ਫ਼ਿਲਮ ਇੰਡਸਟਰੀ 'ਚ ਛਾਇਆ ਮਾਤਮ, 67 ਸਾਲ ਦੀ ਉਮਰ 'ਚ ਇਸ ਅਦਾਕਾਰ ਨੇ ਦੁਨੀਆਂ ਨੂੰ ਕਿਹਾ ਅਲਵਿਦਾ
Friday, Dec 08, 2023 - 10:26 AM (IST)
ਐਂਟਰਟੇਨਮੈਂਟ ਡੈਸਕ : ਹਿੰਦੀ ਸਿਨੇਮਾ 'ਚ 4 ਦਹਾਕਿਆਂ ਤੋਂ ਵੱਧ ਸਮੇਂ ਤੱਕ ਆਪਣੀ ਅਦਾਕਾਰੀ ਦਾ ਜਾਦੂ ਬਿਖੇਰਨ ਵਾਲੇ ਪ੍ਰਸਿੱਧ ਅਦਾਕਾਰ ਜੂਨੀਅਰ ਮਹਿਮੂਦ ਨਹੀਂ ਰਹੇ। ਅਦਾਕਾਰ ਨੇ 67 ਸਾਲ ਦੀ ਉਮਰ 'ਚ ਆਖ਼ਰੀ ਸਾਹ ਲਿਆ। ਦੱਸਿਆ ਜਾ ਰਿਹਾ ਹੈ ਕਿ ਉਹ ਪਿਛਲੇ ਕੁਝ ਸਮੇਂ ਤੋਂ ਢਿੱਡ ਦੇ ਕੈਂਸਰ ਤੋਂ ਪੀੜਤ ਸਨ।
ਸਿਨੇਮਾ ਜਗਤ ਨੂੰ ਵੱਡਾ ਸਦਮਾ
'ਜੂਨੀਅਰ ਮਹਿਮੂਦ' ਦੇ ਨਾਂ ਨਾਲ ਮਸ਼ਹੂਰ ਨਈਮ ਸਈਦ ਢਿੱਡ ਦੇ ਕੈਂਸਰ ਦੀ ਬੀਮਾਰੀ ਨਾਲ ਲੜ ਰਹੇ ਸਨ। ਢਿੱਡ ਦੇ ਕੈਂਸਰ ਦੀ ਚੌਥੀ ਸਟੇਜ ਚੱਲ ਰਹੀ ਸੀ, ਜਿਸ ਕਾਰਨ ਹਾਲਤ ਕਾਫ਼ੀ ਨਾਜ਼ੁਕ ਸੀ। ਬੀਤੀ ਰਾਤ ਕਰੀਬ 2 ਵਜੇ ਉਹ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਗਏ। ਅਦਾਕਾਰ ਦੇ ਦਿਹਾਂਤ ਨਾਲ ਸਿਨੇਮਾ ਜਗਤ ਨੂੰ ਵੱਡਾ ਸਦਮਾ ਲੱਗਾ ਹੈ। ANI ਮੁਤਾਬਕ, ਜੂਨੀਅਰ ਮਹਿਮੂਦ ਦੀ ਮੌਤ ਦੀ ਪੁਸ਼ਟੀ ਉਨ੍ਹਾਂ ਦੇ ਇੱਕ ਦੋਸਤ ਨੇ ਕੀਤੀ ਹੈ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਦੁਪਹਿਰ ਸਾਂਤਾ ਕਰੂਜ਼ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ।
ਇਹ ਖ਼ਬਰ ਵੀ ਪੜ੍ਹੋ - ਸੁਖਨ ਵਰਮਾ-ਤਰਨ ਕੌਰ ਦੀ ਵੈਡਿੰਗ ਰਿਸੈਪਸ਼ਨ, ਜੋੜੇ ਦੀਆਂ ਤਸਵੀਰਾਂ ਨੇ ਖਿੱਚਿਆ ਸਭ ਦਾ ਧਿਆਨ
ਕੁਝ ਦਿਨ ਪਹਿਲਾਂ ਹੀ ਪਤਾ ਲੱਗਾ ਸੀ ਢਿੱਡ ਸਬੰਧੀ ਕੈਂਸਰ ਬਾਰੇ
