ਲੋਕਾਂ ਵਲੋਂ ਖ਼ੂਬ ਪਸੰਦ ਕੀਤਾ ਜਾ ਰਿਹੈ ''ਸਤ੍ਰੀ 2'' ਦਾ ਗੀਤ ‘ਆਸ਼ਿਕ’

Saturday, Aug 10, 2024 - 11:11 AM (IST)

ਲੋਕਾਂ ਵਲੋਂ ਖ਼ੂਬ ਪਸੰਦ ਕੀਤਾ ਜਾ ਰਿਹੈ ''ਸਤ੍ਰੀ 2'' ਦਾ ਗੀਤ ‘ਆਸ਼ਿਕ’

ਮੁੰਬਈ (ਬਿਊਰੋ) -  ਫਿਲਮ ‘ਸਤ੍ਰੀ-2’ ਦਾ ਨਵਾਂ ਸਾਂਗ ‘ਖੂਬਸੂਰਤ’ ਨੂੰ ਮੇਕਰਜ਼ ਨੇ ਲਾਂਚ ਕਰ ਦਿੱਤਾ ਹੈ। ਸਾਂਗ ‘ਖੂਬਸੂਰਤ’ ’ਚ ਵਰੁਣ ਧਵਨ ਅਤੇ ਸ਼ਰਧਾ ਕਪੂਰ ਦੀ ਜੋੜੀ ਦੀ ਕੈਮਿਸਟਰੀ ਨੂੰ ਦਿਖਾਇਆ ਗਿਆ ਹੈ, ਜਿਸ ਨੇ ਪ੍ਰਸ਼ੰਸਕਾਂ ਦੇ ਦਿਲਾਂ ’ਚ ਜਗ੍ਹਾ ਬਣਾ ਲਈ ਹੈ।

ਇਹ ਖ਼ਬਰ ਵੀ ਪੜ੍ਹੋ -  ਵਿਨੇਸ਼ ਫੋਗਾਟ ਦੇ ਡਿਸਕੁਆਲੀਫਾਈ 'ਤੇ ਇਸ ਐਕਟਰ ਦਾ ਵੱਡਾ ਇਲਜ਼ਾਮ, ਕਿਹਾ- ਗੁੰਡਿਆਂ ਨੇ ਭਾਰਤ ਦੀ ਧੀ ਨੂੰ...

ਅਮਿਤਾਭ ਭੱਟਾਚਾਰੀਆ ਵੱਲੋਂ ਲਿਖੇ ਇਸ ਗੀਤ ਨੂੰ ਸਚਿਨ-ਜਿਗਰ ਨੇ ਕੰਪੋਜ਼ ਕੀਤਾ ਹੈ, ਜਿਸ ’ਚ ਐਰਿਕ ਪਿੱਲਈ ਨੇ ਐੱਫ. ਐੱਸ. ਬੀ. ਸਟੂਡੀਓ ’ਚ ਮਿਕਸਿੰਗ ਅਤੇ ਮਾਸਟਰਿੰਗ ਦਾ ਕੰਮ ਸੰਭਾਲਿਆ ਹੈ। ਗਾਇਕ ਵਿਸ਼ਾਲ ਮਿਸ਼ਰਾ ਨੇ ਕਿਹਾ, “ਇਸ ਗੀਤ ਨਾਲ ਮੈਂ ਸਾਰਿਆਂ ਨੂੰ ਯਾਦ ਦਿਵਾਉਣਾ ਚਾਹੁੰਦਾ ਸੀ ਕਿ ਸੁੰਦਰਤਾ ਸਿਰਫ ਉਹ ਨਹੀਂ ਹੈ ਜੋ ਤੁਸੀਂ ਸ਼ੀਸ਼ੇ ’ਚ ਦੇਖਦੇ ਹੋ, ਇਹ ਉਹ ਰੌਸ਼ਨੀ ਹੈ, ਜੋ ਤੁਹਾਡੇ ਅੰਦਰੋਂ ਚਮਕਦੀ ਹੈ। ਉਮੀਦ ਹੈ ਕਿ ਹਰ ਲੜਕੀ ਨੂੰ ਇਹ ਟ੍ਰੈਕ ਪਸੰਦ ਆਵੇਗਾ। ਅਮਰ ਕੌਸ਼ਿਕ ਵੱਲੋਂ ਡਾਇਰੈਕਟ, ਜੀਓ ਸਟੂਡੀਓਜ਼ ਅਤੇ ਦਿਨੇਸ਼ ਵਿਜ਼ਾਨ ਵੱਲੋਂ ਬਣਾਈ ਗਈ ਇਸ ਹਾਰਰ-ਕਾਮੇਡੀ ‘ਸਤ੍ਰੀ-2’ 15 ਅਗਸਤ, 2024 ਨੂੰ ਵੱਡੇ ਪਰਦੇ ’ਤੇ ਰਿਲੀਜ਼ ਕੀਤਾ ਜਾ ਰਿਹਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News