ਮਨੋਰੰਜਨ ਜਗਤ ਤੋਂ ਆਈ ਮੰਦਭਾਗੀ ਖਬਰ; ਕੈਂਸਰ ਤੋਂ ਜੰਗ ਹਾਰਿਆ ਦਿੱਗਜ ਅਦਾਕਾਰ Ahn

Monday, Jan 05, 2026 - 10:42 AM (IST)

ਮਨੋਰੰਜਨ ਜਗਤ ਤੋਂ ਆਈ ਮੰਦਭਾਗੀ ਖਬਰ; ਕੈਂਸਰ ਤੋਂ ਜੰਗ ਹਾਰਿਆ ਦਿੱਗਜ ਅਦਾਕਾਰ Ahn

ਸਿਓਲ (ਏਜੰਸੀ)- ਦੱਖਣੀ ਕੋਰੀਆਈ ਸਿਨੇਮਾ ਦੇ ਦਿੱਗਜ ਅਦਾਕਾਰਾਂ ਵਿੱਚੋਂ ਇੱਕ ਆਨ੍ਹ ਸੰਗ-ਕੀ (Ahn Sung-ki) ਦਾ ਸੋਮਵਾਰ ਨੂੰ ਦਿਹਾਂਤ ਹੋ ਗਿਆ। ਉਹ 74 ਸਾਲਾਂ ਦੇ ਸਨ। ਸਿਓਲ ਦੇ 'ਸੂਨਚੁਨਹਯਾਂਗ ਯੂਨੀਵਰਸਿਟੀ ਹਸਪਤਾਲ' ਵੱਲੋਂ ਉਨ੍ਹਾਂ ਦੇ ਦੇਹਾਂਤ ਦੀ ਪੁਸ਼ਟੀ ਕੀਤੀ ਗਈ ਹੈ।

ਇਹ ਵੀ ਪੜ੍ਹੋ: ਵਿਆਹ ਦੇ 33 ਸਾਲਾਂ ਬਾਅਦ ਪਤੀ ਨੂੰ ਤਲਾਕ ਦਵੇਗੀ ਅਰਚਨਾ ਪੂਰਨ ਸਿੰਘ ?

ਲੰਬੇ ਸਮੇਂ ਤੋਂ ਕੈਂਸਰ ਨਾਲ ਜੂਝ ਰਹੇ ਸਨ ਅਦਾਕਾਰ

ਆਨ੍ਹ ਪਿਛਲੇ ਕਈ ਸਾਲਾਂ ਤੋਂ ਬਲੱਡ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਨਾਲ ਜੂਝ ਰਹੇ ਸਨ। ਉਨ੍ਹਾਂ ਦੇ ਅਚਾਨਕ ਚਲੇ ਜਾਣ ਨਾਲ ਦੱਖਣੀ ਕੋਰੀਆਈ ਸਿਨੇਮਾ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।

PunjabKesari

ਇਹ ਵੀ ਪੜ੍ਹੋ: ਅਮਰੀਕਾ 'ਚ ਇਕ ਹੋਰ Lover ਬਣਿਆ ਕਾਤਲ ! ਭਾਰਤੀ ਪ੍ਰੇਮਿਕਾ ਦਾ ਕਤਲ ਕਰ ਭੱਜ ਆਇਆ India

6 ਦਹਾਕਿਆਂ ਦਾ ਸ਼ਾਨਦਾਰ ਕਰੀਅਰ 

ਆਨ੍ਹ ਦਾ ਫਿਲਮੀ ਸਫ਼ਰ ਲਗਭਗ 6 ਦਹਾਕਿਆਂ (60 ਸਾਲ) ਲੰਬਾ ਰਿਹਾ। ਆਪਣੀ ਸਾਫ਼-ਸੁਥਰੇ ਅਤੇ ਸਕਾਰਾਤਮਕ ਅਕਸ ਕਾਰਨ ਉਨ੍ਹਾਂ ਨੂੰ "ਦਿ ਨੇਸ਼ਨਜ਼ ਐਕਟਰ" (ਦੇਸ਼ ਦਾ ਅਦਾਕਾਰ) ਦੇ ਖਿਤਾਬ ਨਾਲ ਨਿਵਾਜਿਆ ਗਿਆ ਸੀ। ਪਿਛਲੇ ਕਈ ਸਰਵੇਖਣਾਂ ਵਿੱਚ ਵੀ ਉਨ੍ਹਾਂ ਨੂੰ ਦੱਖਣੀ ਕੋਰੀਆ ਦਾ ਸਭ ਤੋਂ ਵੱਧ ਪਸੰਦ ਕੀਤਾ ਜਾਣ ਵਾਲਾ ਅਦਾਕਾਰ ਚੁਣਿਆ ਗਿਆ ਸੀ।

ਇਹ ਵੀ ਪੜ੍ਹੋ: ਵੱਡੀ ਖਬਰ; ਮਸ਼ਹੂਰ ਅਦਾਕਾਰ ਆਸ਼ੀਸ਼ ਵਿਦਿਆਰਥੀ ਤੇ ਉਨ੍ਹਾਂ ਦੀ ਪਤਨੀ ਨਾਲ ਵਾਪਰਿਆ ਭਿਆਨਕ ਹਾਦਸਾ

ਪੰਜ ਵਾਰ ਜਿੱਤਿਆ 'ਗ੍ਰੈਂਡ ਬੈੱਲ' ਐਵਾਰਡ 

ਉਨ੍ਹਾਂ ਦੀ ਅਦਾਕਾਰੀ ਦਾ ਲੋਹਾ ਨਾ ਸਿਰਫ਼ ਜਨਤਾ ਨੇ, ਸਗੋਂ ਆਲੋਚਕਾਂ ਨੇ ਵੀ ਮੰਨਿਆ। ਉਨ੍ਹਾਂ ਨੇ ਆਪਣੇ ਕਰੀਅਰ ਦੌਰਾਨ 20 ਤੋਂ ਵੱਧ ਵੱਡੀਆਂ ਟਰਾਫੀਆਂ ਜਿੱਤੀਆਂ। ਖਾਸ ਗੱਲ ਇਹ ਹੈ ਕਿ ਉਨ੍ਹਾਂ ਨੇ ਸਰਵੋਤਮ ਅਦਾਕਾਰ ਦੀ ਸ਼੍ਰੇਣੀ ਵਿੱਚ ਪੰਜ ਵਾਰ 'ਗ੍ਰੈਂਡ ਬੈੱਲ' (Grand Bell) ਐਵਾਰਡ ਜਿੱਤ ਕੇ ਇੱਕ ਅਜਿਹਾ ਇਤਿਹਾਸ ਰਚਿਆ, ਜਿਸ ਨੂੰ ਅੱਜ ਤੱਕ ਦੱਖਣੀ ਕੋਰੀਆ ਦਾ ਕੋਈ ਹੋਰ ਅਦਾਕਾਰ ਨਹੀਂ ਤੋੜ ਸਕਿਆ।

ਇਹ ਵੀ ਪੜ੍ਹੋ: ਇਸ ਦਿਨ ਖੁੱਲ੍ਹੇਗਾ 'ਨੀਲੇ ਡਰੰਮ' ਦਾ ਰਾਜ਼! ‘ਸੌਰਭ ਕਤਲ ਕਾਂਡ’ ’ਤੇ ਬਣੀ ਸੀਰੀਜ਼ ਦਾ ਪੋਸਟਰ ਰਿਲੀਜ਼


author

cherry

Content Editor

Related News