ਇੰਡੀਅਨ ਐਕਸਪ੍ਰੈਸ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ, ਜੂਨੀਅਰ ਮਹਿਮੂਦ ਦੇ ਪਰਿਵਾਰ ਨੇ ਉਸਦੀ ਮੌਤ ਦੀ ਪੁਸ਼ਟੀ ਕੀਤੀ ਅਤੇ ਚੌਥੇ ਪੜਾਅ ਦੇ ਕੈਂਸਰ ਕਾਰਨ ਉਹ ਦਰਦ ਦੇ ਬਾਰੇ ਵਿੱਚ ਦੱਸਿਆ। ਮਹਿਮੂਦ ਦੇ ਬੇਟੇ ਹੁਸਨੈਨ ਨੇ ਕਿਹਾ, "ਸਾਨੂੰ 18 ਦਿਨ ਪਹਿਲਾਂ ਹੀ ਉਨ੍ਹਾਂ ਦੇ ਚੌਥੇ ਪੜਾਅ ਦੇ ਪੇਟ ਦੇ ਕੈਂਸਰ ਬਾਰੇ ਪਤਾ ਲੱਗਾ। ਅਸੀਂ ਉਨ੍ਹਾਂ ਨੂੰ ਟਾਟਾ ਮੈਮੋਰੀਅਲ ਹਸਪਤਾਲ ਲੈ ਗਏ। ਉੱਥੇ ਦੇ ਡੀਨ ਨੇ ਸਾਨੂੰ ਦੱਸਿਆ ਕਿ ਇਸ ਪੜਾਅ 'ਤੇ ਇਲਾਜ ਅਤੇ ਕੀਮੋਥੈਰੇਪੀ ਬਹੁਤ ਦਰਦਨਾਕ ਹੋਵੇਗੀ।" ਹਸਪਤਾਲ ਨੇ ਸੁਝਾਅ ਦਿੱਤਾ ਕਿ ਅਸੀਂ ਉਨ੍ਹਾਂ ਦੀ ਘਰ ਵਿਚ ਦੇਖਭਾਲ ਕਰੀਏ।
ਇਹ ਖ਼ਬਰ ਵੀ ਪੜ੍ਹੋ - ਗਾਇਕ ਹਨੀ ਸਿੰਘ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਮਿਲੀ ਵੱਡੀ ਰਾਹਤ
ਕਰੀਅਰ ਦੀ ਸ਼ੁਰੂਆਤ
ਜੂਨੀਅਰ ਮਹਿਮੂਦ ਨੇ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਬਾਲ ਕਲਾਕਾਰ ਵਜੋਂ ਕੀਤੀ ਸੀ। ਉਨ੍ਹਾਂ ਨੇ ਚਾਰ ਦਹਾਕਿਆਂ ਦੇ ਕਰੀਅਰ 'ਚ 7 ਭਾਸ਼ਾਵਾਂ 'ਚ 250 ਤੋਂ ਵੱਧ ਫ਼ਿਲਮਾਂ 'ਚ ਕੰਮ ਕੀਤਾ। ਉਨ੍ਹਾਂ ਨੇ ਰਾਜੇਸ਼ ਖੰਨਾ ਤੋਂ ਲੈ ਕੇ ਅਮਿਤਾਭ ਬੱਚਨ ਅਤੇ ਰਾਜ ਕਪੂਰ ਤੱਕ ਦੇ ਸੁਪਰਸਟਾਰਾਂ ਨਾਲ ਸਕ੍ਰੀਨ ਸ਼ੇਅਰ ਕੀਤੀ ਹੈ। ਜੂਨੀਅਰ ਮਹਿਮੂਦ ਦੀਆਂ ਫ਼ਿਲਮਾਂ ਦੀ ਸੂਚੀ 'ਚ 'ਮੇਰਾ ਨਾਮ ਜੋਕਰ', 'ਕਾਰਵਾਂ', 'ਹਾਥੀ ਮੇਰੇ ਸਾਥੀ', 'ਮੁਹੱਬਤ ਜ਼ਿੰਦਗੀ ਹੈ', 'ਨੈਨਿਹਾਲ', 'ਹਰੇ ਰਾਮਾ ਹਰੇ ਕ੍ਰਿਸ਼ਨਾ', 'ਬਾਪ ਨੰਬਰੀ ਬੇਟਾ 10 ਨੰਬਰੀ' ਸਮੇਤ ਕਈ ਬਲਾਕਬਸਟਰ ਫ਼ਿਲਮਾਂ ਸ਼ਾਮਲ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।