‘ਪਾਣੀ ’ਚ ਮਧਾਣੀ’ ਦਾ ਗੀਤ ‘ਵੀ. ਸੀ. ਆਰ.’ ਰਿਲੀਜ਼, ਗਿੱਪੀ ਤੇ ਨੀਰੂ ਦੀ ਦੋਗਾਣਾ ਜੋੜੀ ਨੇ ਬੰਨ੍ਹੇ ਰੰਗ (ਵੀਡੀਓ)
Saturday, Oct 30, 2021 - 11:08 AM (IST)
ਚੰਡੀਗੜ੍ਹ (ਬਿਊਰੋ)– 5 ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫ਼ਿਲਮ ‘ਪਾਣੀ ’ਚ ਮਧਾਣੀ’ ਦੇ ਗੀਤ ਬੈਕ ਟੂ ਬੈਕ ਰਿਲੀਜ਼ ਹੋ ਰਹੇ ਹਨ। ਇਸੇ ਲੜੀ ’ਚ ਅੱਜ ਨਵਾਂ ਗੀਤ ‘ਵੀ. ਸੀ. ਆਰ.’ ਰਿਲੀਜ਼ ਹੋਇਆ ਹੈ। ‘ਵੀ. ਸੀ. ਆਰ.’ ਇਕ ਡਿਊਟ ਗੀਤ ਹੈ, ਜਿਸ ਨੂੰ ਗਿੱਪੀ ਗਰੇਵਾਲ ਤੇ ਅਫਸਾਨਾ ਖ਼ਾਨ ਨੇ ਗਾਇਆ ਹੈ।
ਉਥੇ ਪਰਦੇ ’ਤੇ ਗਿੱਪੀ ਗਰੇਵਾਲ ਨੇ ਇਸ ਨੂੰ ਨੀਰੂ ਬਾਜਵਾ ਨਾਲ ਨਿਭਾਇਆ ਹੈ। ਦੋਵਾਂ ਦੀ ਦੋਗਾਣਾ ਜੋੜੀ ਗੀਤ ’ਚ ਰੰਗ ਬੰਨ੍ਹਦੀ ਨਜ਼ਰ ਆ ਰਹੀ ਹੈ। ਦੱਸ ਦੇਈਏ ਕਿ ਗੀਤ ਦੇ ਬੋਲ ਹੈਪੀ ਰਾਏਕੋਟੀ ਨੇ ਲਿਖੇ ਹਨ ਤੇ ਇਸ ਨੂੰ ਸੰਗੀਤ ਜਤਿੰਦਰ ਸ਼ਾਹ ਨੇ ਦਿੱਤਾ ਹੈ।
ਇਹ ਖ਼ਬਰ ਵੀ ਪੜ੍ਹੋ : ਰਨਜੀਕਾਂਤ ਦੀ ਸਿਹਤ ਨੂੰ ਲੈ ਕੇ ਜਾਣੋ ਕੀ ਕਿਹਾ ਡਾਕਟਰਾਂ ਨੇ, ਹੁਣ ਅਜਿਹੀ ਹੈ ਹਾਲਤ
ਗੀਤ ’ਚ ਦੇਖਿਆ ਜਾ ਸਕਦਾ ਹੈ ਕਿ ਇਗਲੈਂਡ ਦੀਆਂ ਵੱਖ-ਵੱਖ ਥਾਵਾਂ ’ਤੇ ਕਿਵੇਂ ਗਿੱਪੀ ਤੇ ਨੀਰੂ ਆਪਣੀ ਟੀਮ ਨਾਲ ਸ਼ੋਅਜ਼ ਲਗਾ ਰਹੇ ਹਨ। ਫ਼ਿਲਮ ’ਚ ਗਿੱਪੀ ਨੇ ਗੁੱਲੀ ਨਾਂ ਦੇ ਉੱਭਰਦੇ ਪੰਜਾਬੀ ਗਾਇਕ ਦੀ ਭੂਮਿਕਾ ਨਿਭਾਈ ਹੈ, ਜੋ ਮਸ਼ਹੂਰ ਹੋਣ ਲਈ ਹੱਥ-ਪੈਰ ਮਾਰਦਾ ਹੈ।
ਫ਼ਿਲਮ ’ਚ ਗਿੱਪੀ ਤੇ ਨੀਰੂ ਤੋਂ ਇਲਾਵਾ ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਇਫਤਿਖ਼ਾਰ ਠਾਕੁਰ, ਹਾਰਬੀ ਸੰਘਾ, ਰੁਪਿੰਦਰ ਰੂਪੀ, ਸ਼ਿਵਮ ਸ਼ਰਮਾ, ਹਨੀ ਮੱਟੂ ਤੇ ਪਰਵੀਨ ਆਵਾਰਾ ਵੀ ਅਹਿਮ ਭੂਮਿਕਾਵਾਂ ’ਚ ਹਨ। ਫ਼ਿਲਮ ਨੂੰ ਨਰੇਸ਼ ਕਥੂਰੀਆ ਨੇ ਲਿਖਿਆ ਹੈ। ਇਸ ਨੂੰ ਵਿਜੇ ਕੁਮਾਰ ਅਰੋੜਾ ਨੇ ਡਾਇਰੈਕਟ ਕੀਤਾ ਹੈ। ਫ਼ਿਲਮ ਸੰਨੀ ਰਾਜ, ਡਾ. ਪ੍ਰਭਜੋਤ ਐੱਸ. ਸਿੱਧੂ (ਸਿਆਟਲ, ਯੂ. ਐੱਸ. ਏ.) ਤੇ ਮਨੀ ਧਾਲੀਵਾਲ ਵਲੋਂ ਪ੍ਰੋਡਿਊਸ ਕੀਤੀ ਗਈ ਹੈ।
ਨੋਟ- ਇਹ ਗੀਤ ਤੁਹਾਨੂੰ ਕਿਵੇਂ ਦਾ ਲੱਗਾ? ਕੁਮੈਂਟ ਕਰਕੇ ਜ਼ਰੂਰ ਦੱਸੋ।