਸਿਜ਼ ਕੌਸ਼ਲ’ ਸ਼ਾਨਦਾਰ ਲੱਗ ਰਹੀ ਹੈ ਕਿਉਂਕਿ ਉਹ ਬੀਚ ’ਤੇ ਕੈਮਰੇ ਸਾਹਮਣੇ ਪੋਜ਼ ਦੇ ਰਹੀ ਹੈ। ਲੁੱਕ ਦੀ ਗੱਲ ਕਰੀਏ ਤਾਂ ਉਹ ਵਾਈਟ ਕਲਰ ਦੀ ਕਮੀਜ਼ ’ਚ  ਬੇਹੱਦ ਖ਼ੂਬਸੂਰਤ ਲੱਗ ਰਹੀ ਹੈ। ਇਸ ਤਸਵੀਰ ਦੇ ਨਾਲ ਵਿੱਕੀ ਨੇ ਲਿਖਿਆ ਕਿ ‘ਬਾਰ ਬਾਰ ਦਿਲ ਯੇ ਗਾਏ... ਜਨਮਦਿਨ ਮੇਰੇ ਪਿਆਰੇ।’ 

PunjabKesari

ਦੱਸਣਯੋਗ ਇਹ ਹੈ ਕਿ ਲੰਬੇ ਸਮੇਂ ਤੱਕ ਡੇਟਿੰਗ ਤੋਂ ਬਾਅਦ ਜੋੜੇ ਨੇ 9 ਦਸੰਬਰ 2021 ਨੂੰ ਰਾਜਸਥਾਨ ਦੇ ਸਿਕਸ ਸੈਂਸੇਸ ਫ਼ੋਰਟ ’ਚ ਸ਼ਾਹੀ ਢੰਗ ਨਾਲ ਵਿਆਹ ਕੀਤਾ। ਵਿਆਹ ਤੋਂ ਬਾਅਦ ਦੋਵੇਂ ਸਿਤਾਰੇ ਸੋਸ਼ਲ ਮੀਡੀਆ ’ਤੇ ਖੁੱਲ੍ਹ ਕੇ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਨਜ਼ਰ ਆ ਰਹੇ ਹਨ।

PunjabKesari

ਕੈਟਰੀਨਾ ਦੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਕੈਟਰੀਨਾ ‘ਟਾਈਗਰ 3’, ‘ਫ਼ੋਨ ਭੂਤ’, ਵਗਗੀਆਂ ਫ਼ਿਲਮਾਂ ’ਚ ਨਜ਼ਰ ਆਵੇਗੀ। ਇਸ ਤੋਂ ਇਲਾਵਾ ਉਹ ਵਿਜੇ ਸੇਤੂਪਤੀ ਨਾਲ ‘ਮੈਰੀ ਕ੍ਰਿਸਮਸ’ ’ਚ ਨਜ਼ਰ ਆਵੇਗੀ। ਵਿੱਕੀ ਕੌਸ਼ਲ ਗੋਵਿੰਦਾ ‘ਮੇਰਾ ਨਾਮ’, ‘ਦਿ ਗ੍ਰੇਟ ਇੰਡੀਅਨ ਫ਼ੈਮਿਲੀ’, ‘ਧੁਨਕੀ’ ਅਤੇ ਦੋ ਅਨਟਾਈਟਲ ਫ਼ਿਲਮਾਂ ’ਚ ਵੀ ਨਜ਼ਰ ਆਉਣਗੇ।


Gurminder Singh

Content Editor

Related News